ਅਸਮ/ਗੁਆਹਾਟੀ: ਐਨਆਰਸੀ ਦੀ ਪੂਰੀ ਸੂਚੀ ਸ਼ਨੀਵਾਰ ਨੂੰ ਆਨਲਾਇਨ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਸੂਚੀ ਵਿੱਚ ਐਨਆਰਸੀ ਵਿੱਚ ਸ਼ਾਮਿਲ ਤੇ ਬਾਹਰ ਕੀਤੇ ਗਏ ਨਾਂਅ ਦੀ ਪੂਰੀ ਸੂਚੀ ਤਿਆਰ ਕੀਤੀ ਗਈ ਹੈ। ਇਸ ਸੂਚੀ ਵਿੱਚ 3.30 ਕਰੋੜ ਬਿਨੈਕਾਰ ਦੇ ਨਾਂਅ ਸ਼ਾਮਿਲ ਹਨ। ਜ਼ਿਕਰੇਖ਼ਾਸ ਹੈ ਕਿ ਇਹ ਸੂਚੀ ਸਿਰਫ਼ ਆਨਲਾਇਨ ਉਪਲੱਬਧ ਹੋਵੇਗੀ ਤੇ ਇਸ ਨੂੰ ਅੰਗਰੇਜ਼ੀ ਅਤੇ ਅਸਮ ਦੀ ਖੇਤਰੀ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਐਨਆਰਸੀ ਦੇ ਪ੍ਰਦੇਸ਼ ਸੰਯੋਜਕ ਦਫ਼ਤਰ ਦੇ ਸੂਤਰਾਂ ਨੇ ਦੱਸਿਆ ਕਿ ਸੂਚੀ ਵਿੱਚੋਂ ਬਾਹਰ ਕੀਤੇ ਜਾਣ ਵਾਲੇ ਬਿਨੈਕਾਰ ਨੂੰ ਪ੍ਰਮਾਣ ਪੱਤਰ ਹੁਣ ਤੱਕ ਜਾਰੀ ਨਹੀਂ ਕੀਤੇ ਗਏ ਹਨ। ਇਸ ਪ੍ਰਮਾਣ ਪੱਤਰ ਦੇ ਅਧਾਰ 'ਤੇ ਬਿਨੈਕਾਰ ਵਿਦੇਸ਼ੀ ਕਾਨੂੰਨ ਅਦਾਰੇ ਨੂੰ ਅਪੀਲ ਦਰਜ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ 30 ਜੁਲਾਈ 2018 ਨੂੰ ਪ੍ਰਕਾਸ਼ਿਤ ਸੰਪੂਰਣ ਖਰੜੇ ਵਿੱਚ ਜਿਨ੍ਹਾਂ ਲੋਕਾਂ ਦੇ ਨਾਂਅ ਦੀਆਂ ਗਲਤੀਆਂ ਸਨ ਉਨ੍ਹਾਂ ਨੂੰ ਸੰਪੂਰਣ ਸੂਚੀ ਵਿੱਚ ਸੁਧਾਰ ਕਰ ਦਿੱਤਾ ਗਿਆ ਹੈ।
ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦਿਆਂ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਦਾਵੇ ਕਰ ਰਹੇ ਲੋਕਾਂ ਉੱਤੇ ਬਿਨਾਂ ਕੋਈ ਵਿਚਾਰ ਕੀਤੇ ਇੱਕ ਪਰਿਵਾਰ ਦੇ ਸਾਰੇ ਮੈਬਰਾਂ ਦੇ ਨਾਂਅ ਸ਼ਨੀਵਾਰ ਨੂੰ ਪ੍ਰਕਾਸ਼ਿਤ ਕੀਤੇ ਗਏ ਸਨ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਵੱਖ-ਵੱਖ ਐਨਆਰਸੀ ਸੇਵਾ ਕੇਂਦਰਾਂ ਵੱਲੋਂ ਸੂਚੀ 'ਚੋਂ ਬਾਹਰ ਕੀਤੇ ਗਏ ਲੋਕਾਂ ਦਾ ਬਰਖਾਸ਼ਤਗੀ ਪ੍ਰਮਾਣ ਪੱਤਰ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਜਲਦ ਤੋਂ ਜਲਦ ਉਨ੍ਹਾਂ ਦਾ ਬਰਖਾਸ਼ਤਗੀ ਪ੍ਰਮਾਨ ਪੱਤਰ ਦੇ ਦਿੱਤਾ ਜਾਵੇਗਾ ਤਾਂ ਜੋ ਉਹ ਅਪੀਲ ਦਰਜ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਬਰਖਾਸ਼ਤਗੀ ਪ੍ਰਮਾਣ ਪੱਤਰ ਜਾਰੀ ਕਰਣ ਦਾ ਸਮਾਂ ਵੀ ਜਲਦ ਹੀ ਦੱਸ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਤੇਜਸ ਨੇ ਰਚਿਆ ਇਤਿਹਾਸ: ਆਈਐਨਐਸ ਹੰਸਾ 'ਤੇ ਕੀਤੀ ਸਫ਼ਲ ਲੈਂਡਿੰਗ, ਭਾਰਤ ਦੁਨੀਆ ਦਾ 6ਵਾਂ ਦੇਸ਼ ਬਣਿਆ
ਐਨਆਰਸੀ ਵੱਲੋਂ ਕੱਢੇ ਜਾਣ ਦੀ ਵਿਰੋਧ ਅਪੀਲ ਵਿਦੇਸ਼ੀ ਅਦਾਲਤ ਵਿੱਚ ਅੰਤਿਮ ਏਨਆਰਸੀ ਪ੍ਰਕਾਸ਼ਤ ਹੋਣ ਦੇ 120 ਦਿਨਾਂ ਦੇ ਅੰਦਰ ਦਰਜ ਕਰਣਾ ਲਾਜ਼ਮੀ ਹੈ। ਐਨਆਰਸੀ ਦੇ ਪ੍ਰਦੇਸ਼ ਸੰਯੋਜਕ ਦਫ਼ਤਰ ਨੇ ਪਹਿਲਾਂ ਵੀ ਘੋਸ਼ਨਾਵਾਂ ਕੀਤੀਆਂ ਸਨ ਕਿ ਪੂਰੇ ਪਰਿਵਾਰ ਦੀ ਜਾਣਕਾਰੀ ਸਿਰਫ਼ ਆਨਲਾਇਨ ਉਪਲੱਬਧ ਹੋਵੇਗੀ।
ਅੰਤਿਮ ਐਨਆਰਸੀ 31 ਅਗਸਤ ਨੂੰ ਜਾਰੀ ਕੀਤੀ ਗਈ ਸੀ ਜਿਸ ਵਿੱਚ ਕੁਲ 3,30,27,661 ਬਿਨੈਕਾਰ ਵਿੱਚੋਂ 19,06,657 ਬਿਨੈਕਾਰ ਬਾਹਰ ਕੀਤੇ ਹਨ ਤੇ 3,11,22,004 ਬਿਨੈਕਾਰ ਨੂੰ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ।