ETV Bharat / bharat

ਰਾਸ਼ਟਰੀ ਸੁਰੱਖਿਆ ਦੇ ਮੁੱਦੇ 'ਤੇ ਰਾਜਨੀਤੀ ਕਰਨਾ ਗ਼ਲਤ: ਪਵਾਰ - sharad pawar ncp

ਪਵਾਰ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੇ ਇਸ ਤਰ੍ਹਾਂ ਦੇ ਮੁੱਦਿਆਂ ਉੱਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਨੇ ਚੀਨ ਦੇ ਕੰਟਰੋਲ ਵਾਲੇ ਵਿਵਾਦਤ ਖੇਤਰ ਅਕਸਾਈ ਚਿਨ ਦਾ ਜ਼ਿਕਰ ਕੀਤਾ, ਜਿਸ ਤੇ ਭਾਰਤ ਦਾਅਵਾ ਕਰਦਾ ਹੈ।

ਸ਼ਰਦ ਪਵਾਰ
ਸ਼ਰਦ ਪਵਾਰ
author img

By

Published : Jun 28, 2020, 3:40 PM IST

ਨਵੀਂ ਦਿੱਲੀ: ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਕਿ ਉਹ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਤੇ ਰਾਜਨੀਤੀ ਨਾ ਕਰਨ ਅਤੇ ਯਾਦ ਕੀਤਾ ਜਾਵੇ ਜਦੋਂ 1962 ਵਿੱਚ ਭਾਰਤ-ਚੀਨ ਯੁੱਧ ਦੇ ਬਾਅਦ ਚੀਨ ਨੇ 45,000 ਵਰਗ ਕਿਲੋਮੀਟਰ ਭਾਰਤੀ ਜ਼ਮੀਨ ਤੇ ਕਬਜ਼ਾ ਕਰ ਲਿਆ ਸੀ।

ਸਾਬਕਾ ਰੱਖਿਆ ਮੰਤਰੀ ਪਵਾਰ ਨੇ ਕਿਹਾ, "ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ 1962 ਵਿੱਚ ਕੀ ਹੋਇਆ ਸੀ। ਜਦੋਂ ਚੀਨ ਨੇ ਭਾਰਤ ਦੀ 45,000 ਵਰਗ ਕਿਲੋਮੀਟਰ ਜ਼ਮੀਨ 'ਤੇ ਕਬਜ਼ਾ ਕਰ ਲਿਆ ਸੀ। ਇਸ ਤਰ੍ਹਾਂ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਅਤੀਤ ਵਿੱਚ ਕੀ ਹੋਇਆ ਸੀ।"

ਪਵਾਰ, ਰਾਹੁਲ ਗਾਂਧੀ ਦੇ ਉਨ੍ਹਾਂ ਇਲਜ਼ਾਮਾਂ ਦੇ ਬਾਰੇ ਵਿੱਚ ਜਵਾਬ ਦੇ ਰਹੇ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ਼ ਦੀ ਗਲਵਾਨ ਘਾਟੀ ਵਿੱਚ ਹੋਏ ਵਿਵਾਦ ਦੌਰਾਨ ਚੀਨ ਨੂੰ ਜ਼ਮੀਨ ਦੇ ਦਿੱਤੀ।

ਪਵਾਰ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੇ ਇਸ ਤਰ੍ਹਾਂ ਦੇ ਮੁੱਦਿਆਂ ਉੱਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਨੇ ਚੀਨ ਦੇ ਕੰਟਰੋਲ ਵਾਲੇ ਵਿਵਾਦਤ ਖੇਤਰ ਅਕਸਾਈ ਚਿਨ ਦਾ ਜ਼ਿਕਰ ਕੀਤਾ, ਜਿਸ ਤੇ ਭਾਰਤ ਦਾਅਵਾ ਕਰਦਾ ਹੈ।

ਕੇਂਦਰ ਸਰਕਾਰ ਦੇ ਹੱਕ ਦੀ ਗੱਲ ਕਰਦਿਆਂ ਪਵਾਰ ਨੇ ਕਿਹਾ ਕਿ ਗਲਵਾਨ ਘਾਟੀ ਦੀ ਘਟਨਾ ਦੇ ਲਈ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਕਿਓਂ ਕਿ ਜਦੋਂ ਚੀਨੀ ਫ਼ੌਜ ਨੇ ਸਾਡੇ ਇਲਾਕੇ ਵਿੱਚ ਹਮਲਾ ਕਰਨਾ ਚਾਹਿਆ ਤਾਂ ਭਾਰਤੀ ਫ਼ੌਜ ਨੇ ਉਨ੍ਹਾਂ ਨੂੰ ਪੁੱਛੇ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।

ਉਨ੍ਹਾਂ ਕਿਹਾ ਕਿ ਜੇ ਸਾਡੀ ਫ਼ੌਜ ਚੌਕਸ ਨਾ ਹੁੰਦੀ ਤਾਂ ਸਾਨੂੰ ਚੀਨੀ ਫ਼ੌਜ ਦੀ ਕਾਰਵਾਈ ਬਾਰੇ ਪਤਾ ਹੀ ਨਹੀਂ ਲੱਗਦਾ। ਸੰਘਰਸ਼ ਦਾ ਮਤਲਬ ਹੈ ਕਿ ਅਸੀ ਸਤਰਕ ਹਾਂ, ਇਸ ਨੂੰ ਰੱਖਿਆ ਮੰਤਰੀ ਜਾਂ ਕਿਸੇ ਹੋਰ ਦੀ ਅਸਫ਼ਲਤਾ ਕਰਾਰ ਦੇਣਾ ਸਹੀ ਨਹੀਂ ਹੈ ਅਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਣਾ ਵੀ ਗ਼ਲਤ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.