ਪੌੜੀ: ਰਾਸ਼ਟਰ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਆਪਣੀ ਪਤਨੀ ਨਾਲ ਅੱਜ ਆਪਣੇ ਜੱਦੀ ਪਿੰਡ ਘੀੜੀ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ਕੁਲਦੇਵੀ ਮੰਦਰ ਪਹੁੰਚ ਕੇ ਆਪਣੀ ਕੁਲਦੇਵੀ ਦੀ ਪੂਜਾ ਕੀਤੀ ਹੈ। ਕੁਲਦੇਵੀ ਦੀ ਪੂਜਾ ਕਰਨ ਤੋਂ ਬਾਅਦ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ।
ਦੱਸ ਦਈਏ ਕਿ ਅਜੀਤ ਡੋਵਾਲ ਆਪਣੇ ਜੱਦੀ ਪਿੰਡ ਕਰੀਬ ਇੱਕ ਸਾਲ ਪਹਿਲਾਂ ਆਏ ਸੀ ਤੇ ਆਪਣੀ ਕੁਲਦੇਵੀ ਦੇ ਮੰਦਰ ਵਿੱਚ ਪੂਜਾ ਦੇ ਬਾਅਦ ਕਾਫੀ ਸਮਾਂ ਪਿੰਡ ਵਾਸੀਆਂ ਨਾਲ ਬਤੀਤ ਕੀਤਾ ਸੀ।
ਅਜੀਤ ਡੋਵਾਲ ਦੇ ਪਿੰਡ ਵਿੱਚ ਆਉਣ ਦੀ ਸੂਚਨਾ ਮਿਲਣ ਉੱਤੇ ਆਲੇ-ਦੁਆਲੇ ਦੇ ਪਿੰਡ ਵਾਸੀ ਸਵੇਰ ਤੋਂ ਹੀ ਮੰਦਰ ਦੇ ਨੇੜੇ ਪਹੁੰਚ ਗਏ ਸੀ ਪਰ ਸੁਰੱਖਿਆ ਕਰਕੇ ਕਿਸੇ ਨੂੰ ਵੀ ਅਜੀਤ ਡੋਵਾਲ ਨਾਲ ਮਿਲਣ ਦੀ ਇਜ਼ਾਜਤ ਨਹੀਂ ਸੀ। ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਅਜੀਤ ਡੋਵਾਲ ਖੁਦ ਪਿੰਡ ਵਾਸੀਆਂ ਕੋਲ ਗਏ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਨਾਲ ਹੀ ਉਨ੍ਹਾਂ ਨੇ ਬਜ਼ੁਰਗਾਂ ਦਾ ਆਸ਼ੀਰਵਾਦ ਵੀ ਲਿਆ।
ਅਜੀਤ ਡੋਵਾਲ ਨੇ ਆਪਣੇ ਜੱਦੀ ਪਿੰਡ ਆਉਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜਵਲਪਾ ਦੇਵੀ ਮੰਦਰ ਪਹੁੰਚ ਕੇ ਪੂਜਾ ਕੀਤੀ। ਪੂਜਾ ਤੋਂ ਪਹਿਲਾ ਅਜੀਤ ਡੋਵਾਲ ਤੇ ਉਨ੍ਹਾਂ ਦੀ ਪਤਨੀ ਨੇ ਹਰਿਆਲੀ ਮਾਤਾ ਦੇ ਦਰਸ਼ਨ ਕੀਤੇ ਤੇ ਪੂਜਾ ਕੀਤੀ। ਕਰੀਬ ਇੱਕ ਘੰਟੇ ਚੱਲੀ ਇਸ ਪੂਜਾ ਪ੍ਰੋਗਰਾਮ ਦੇ ਦੌਰਾਨ ਸ਼ਰਧਾਲੂਆਂ ਨੂੰ ਮੰਦਰ ਦੇ ਬਾਹਰ ਰੱਖਿਆ ਗਿਆ।
ਨਿੱਜੀ ਦੌਰੇ 'ਤੇ ਹੈ ਅਜੀਤ ਡੋਵਾਲ
NSA ਅਜੀਤ ਡੋਵਾਲ ਵੀਰਵਾਰ ਦੇਰ ਸ਼ਾਮ ਨੂੰ ਰਿਸ਼ੀਕੇਸ਼ ਪਰਮਾਰਥ ਆਸ਼ਰਮ ਪਹੁੰਚੇ। ਇੱਥੇ ਉਨ੍ਹਾਂ ਨੇ ਗੰਗਾ ਦਰਸ਼ਨ ਕੀਤੇ ਤੇ ਹਵਨ ਵਿੱਚ ਵੀ ਸ਼ਾਮਲ ਹੋਏ। ਉਨ੍ਹਾਂ ਨੇ ਦੇਸ਼ ਦੀ ਤਰੱਕੀ ਤੇ ਵਿਸ਼ਵ ਸ਼ਾਂਤੀ ਲਈ ਹਵਨ ਵਿੱਚ ਅਹੁੱਤੀ ਦਿੱਤੀ। ਅਜੀਤ ਡੋਵਾਲ ਆਪਣੇ ਨਿੱਜੀ ਦੌਰਾ 'ਤੇ ਹਨ। ਜਾਣਕਾਰੀ ਮੁਤਾਬਕ ਉਹ ਵਾਪਸੀ ਵਿੱਚ ਸਵਰਗਰਾਮ ਵਿਖੇ ਪਰਮਾਰਥ ਨਿਕੇਤਨ ਆਸ਼ਰਮ ਪਰਤਣਗੇ ਅਤੇ ਇਥੇ ਗੰਗਾ ਆਰਤੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ ਰਾਤ ਦਾ ਆਰਾਮ ਲੈਣਗੇ।