ਨਵੀਂ ਦਿੱਲੀ: ਨੋਵਾਕ ਜੋਕੋਵਿਚ ਨੇ ਐਤਵਾਰ ਨੂੰ ਵਿੰਬਲਡਨ ਦੇ ਫ਼ਾਈਨਲ 'ਚ ਰੋਜਰ ਫ਼ੈਡਰਰ ਨੂੰ 7-6 (5), 1-6, 7-6 (4), 4-6, 13-12 (3) ਨੂੰ ਹਰਾ ਕੇ 5ਵੀਂ ਵਾਰ ਇਹ ਖ਼ਿਤਾਬ ਆਪਣੇ ਨਾਂਅ ਕੀਤਾ। ਇਹ ਮੈਚ 4 ਘੰਟੇ 55 ਮਿੰਟ ਚੱਲਿਆ। ਫ਼ੈਡਰਰ ਨੇ ਬਿਹਤਰ ਖ਼ੇਡ ਤਾਂ ਦਿਖਾਇਆ ਪਰ ਜੋਕੋਵਿਚ ਨੇ ਤਿੰਨੋਂ ਸੈੱਟ ਟਾਈਬ੍ਰੇਕਰ 'ਚ ਜਿੱਤ ਕੇ ਆਪਣਾ 16ਵਾਂ ਗ੍ਰੈਂਡਸਲੈਮ ਜਿੱਤਿਆ। ਫ਼ੈਡਰਰ ਅਤੇ ਜੋਕੋਵਿਚ ਤੀਸਰੀ ਵਾਰ ਵਿੰਬਲਡਨ 'ਚ ਆਹਮੋ-ਸਾਹਮਣੇ ਹੋਏ ਸਨ। ਇਸ ਤੋਂ ਪਹਿਲਾਂ ਸਾਲ 201 ਅਤੇ 2015 'ਚ ਜੋਕੋਵਿਚ ਜਿੱਤ ਹਾਸਲ ਕਰਨ 'ਚ ਸਫ਼ਲ ਰਹੇ ਸਨ।
ਹਿਮਾ ਦਾਸ ਨੇ ਰਚਿਆ ਇਤਿਹਾਸ, 11 ਦਿਨਾਂ 'ਚ ਜਿੱਤਿਆ ਤੀਜਾ ਸੋਨ ਤਮਗ਼ਾ
ਪਹਿਲੇ ਸੈੱਟ 'ਚ ਦੋਹਾਂ ਖਿਡਾਰੀਆਂ ਨੇ ਆਪਣੀ ਸਰਵਿਸ ਬਚਾਈ ਰੱਖੀ। ਇਸ ਦੌਰਾਨ ਫ਼ੈਡਰਰ ਨੂੰ ਕੇਵਲ 2-1 ਦੇ ਸਕੋਰ 'ਤੇ ਇੱਕ ਵਾਰ ਬ੍ਰੇਕ ਪੁਆਇੰਟ ਦਾ ਮੌਕਾ ਮਿਲਿਆ ਸੀ ਪਰ ਉਨ੍ਹਾਂ ਦਾ ਫ਼ੋਰਹੈਂਡ ਬਾਹਰ ਚਲਾ ਗਿਆ। ਟਾਈਬ੍ਰੇਕਰ 'ਚ ਫ਼ੇਡਰਰ ਲਗਾਤਾਰ ਚਾਰ ਅੰਕ ਬਣਾਉਣ ਤੋਂ ਬਾਅਦ 5-3 ਤੋਂ ਅੱਗੇ ਸੀ ਪਰ ਅਗਲੇ 3 ਮੌਕਿਆਂ 'ਤੇ ਉਨ੍ਹਾਂ ਦਾ ਫ਼ੋਰਹੈਂਡ ਕਾਰਗਰ ਸਾਬਿਤ ਨਹੀਂ ਹੋਇਆ ਜਦੋਂ ਕਿ ਮੈਚ ਪੁਆਇੰਟ 'ਤੇ ਉਨ੍ਹਾਂ ਨੇ ਬੈਕਹੈਂਡ ਬਾਹਰ ਮਾਰ ਦਿੱਤਾ, ਜਿਸ ਨਾਲ ਜੋਕੋਵਿਚ ਸ਼ੁਰੂ 'ਚ ਹੀ ਅੰਕਾਂ 'ਚ ਵਾਧਾ ਕਰਨ 'ਚ ਸਫ਼ਲ ਰਹੇ।