ਨਵੀਂ ਦਿੱਲੀ: ਭਾਰਤੀ ਜਲ ਸੈਨਾ 24 ਪਣਡੁੱਬੀਆਂ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਜਿਨ੍ਹਾਂ ਵਿੱਚੋਂ 6 ਹਮਲਵਾਰ ਪਰਮਾਣੂ ਪਣਡੁੱਬੀਆਂ ਹੋਣਗੀਆਂ। ਜਲ ਸੈਨਾ ਨੇ ਇਹ ਜਾਣਕਾਰੀ ਸੰਸਦੀ ਕਮੇਟੀ ਨੂੰ ਦਿੱਤੀ ਗਈ ਹੈ।
ਜਲ ਸੈਨਾ ਵੱਲੋਂ ਸੰਸਦੀ ਕਮੇਟੀ ਨੂੰ ਦੱਸਿਆ ਗਿਆ ਹੈ ਕਿ ਪਣਡੁੱਬੀ ਸਿੱਧੂਰਾਜ ਦਾ ਮੀਡੀਅਮ ਰੀਫਿਟ ਲਾਈਫ ਸਾਰਟੀਫਿਕੇਟ (MLRC) ਰੁਕ ਗਿਆ ਹੈ। ਕਿਉਕਿ ਰੂਸੀ ਪਾਸੇ ਅਮਰੀਕਾ ਦੁਆਰਾ ਲਗਾਈਆਂ ਪਬੰਦੀਆਂ ਦੇ ਚਲਦੇ ਬੈਂਕ ਗਰੰਟੀ ਅਤੇ ਇਕਸਾਰਤਾ ਸਮਝੌਤਾ ਨਹੀ ਰਿਹਾ ਹੈ।
ਇਸ ਮਹੀਨੇ ਪੇਸ਼ ਕੀਤੀ ਗਈ ਰਿਪਰੋਟ ਵਿੱਚ ਜਲ ਸੈਨਾ ਨੇ ਕਿਹਾ ਕਿ ਉਨ੍ਹਾਂ ਕੋਲ ਵਰਤਮਾਨ ਸਮੇਂ ਵਿੱਚ 15 ਰਵਾਇਤੀ ਅਤੇ 2 ਪਰਮਾਣੂ ਪਣਡੁੱਬੀਆਂ ਹਨ।
ਭਾਰਤੀ ਜਲ ਸੈਨਾ ਵਿੱਚ 2 ਪਰਮਾਣੂ ਪਣਡੁੱਬੀਆਂ ਹਨ, ਜਿਨ੍ਹਾਂ ਵਿੱਚ ਆਈਐਨਐਸ ਅਰਿਹੰਤ ਅਤੇ ਆਈਐਨਐਸ ਚੱਕਰ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਆਈਐਨਐਸ ਚੱਕਰ ਨੂੰ ਰੂਸ ਤੋਂ ਲੀਜ਼ 'ਤੇ ਲਿਆ ਹੋਇਆ ਹੈ।
ਜਲ ਸੈਨਾ ਨੇ ਕਿਹਾ ਕਿ ਜ਼ਿਆਦਾਤਰ ਰਵਾਇਤੀ ਪਣਡੁੱਬੀਆਂ 25 ਸਾਲ ਪੁਰਾਣੀਆਂ ਹਨ, 13 ਪਣਡੁੱਬੀਆਂ 17 ਤੋਂ 32 ਸਾਲ ਪੁਰਾਣੀਆਂ ਹਨ। ਸੈਨਾ ਨੇ ਦੱਸਿਆ ਕਿ ਉਨ੍ਹਾਂ ਦੀ 18 ਰਵਾਇਤੀ ਅਤੇ 6 ਪਰਮਾਣੂ ਹਮਲਵਾਰ ਪਣਡੁੱਬੀਆਂ ਬਣਾਉਣ ਦੀ ਯੋਜਨਾ ਹੈ।
ਇਹ ਵੀ ਪੜੋ: GGI ਰਿਪੋਰਟ 'ਤੇ ਸਿਆਸਤ: ਸੁਖਬੀਰ ਬਾਦਲ 'ਤੇ ਵਰ੍ਹੇ ਕੈਪਟਨ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੀ ਜਲ ਸੈਨਾ ਦੇ ਮੁਹਿੰਮ ਖੇਤਰ ਹਿੰਦ ਮਹਾਂਸਾਗਰ ਵਿਚ ਚੀਨ ਦੀਆਂ ਸਮੁੰਦਰੀ ਫੌਜਾਂ ਦੀਆਂ ਗਤੀਵਿਧੀਆਂ ਵੱਧ ਰਹੀਆਂ ਹਨ। ਭਾਰਤੀ ਜਲ ਸੈਨਾ ਆਪਣੀ ਤਰਫੋਂ ਆਪਣੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰ ਰਹੀ ਹੈ, ਜਿਸ ਵਿੱਚ ਨਵੇਂ ਜਹਾਜ਼ਾਂ ਦੀ ਖਰੀਦ ਸ਼ਾਮਲ ਹੈ।