ETV Bharat / bharat

ਕੋਰੋਨਾ: ਭਾਰਤ 'ਚ ਪਿਛਲੇ 24 ਘੰਟਿਆਂ 'ਚ ਆਏ ਰਿਕਾਰਡ 24018 ਮਾਮਲੇ ਵਧੇ, ਕੁੱਲ ਗਿਣਤੀ 6.73 ਲੱਖ - ਕੋਵਿਡ-19

ਸ਼ਨੀਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ ਰਿਕਾਰਡ 24018 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਦੇਸ਼ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 6.73 ਲੱਖ ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 19 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ।

number of corona victims in india has crossed 6 dot 73 lakh more than 19000 deaths
ਕੋਰੋਨਾ: ਭਾਰਤ 'ਚ ਪਿਛਲੇ 24 ਘੰਟਿਆਂ 'ਚ ਆਏ ਰਿਕਾਰਡ 24018 ਮਾਮਲੇ ਵਧੇ, ਕੁੱਲ ਗਿਣਤੀ 6.73 ਲੱਖ
author img

By

Published : Jul 5, 2020, 9:46 AM IST

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਵਧ ਕੇ 6 ਲੱਖ 73 ਹਜ਼ਾਰ 904 ਹੋ ਗਈ ਹੈ। ਸ਼ਨੀਵਾਰ ਨੂੰ ਭਾਰਤ ਵਿੱਚ ਰਿਕਾਰਡ 24018 ਮਰੀਜ਼ ਵਧੇ। ਇਸ ਦੇ ਨਾਲ ਹੀ ਰਾਹਤ ਦੀ ਗੱਲ ਇਹ ਹੈ ਕਿ 14 ਹਜ਼ਾਰ 327 ਮਰੀਜ਼ ਠੀਕ ਵੀ ਹੋ ਗਏ। ਹੁਣ ਤੱਕ ਦੇਸ਼ ਵਿੱਚ ਕੋਰੋਨਾ ਨਾਲ 19 ਹਜ਼ਾਰ 279 ਮੌਤਾਂ ਵੀ ਹੋ ਚੁੱਕੀਆਂ ਹਨ।

ਭਾਰਤ ਵਿੱਚ ਕੋਰੋਨਾ ਦਾ ਕਹਿਰ ਇਸ ਕਦਰ ਵਧ ਰਿਹਾ ਹੈ ਕਿ ਭਾਰਤ ਅਤੇ ਰੂਸ ਵਿਚਕਾਰ ਕੋਰੋਨਾ ਮਰੀਜ਼ਾਂ ਦਾ ਫ਼ਰਕ ਸਿਰਫ਼ 611 ਦਾ ਰਹਿ ਗਿਆ ਹੈ। ਦੁਨੀਆ ਵਿੱਚ ਅਮਰੀਕਾ ਅਤੇ ਬ੍ਰਾਜ਼ੀਲ ਕੋਰੋਨਾ ਮਾਮਲਿਆਂ ਵਿੱਚ ਪਹਿਲੇ ਤੇ ਦੂਜੇ ਸਥਾਨ 'ਤੇ ਹਨ ਜਦਕਿ ਰੂਸ ਤੀਜੇ ਸਥਾਨ 'ਤੇ ਹੈ। ਜਿਸ ਹਿਸਾਬ ਨਾਲ ਭਾਰਤ ਵਿੱਚ ਰੋਜ਼ਾਨਾ ਮਾਮਲੇ ਆ ਰਹੇ ਹਨ, ਉਸ ਹਿਸਾਬ ਨਾਲ ਅੱਜ ਭਾਰਤ ਰੂਸ ਨੂੰ ਪਿੱਛੇ ਛੱਡ ਕੇ ਕੋਰੋਨਾ ਪ੍ਰਭਾਵਿਤ ਦੇਸ਼ਾਂ ਵਿੱਚ ਤੀਜੇ ਸਥਾਨ 'ਤੇ ਆ ਜਾਵੇਗਾ।

ਇਹ ਵੀ ਪੜ੍ਹੋ: 4.7 ਤੀਬਰਤਾ ਦੇ ਭੂਚਾਲ ਨਾਲ ਮੁੜ ਹਿੱਲਿਆ ਲੱਦਾਖ

ਦੱਸ ਦਈਏ ਕਿ ਭਾਰਤ ਵਿੱਚ ਮਹਾਰਾਸ਼ਟਰ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜ ਹੈ। ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 7074 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ। ਹੁਣ ਤੱਕ ਰਾਜ ਵਿੱਚ 2 ਲੱਖ ਤੋਂ ਵੱਧ ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 8671 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਉਧਰ ਦੂਜੇ ਪਾਸੇ ਤਮਿਲਨਾਡੂ ਵਿੱਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ ਹੋ ਗਈ ਹੈ, ਜਦਕਿ ਉਥੇ ਮਰਨ ਵਾਲਿਆਂ ਦੀ ਗਿਣਤੀ 1450 ਹੋ ਚੁੱਕੀ ਹੈ। ਉਥੇ ਹੀ ਦੇਸ਼ ਦੀ ਰਾਜਧਾਨੀ ਵਿੱਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਦਿੱਲੀ ਵਿੱਚ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 97200 ਹੋ ਗਈ ਹੈ ਜਦਕਿ 3 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.