ਨਵੀਂ ਦਿੱਲੀ: ਨਿਰਭਯਾ ਦੇ ਕਾਤਲਾਂ ਦੀ ਫਾਂਸੀ ਫਿਰ ਤੋਂ ਮੁਲਤਵੀ ਕੀਤੀ ਜਾ ਸਕਦੀ ਹੈ। 4 ਦੋਸ਼ੀਆਂ ਵਿਚੋਂ ਇੱਕ, ਵਿਨੈ ਨੇ ਮੌਤ ਦੀ ਸਜ਼ਾ ਤੋਂ ਬਚਣ ਲਈ ਇੱਕ ਨਵਾਂ ਤਰੀਕਾ ਲੱਭਿਆ ਹੈ। ਵਿਨੈ ਦੇ ਵਕੀਲ ਏਪੀ ਸਿੰਘ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਹੈ। ਦੱਸਣਯੋਗ ਹੈ ਕਿ ਵਿਨੈ ਦੀ ਉਪਚਾਰੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ।
ਉਥੇ ਹੀ ਅਕਸ਼ੇ ਅਤੇ ਪਵਨ ਕੋਲ ਵੀ ਕਯੂਰੇਟਿਵ ਪਟੀਸ਼ਨ ਦਾ ਵਿਕਲਪ ਹੈ। ਕਯੂਰੇਟਿਵ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ, ਉਨ੍ਹਾਂ ਕੋਲ ਰਹਿਮ ਦੀ ਅਪੀਲ ਦਾ ਵਿਕਲਪ ਵੀ ਹੈ ਅਤੇ ਉਸ ਤੋਂ ਬਾਅਦ ਖ਼ਾਰਜ ਪਟੀਸ਼ਨ ਨੂੰ ਮੁੜ ਤੋਂ ਚੁਣੌਤੀ ਦੇਣ ਦਾ ਮੌਕਾ ਵੀ ਉਨ੍ਹਾਂ ਕੋਲ ਹੈ।
ਵਿਨੈ ਦੀ ਰਹਿਮ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਮੁਕੇਸ਼ ਦੀ ਤਰ੍ਹਾਂ ਉਹ ਵੀ ਚੁਣੌਤੀ ਪਟੀਸ਼ਨ ਦਾਇਰ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਲਗਭਗ ਤੈਅ ਹੈ ਕਿ 1 ਫਰਵਰੀ ਨੂੰ ਉਨ੍ਹਾਂ ਦੀ ਫ਼ਾਸੀ ਟਲ ਸਕਦੀ ਹੈ।
ਦੱਸਣਯੋਗ ਹੈ ਕਿ ਪਟਿਆਲਾ ਹਾਉਸ ਕੋਰਟ ਨੇ ਨਿਰਭਯਾ ਜਬਰ ਜਨਾਹ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਦੀ ਫ਼ਾਂਸੀ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾ ਚਾਰੋਂ ਦੋਸ਼ੀ ਵਿਨੈ ਸ਼ਰਮਾ, ਅਕਸ਼ੇ ਕੁਮਾਰ ਸਿੰਘ, ਮੁਕੇਸ਼ ਕੁਮਾਰ ਸਿੰਘ ਅਤੇ ਪਵਨ ਗੁਪਤਾ ਨੂੰ 22 ਜਨਵਰੀ ਨੂੰ ਫਾਂਸੀ ਦੀ ਸਜ਼ਾ ਤੈਅ ਹੋਈ ਸੀ।