ਪਟਨਾ: ਬਿਹਾਰ ਵਿਧਾਨਸਭਾ ਚੋਣਾਂ 'ਚ ਐਨਡੀਏ ਨੂੰ ਬਹੁਮਤ ਮਿਲਣ ਤੋਂ ਬਾਅਦ ਸਭ ਦੀਆਂ ਨਜ਼ਰਾਂ ਆਗਾਮੀ ਸਰਕਾਰ ਦੇ ਗਠਨ 'ਤੇ ਟਿਕੀਆਂ ਹੋਈਆਂ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਦਿਵਾਲੀ ਤੋਂ ਬਾਅਦ ਅਗਲੇ ਹਫ਼ਤੇ ਨਵੀਂ ਸਰਕਾਰ ਦਾ ਗਠਨ ਹੋ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਜੇਡੀਯੂ ਮੁਖੀ ਨੀਤੀਸ਼ ਕੁਮਾਰ ਹੀ ਬਿਹਾਰ ਦੇ ਮੁੱਖ ਮੰਤਰੀ ਹੋਣਗੇ।
ਬਿਹਾਰ 'ਚ ਸਭ ਤੋਂ ਵੱਧ ਸਮਾਂ ਮੁਖ ਮੰਤਰੀ ਬਣੇ ਰਹਿਣ ਦੀ ਰਾਹ 'ਤੇ ਵੱਧਦਿਆਂ ਨੀਤੀਸ਼ ਕੁਮਾਰ ਅਗਲੇ ਹਫ਼ਤੇ ਸੋਮਵਾਰ ਜਾਂ ਫੇਰ ਉਸ ਤੋਂ ਬਾਅਦ ਮੁੱਖ ਮੰਤਰੀ ਅਹੁਦੇ ਦੀ ਸਹੂੰ ਚੁੱਕਣਗੇ।
ਬਿਹਾਰ 'ਚ ਹੁਣ ਸਭ ਤੋਂ ਵੱਧ ਸਮਾਂ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਕ੍ਰਿਸ਼ਨ ਸਿੰਘ ਦੇ ਨਾਂਅ ਹੈ ਜੋ ਇਸ ਅਹੁਦੇ 'ਤੇ 17 ਸਾਲ 52 ਦਿਨਾਂ ਤਕ ਰਹੇ ਸਨ। ਨੀਤੀਸ਼ ਕੁਮਾਰ ਇਸ ਅਹੁਦੇ 'ਤੇ ਹੁਣ ਤਕ 14 ਸਾਲ 82 ਦਿਨ ਰਹਿ ਚੁੱਕੇ ਹਨ।
ਦੱਸਮਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ 'ਚ 10 ਨਵੰਬਰ ਨੂੰ ਆਏ ਨਤੀਜਿਆਂ 'ਚ ਐਨਡੀਏ ਨੇ 125 ਸੀਟਾਂ ਹਾਸਲ ਕਰ ਬਹੁਮਤ ਪ੍ਰਾਪਤ ਕੀਤਾ ਸੀ। ਜਿਸ 'ਚ ਜੇਡੀਯੂ ਨੂੰ ਮਹਿਜ਼ 43 ਸੀਟਾਂ ਹੀ ਮਿਲੀਆਂ ਸਨ।