ਨਵੀਂ ਦਿੱਲੀ: ਤਿਹਾੜ ਜੇਲ੍ਹ ਅਧਿਕਾਰੀਆਂ ਨੇ ਵੀਰਵਾਰ ਨੂੰ ਦਿੱਲੀ ਦੀ ਅਦਾਲਤ ਨੂੰ ਦੱਸਿਆ ਕਿ ਨਿਰਭਯਾ ਜਬਰ ਜਨਾਹ ਅਤੇ ਕਤਲ ਮਾਮਲੇ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰਾਂ ਵਿੱਚੋਂ ਇੱਕ ਪਵਨ ਗੁਪਤਾ ਨੇ ਡੀਐਲਐਸਏ ਵੱਲੋਂ ਪੇਸ਼ ਕੀਤੇ ਵਕੀਲ ਨੂੰ ਕਾਨੂੰਨੀ ਸਹਾਇਤਾ ਵਜੋਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਤਿਹਾੜ ਜੇਲ ਪ੍ਰਸ਼ਾਸਨ ਨੇ ਨਿਰਭਯਾ ਦੇ ਦੋਸ਼ੀਆਂ ਤੋਂ ਪੁੱਛਿਆ, ਕਦੋਂ ਕਰੋਗੋ ਪਰਿਵਾਰ ਨਾਲ ਮੁਲਾਕਾਤ
ਦੱਸ ਦਈਏ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਵਿੱਚ 22 ਜਨਵਰੀ ਨੂੰ ਫ਼ਾਸੀ ਦੇਣ ਦਾ ਫੈਸਲਾ ਹੋਇਆ ਸੀ ਜਿਸ ਤੋਂ ਬਾਅਦ ਇਹ ਫੈਸਲਾ ਅੱਗੇ ਵਧਾ ਕੇ 1 ਫਰਵਰੀ ਨੂੰ ਕਰ ਦਿੱਤਾ ਗਿਆ ਸੀ। ਇਹ ਫੈਸਲਾ ਵੀ ਅੱਗੇ ਵਧਾ ਦਿੱਤਾ ਗਿਆ ਅਤੇ ਹੁਣ ਚਾਰਾਂ ਦੋਸ਼ੀਆਂ ਨੂੰ 3 ਮਾਰਚ ਨੂੰ ਫਾਂਸੀ ਦਿੱਤੀ ਜਾਣੀ ਹੈ।