ETV Bharat / bharat

ਦੇਹਰਾਦੂਨ: ਝੰਡਾ ਜੀ ਮੇਲੇ 'ਚ ਹੋਇਆ ਵੱਡਾ ਹਾਦਸਾ, 9 ਲੋਕ ਗੰਭੀਰ ਜ਼ਖ਼ਮੀ - ਝੰਡਾ ਜੀ ਮੇਲੇ 'ਚ ਹੋਇਆ ਵੱਡਾ ਹਾਦਸਾ

ਦੇਹਰਾਦੂਨ 'ਚ ਇਤਿਹਾਸਕ ਝੰਡਾ ਜੀ ਮੇਲੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ 9 ਲੋਕ ਗੰਭੀਰ ਜ਼ਖ਼ਮੀ ਹੋ ਗਏ। 105 ਫੁੱਟ ਉੱਚੇ ਝੰਡੇ ਨੂੰ ਚੜ੍ਹਾਇਆ ਜਾ ਰਿਹਾ ਸੀ ਜਿਸ ਸਮੇਂ ਇਹ ਟੁੱਟ ਗਿਆ ਅਤੇ ਭਜਦੌੜ ਮਚ ਗਈ।

nine people injured in stampede in jhanda ji mela in dehradun
ਦੇਹਰਾਦੂਨ: ਝੰਡਾ ਜੀ ਮੇਲੇ 'ਚ ਹੋਇਆ ਵੱਡਾ ਹਾਦਸਾ, 9 ਲੋਕ ਗੰਭੀਰ ਜ਼ਖ਼ਮੀ
author img

By

Published : Mar 13, 2020, 9:28 PM IST

ਦੇਹਰਾਦੂਨ: ਇਤਿਹਾਸਕ ਝੰਡਾ ਜੀ ਦੇ ਮੇਲੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਸ਼ੁੱਕਰਵਾਰ ਨੂੰ 105 ਫੁੱਟ ਉੱਚੇ ਝੰਡੇ ਨੂੰ ਚੜਾਇਆ ਜਾ ਰਿਹਾ ਸੀ ਜਿਸ ਮੌਕੇ ਝੰਡਾ ਟੁੱਟ ਕੇ ਡਿੱਗ ਪਿਆ। ਇਸ ਤੋਂ ਬਾਅਦ ਭਜਦੌੜ ਮਚ ਗਈ। ਇਸ ਹਾਦਸੇ ਵਿੱਚ ਕਈ ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਦੇਹਰਾਦੂਨ ਦੇ ਮਹੰਤ ਇੰਦਰੇਸ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਸ਼ੁੱਕਰਵਾਰ ਸ਼ਾਮ 5 ਵਜੇ 105 ਫੁੱਟ ਉੱਚੇ ਝੰਡੇ ਨੂੰ ਚੜ੍ਹਾਇਆ ਜਾ ਰਿਹਾ ਸੀ। ਉਦੋਂ ਹੀ ਝੰਡਾ 20 ਫੁੱਟ ਤੋਂ ਟੁੱਟ ਕੇ ਅਚਾਨਕ ਡਿੱਗ ਪਿਆ। ਕੁੱਝ ਸ਼ਰਧਾਲੂ ਝੰਡੇ ਹੇਠਾਂ ਆ ਗਏ। ਅਜਿਹੀ ਸਥਿਤੀ ਵਿੱਚ ਹਫੜਾ-ਦਫੜੀ ਮੱਚ ਗਈ ਸੀ। ਇਸ ਹਾਦਸੇ ਵਿੱਚ 9 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਹਾਲਾਂਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਸਮੇਂ ਸਿਰ ਸਥਿਤੀ 'ਤੇ ਕਾਬੂ ਪਾ ਲਿਆ।

ਦੇਹਰਾਦੂਨ: ਝੰਡਾ ਜੀ ਮੇਲੇ 'ਚ ਹੋਇਆ ਵੱਡਾ ਹਾਦਸਾ, 9 ਲੋਕ ਗੰਭੀਰ ਜ਼ਖ਼ਮੀ

ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ 'ਚ NPR ਵਿਰੁੱਧ ਮਤਾ ਪਾਸ, ਕੇਜਰੀਵਾਲ ਨੇ ਕਿਹਾ- ਮੇਰੇ ਕੋਲ ਦਸਤਾਵੇਜ਼ ਨਹੀਂ

ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਝੰਡਾ ਜੀ ਨੂੰ ਉਤਾਰਨ ਦਾ ਪ੍ਰੋਗਰਾਮ ਸ਼ੁਰੂ ਹੋਇਆ ਸੀ। ਦਰਬਾਰ ਸਾਹਿਬ ਦੇ ਮਹੰਤ ਦੇਵੇਂਦਰ ਦਾਸ ਜੀ ਮਹਾਰਾਜ ਦੀ ਹਾਜ਼ਰੀ ਵਿੱਚ ਸ੍ਰੀ ਝੰਡੇ ਜੀ ਨੂੰ ਦਹੀਂ, ਘਿਓ, ਗੰਗਾਜਲ ਅਤੇ ਪੰਚਮ੍ਰਿਤ ਨਾਲ ਇਸ਼ਨਾਨ ਕਰਵਾਇਆ ਗਿਆ। ਸ਼ਾਮ 5 ਵਜੇ ਸ੍ਰੀ ਝੰਡੇ ਜੀ ਨੂੰ ਚੜ੍ਹਾਉਣ ਦੇ ਇਤਿਹਾਸਕ ਪਲ ਨੂੰ ਵੇਖਣ ਲਈ ਲੱਖਾਂ ਸ਼ਰਧਾਲੂ ਇਕੱਠੇ ਹੋਏ ਸਨ ਜਿਸ ਸਮੇਂ ਇਹ ਹਾਦਸਾ ਵਾਪਰਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.