ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ 8 ਰਾਜਾਂ 'ਚ ਬਚਾਅ ਘਰਾਂ ਤੋਂ ਬੱਚੇ ਵਾਪਿਸ ਉਨ੍ਹਾਂ ਦੇ ਪਰਿਵਾਰ ਕੋਲ ਭੇਜਣ ਦੀ ਸਿਫਾਰਿਸ਼ ਤੇ ਐਨਸੀਪੀਸੀਆਰ ਨੂੰ ਨੋਟਿਸ ਭੇਜਿਆ ਹੈ।
ਅਦਾਲਤ ਨੇ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਇਸ ਨੂੰ ਲੈ ਕੇ ਆਮ ਨਿਰਦੇਸ਼ ਨੂੰ ਪਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਥੇ ਵੱਖ-ਵੱਖ ਮੁੱਦਿਆਂ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਬੱਚਿਆਂ ਦੀ ਸਿਹਤ, ਮਾਂ-ਪਿਓ ਦੀ ਇਜਾਜ਼ਤ ਆਦਿ।
ਅਦਾਲਤ ਨੇ ਇਸ 'ਤੇ ਜਵਾਬ ਮੰਗਿਆ ਹੈ ਕਿ ਇਸ ਮਸਲੇ 'ਤੇ ਆਮ ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ ਜਾਂ ਨਹੀਂ। ਇਸ 'ਤੇ ਜਵਾਬ ਦਾਖ਼ਲ ਕਰਨ ਤੋਂ ਬਾਅਦ ਹੀ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।
ਜਸਟਿਸ ਐਲ ਨਾਗੇਸ਼ਵਰ ਰਾਓ ਦੀ ਅਗਵਾਈ ਵਾਲੀ ਬੈਂਚ ਕੋਰੋਨਾ ਕਾਲ 'ਚ ਬੱਚਿਆਂ ਦੇ ਸਥਿਤੀ ਵਾਲੇ ਇੱਕ ਮਾਮਲੇ 'ਤੇ ਸੁਣਵਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਬਾਲ ਭਲਾਈ ਕਮੇਟੀਆ, ਨਾਬਾਲਗ ਜਟਟਿਸ ਬੋਰਡ ਤੇ ਬੱਚਿਆਂ ਦੀ ਅਦਾਲਤ ਨੂੰ ਨਿਰਦੇਸ਼ ਦਿੱਤਾ ਸੀ ਕਿ ਬਾਲ ਸੁਰੱਖਿਆ ਕੇਂਦਰ 'ਚ ਕੋਰੋਨਾ ਦੀ ਲਾਗ ਰੋਕਣ ਲਈ ਕੋਸ਼ਿਸ ਕੀਤੀ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ।