ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਮਵਾਰ ਨੂੰ ਆਗਰਾ ਆਉਣ ਤੋਂ ਕੁਝ ਘੰਟੇ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਤਾਜ ਮਹਿਲ ਵਿੱਚ ਸੈਲਾਨੀਆਂ ਦੇ ਦਖ਼ਲ 'ਤੇ ਪਾਬੰਦੀ ਲਾ ਦਿੱਤੀ ਜਾਵੇਗੀ।
ਜਾਣਕਾਰੀ ਮੁਤਾਬਕ ਟਰੰਪ ਸ਼ਾਮ ਸਵਾ ਪੰਜ ਵਜੇ ਤਾਜ ਮਹਿਲ ਪਹੁੰਚਣਗੇ ਅਤੇ ਕਰੀਬ ਇੱਕ ਘੰਟਾ ਇੱਥੇ ਰੁਕਣਗੇ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਸਵੇਰੇ ਤਾਜ ਮਹਿਲ ਵੇਖ ਸਕਦੇ ਹਨ ਪਰ ਟਿਕਟ ਸਵੇਰੇ 11.30 ਵਜੇ ਤੱਕ ਹੀ ਜਾਰੀ ਕੀਤੇ ਜਾਣਗੇ। ਇਸ ਤੋਂ ਬਾਅਦ ਟਰੰਪ ਦੀ ਯਾਤਰਾ ਦੇ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਖਾਲੀ ਕਰਵਾ ਲਿਆ ਜਾਵੇਗਾ।
ਰਾਸ਼ਟਰਪਤੀ ਦੀ ਯਾਤਰਾ ਨੂੰ ਮੁੱਖ ਰੱਖਦਿਆਂ ਮੁਗ਼ਲ ਬਾਦਸ਼ਾਹ ਸ਼ਾਹਜ਼ਹਾਂ ਅਤੇ ਉਸ ਦੀ ਪਤਨੀ ਮੁਮਤਾਜ਼ ਮਹਿਲ ਦੀਆਂ ਕਬਰਾਂ ਨੂੰ ਮਿੱਟੀ ਦੇ ਲੇਪ ਨਾਲ ਚਮਾਇਆ ਗਿਆ ਹੈ।