ETV Bharat / bharat

ਲੌਕਡਾਊਨ ਕਾਰਨ ਆਪਣੇ ਪਤੀ ਨਾਲ ਜ਼ਾਮਬੀਆ 'ਚ ਫੱਸੀ ਭਾਰਤੀ ਸ਼ੂਟਰ ਆਯੂਸ਼ੀ - ਆਯੂਸ਼ੀ ਗੁਪਤਾ

ਲੌਕਡਾਊਨ ਕਾਰਨ ਕਾਸ਼ੀਪੁਰ ਦੀ ਰਹਿਣ ਵਾਲੀ ਭਾਰਤੀ ਸ਼ੂਟਰ ਆਯੂਸ਼ੀ ਤੇ ਉਨ੍ਹਾਂ ਦੇ ਪਤੀ ਸਕਸ਼ਮ ਜ਼ਾਮਬੀਆ ਵਿੱਚ ਹੀ ਫੱਸੇ ਹੋਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਮਦਦ ਲਈ ਅਪੀਲ ਕੀਤੀ ਹੈ।

national shooter ayushi
national shooter ayushi
author img

By

Published : May 7, 2020, 7:18 PM IST

ਕਾਸ਼ੀਪੁਰ: ਕੋਰੋਨਾ ਮਹਾਂਮਾਰੀ ਨੂੰ ਹਰਾਉਣ ਲਈ ਦੇਸ਼ਭਰ ਵਿੱਚ ਜਾਰੀ ਲੌਕਡਾਊਨ ਕਾਰਨ ਪ੍ਰਦੇਸ਼ਾਂ ਵਿੱਚ ਕਈ ਲੋਕ ਫੱਸੇ ਹੋਏ ਹਨ। ਅਜਿਹੇ ਵਿੱਚ ਹੁਣ ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਫੱਸੇ ਲੋਕਾਂ ਨੂੰ ਲਿਆਉਣ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ। ਉੱਥੇ ਹੀ ਕਾਸ਼ੀਪੁਰ ਦੀ ਰਹਿਣ ਵਾਲੀ ਭਾਰਤ ਦੀ ਨੈਸ਼ਨਲ ਸ਼ੂਟਰ ਆਯੂਸ਼ੀ ਤੇ ਉਨ੍ਹਾਂ ਦੇ ਪਤੀ ਸਕਸ਼ਮ ਗੁਪਤਾ ਨੇ ਜ਼ਾਮਬੀਆ ਤੋਂ ਆਪਣੇ ਵਤਨ ਵਾਪਸੀ ਲਈ ਅਪੀਲ ਕੀਤੀ ਹੈ।

ਲੌਕਡਾਊਨ ਕਾਰਨ ਕਈ ਲੋਕ ਦੇਸ਼ ਦੇ ਅਲਗ-ਅਲਗ ਥਾਵਾਂ ਵਿੱਚ ਫੱਸੇ ਹੋਏ ਹਨ। ਇਸੇ ਦਰਮਿਆਨ ਭਾਰਤ ਦੀ ਨੈਸ਼ਨਲ ਸ਼ੂਟਰ ਆਯੂਸ਼ੀ ਤੇ ਉਨ੍ਹਾਂ ਦੇ ਪਤੀ ਨੇ ਸਰਕਾਰ ਨੂੰ ਜ਼ਾਮਬੀਆ ਤੋਂ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।

ਕਾਸ਼ੀਪੁਰ ਜ਼ਿਲ੍ਹੇ ਦੇ ਨਿਵਾਸੀ ਸਕਸ਼ਮ ਗੁਪਤਾ ਦਾ ਵਿਆਹ ਆਗਰਾ ਦੀ ਰਹਿਣ ਵਾਲੀ ਨੈਸ਼ਨਲ ਸ਼ੂਟਰ ਆਯੂਸ਼ੀ ਗੁਪਤਾ ਨਾਲ 19 ਫਰਵਰੀ 2020 ਨੂੰ ਹੋਇਆ ਸੀ, ਜਿਸ ਤੋਂ ਬਾਅਦ ਫਰਵਰੀ ਮਹੀਨੇ 'ਚ ਸਕਸ਼ਮ ਤੇ ਉਨ੍ਹਾਂ ਦੀ ਪਤਨੀ ਜ਼ਾਮਬੀਆ ਚੱਲੇ ਗਏ ਸੀ। ਲੌਕਡਾਊਨ ਹੋਣ ਕਾਰਨ ਉਹ ਦੋਵੇ ਜ਼ਾਮਬੀਆ ਦੇ ਲੁਸਾਕਾ ਸ਼ਹਿਰ ਵਿੱਚ ਹੀ ਫੱਸੇ ਹੋਏ ਹਨ।

ਆਯੂਸ਼ੀ ਗੁਪਤਾ ਅੰਤਰਰਾਸ਼ਟਰੀ ਪੱਧਰ ਦੀ ਸ਼ੂਟਰ ਰਹੀ ਹੈ। ਆਯੂਸ਼ੀ ਨੇ ਕਈ ਅੰਤਰਰਾਸ਼ਟਰੀ ਇਵੈਂਟਸ ਵਿੱਚ ਵੀ ਹਿੱਸਾ ਲਿਆ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਆਯੂਸ਼ੀ ਇਟਲੀ ਵਿੱਚ ਆਯੋਜਿਤ ਇੱਕ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.