ਲੰਡਨ: ਨੀਰਵ ਮੋਦੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੰਭਾਨਾਵਾਂ ਦਾ ਬਾਜ਼ਾਰ ਗਰਮ ਹੋਇਆ ਹੈ ਕਿ ਨੀਰਵ ਮੋਦੀ ਨੂੰ ਜਲਦੀ ਹੀ ਭਾਰਤ ਨੂੰ ਸੌਂਪਿਆ ਜਾਵੇਗਾ। ਸੂਤਰਾਂ ਅਨੁਸਾਰ, ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਨੀਰਵ ਮੋਦੀ ਦੀ ਜਾਇਦਾਦ ਨੂੰ ਵੇਚਿਆ ਜਾ ਸਕਦਾ ਹੈ।
ਦੱਸ ਦਈਏ ਕਿ ਨੀਰਵ ਮੋਦੀ ਨੂੰ ਸਾਲ 2017 ਚ ਵੀ ਲੰਡਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਕੁਝ ਹੀ ਦੇਰ ਬਾਅਦ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ ਸੀ।
ਕੀ ਹੈ ਪੀਐੱਨਬੀ ਘੋਟਾਲਾ?
11,400 ਹਜ਼ਾਰ ਕਰੋੜ ਦਾ ਪੀਐੱਨਬੀ ਘੋਟਾਲਾ ਦੇਸ਼ ਦਾ ਸਭ ਤੋਂ ਵੱਡਾ ਬੈਂਕਿੰਗ ਘੋਟਾਲਾ ਹੈ। ਨੀਰਵ ਮੋਦੀ ਇਸਦਾ ਮੁੱਖ ਮੁਲਜ਼ਮ ਹੈ। ਇਸ ਵਿੱਚ ਨੀਰਵ ਦਾ ਮਾਮਾ ਮੇਹੁਲ ਚੌਕਸੀ ਵੀ ਸ਼ਾਮਿਲ ਹੈ। 7 ਸਾਲ ਤੱਕ ਪੀਐੱਨਬੀ ਘੋਟਾਲਾ ਚੱਲਦਾ ਰਿਹਾ, ਪਰ ਆਰਬੀਆਈ ਅਤੇ ਵਿੱਤ ਮੰਤਰਾਲਾ ਨੂੰ ਇਸ ਬਾਰੇ ਜ਼ਰਾ ਵੀ ਪਤਾ ਨਹੀਂ ਲੱਗਾ। ਇਸ ਘੋਟਾਲੇ ਵਿੱਚ ਬੈਂਕ ਦੇ ਕਈ ਕਰਮਚਾਰੀ ਵੀ ਸ਼ਾਮਿਲ ਸਨ, ਜਿਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਪੀਐੱਨਬੀ ਘੋਟਾਲਾ ਸਾਹਮਣੇ ਆਉਣ ਤੋਂ ਬਾਅਦ ਚਰਚਾ ਵਿੱਚ ਆਇਆ ਨੀਰਵ ਮੋਦੀ ਲੰਡਨ ਚਲਾ ਗਿਆ ਸੀ। ਉਸ 'ਤੇ ਲਗਪਗ 13,700 ਕਰੋੜ ਰੁਪਏ ਦੇ ਘੋਟਾਲੇ ਦੇ ਦੋਸ਼ ਹਨ ਤੇ ਉਸ ਨੂੰ ਭਗੌੜਾ ਕਰਾਰ ਦਿਤਾ ਗਿਆ ਹੈ।