ETV Bharat / bharat

ਮਣੀਪੁਰ 'ਚ 3000 ਕਰੋੜ ਦੇ ਹਾਈਵੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ ਨਿਤਿਨ ਗਡਕਰੀ - ਨਿਤਿਨ ਗਡਕਰੀ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਸੋਮਵਾਰ ਨੂੰ ਮਣੀਪੁਰ ਵਿੱਚ 3,000 ਕਰੋੜ ਰੁਪਏ ਦੇ 13 ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

ਫ਼ੋਟੋ।
ਫ਼ੋਟੋ।
author img

By

Published : Aug 17, 2020, 8:48 AM IST

ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੱਜ ਮਣੀਪੁਰ ਵਿੱਚ 3000 ਕਰੋੜ ਰੁਪਏ ਦੇ 13 ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਲਈ ਨੀਂਹ ਪੱਥਰ ਰੱਖਣਗੇ। ਵਰਚੁਅਲ ਸਮਾਰੋਹ ਵਿਚ ਸੂਬੇ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ, ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਵੀ ਕੇ ਸਿੰਘ, ਸੰਸਦ ਮੈਂਬਰ, ਵਿਧਾਇਕ, ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀ ਵੀ ਸ਼ਿਰਕਤ ਕਰਨਗੇ। ਇਹ ਪ੍ਰਾਜੈਕਟ 316 ਕਿਲੋਮੀਟਰ ਹਾਈਵੇ ਦੇ ਨਿਰਮਾਣ ਲਈ ਹਨ।

ਨਿਤਿਨ ਗਡਕਰੀ ਦੇ ਦਫ਼ਤਰ ਵੱਲੋਂ ਟਵੀਟ ਕਰਕੇ ਦੱਸਿਆ ਗਿਆ, "ਮਣੀਪੁਰ ਨਵੇਂ ਭਾਰਤ ਵਿਚ ਵਿਕਾਸ ਦੇ ਰਾਹ 'ਤੇ ਅੱਗੇ ਵਧੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਸੋਮਵਾਰ ਨੂੰ ਸਵੇਰੇ 11.30 ਵਜੇ ਸੜਕ ਸੁਰੱਖਿਆ ਪ੍ਰਾਜੈਕਟ ਦਾ ਉਦਘਾਟਨ ਕਰਨਗੇ।"

  • नए रास्तों पर बढ़ेगा नए भारत का मणिपुर

    केंद्रीय मंत्री श्री @nitin_gadkari जी और मणिपुर के मुख्यमंत्री श्री @NBirenSingh जी 17 अगस्त 2020, सोमवार, सुबह 11.30 बजे मणिपुर के राष्ट्रीय महामार्ग परियोजनाओं का शिलान्यास और रोड सेफ्टी परियोजना का लोकार्पण करेंगे। #PragatiKaHighway pic.twitter.com/AKdyV9D3GU

    — Office Of Nitin Gadkari (@OfficeOfNG) August 16, 2020 " class="align-text-top noRightClick twitterSection" data=" ">

ਮਣੀਪੁਰ ਸਰਕਾਰ ਨੇ ਇਸ ਨੂੰ ਵੱਡਾ ਦਿਨ ਕਰਾਰ ਦਿੱਤਾ ਅਤੇ ਐਕਟ ਈਸਟ ਦੀ ਨੀਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।

ਬੀਤੇ ਦਿਨ ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਟਵੀਟ ਕਰਦਿਆਂ ਲਿਖਿਆ "ਕੱਲ੍ਹ ਮਣੀਪੁਰ ਲਈ ਇੱਕ ਵੱਡਾ ਦਿਨ ਹੈ ! ਕੇਂਦਰੀ ਮੰਤਰੀ ਨਿਤਿਨ ਗਡਕਰੀ ਸਵੇਰੇ 11:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ 13 ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਸੜਕ ਸੁਰੱਖਿਆ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਐਕਟ ਈਸਟ ਦੀ ਨੀਤੀ ਲਈ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ।"

ETV Bharat Logo

Copyright © 2024 Ushodaya Enterprises Pvt. Ltd., All Rights Reserved.