ETV Bharat / bharat

ਕਮਲ ਹਸਨ ਦਾ ਵੱਡਾ ਬਿਆਨ : ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਹੀ ਸੀ, ਜਿਸ ਦਾ ਨਾਂ ਸੀ ਨੱਥੂ ਰਾਮ ਗੋਂਡਸੇ - Terrorist

ਲੋਕ ਸਭਾ ਚੋਣਾਂ 2019 ਦੇ ਆਖ਼ਰੀ ਗੇੜ ਦੀਆਂ ਸਰਗਰਮੀਆਂ ਵਿਚਕਾਰ ਅਭਿਨੇਤਾ ਤੋਂ ਨੇਤਾ ਬਣੇ ਕਮਲ ਹਸਨ ਦਾ ਇੱਕ ਅਜਿਹਾ ਬਿਆਨ ਹੈ, ਜਿਸ ਨਾਲ ਵਿਵਾਦ ਹੋਣ ਦੀ ਉਮੀਦ ਹੈ।

ਕਮਲ ਹਸਨ (ਫ਼ਾਇਲ ਫ਼ੋਟੋ)
author img

By

Published : May 13, 2019, 3:15 PM IST

ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਦੇ ਆਖ਼ਰੀ ਗੇੜ ਦਾ ਚੋਣ ਪ੍ਰਚਾਰ ਜੋਰਾਂ 'ਤੇ ਹੈ। ਚੋਣ ਸਰਗਰਮੀਆਂ ਵਿਚਕਾਰ ਹੀ ਅਭਿਨੇਤਾ ਤੋਂ ਨੇਤਾ ਬਣੇ ਕਮਲ ਹਸਨ ਦਾ ਇੱਕ ਅਜਿਹਾ ਬਿਆਨ ਆਇਆ ਹੈ, ਜਿਸ ਨਾਲ ਵਿਵਾਦ ਹੋਣ ਦੀ ਉਮੀਦ ਹੈ। ਕਮਲ ਹਸਨ ਨੇ ਤਾਮਿਲਨਾਡੂ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਹੀ ਸੀ। ਉਨ੍ਹਾਂ ਕਿਹਾ ਕਿ ਅਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ, ਜਿਸ ਦਾ ਨਾਂ ਨੱਥੂ ਰਾਮ ਗੋਂਡਸੇ ਸੀ।

ਤੁਹਾਨੂੰ ਦੱਸ ਦਈਏ ਕਿ ਨੱਥੂ ਰਾਮ ਨੇ ਹੀ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ। ਇਸ ਸਬੰਧੀ ਕਮਲ ਹਸਨ ਤਾਮਿਲ ਭਾਸ਼ਾ ਵਿੱਚ ਕਿਹਾ ਕਿ, ਜਿਸ ਦਾ ਅਰਥ ਅੱਤਵਾਦੀ ਹੀ ਹੁੰਦਾ ਹੈ।
ਤਾਮਿਲਨਾਡੂ ਦੇ ਅਰਾਵੀਕੁਰੁਚੀ ਵਿਧਾਨ ਸਭਾ ਖੇਤਰ ਵਿੱਚ ਚੋਣ ਪ੍ਰਚਾਰ ਦੌਰਾਨ ਕਮਲ ਹਸਨ ਨੇ ਕਿਹਾ ਕਿ "ਮੈਂ ਇਸ ਲਈ ਨਹੀਂ ਬੋਲ ਰਿਹਾ ਕਿ ਮੈਂ ਖ਼ੁਦ ਮੁਸਲਿਮ ਹਾਂ। ਮੈਂ ਇਥੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਦੀ ਗੱਲ ਕਰ ਰਿਹਾ ਹਾਂ।

ਜਾਣਕਾਰੀ ਮੁਤਾਬਕ ਕਮਲ ਹਸਨ ਨੇ ਰਾਜਨੀਤੀ ਵਿੱਚ ਕਦਮ ਰੱਖਿਆ ਹੈ ਅਤੇ ਉਨ੍ਹਾਂ ਪਿਛਲੇ ਸਾਲ ਹੀ ਐੱਮਐੱਨਐੱਮ ਪਾਰਟੀ ਦੀ ਸਥਾਪਨਾ ਕੀਤੀ ਸੀ। ਕਮਲ ਹਸਨ ਦੀ ਇਸ ਪਾਰਟੀ ਦਾ ਮੁੱਖ ਮਕਸਦ ਤਾਮਿਲਨਾਡੂ ਦੇ ਵਿਕਾਸ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ 'ਤੇ ਧਿਆਨ ਦੇਣਾ ਹੈ।

ਇਸ ਤੋਂ ਪਹਿਲਾਂ ਫ਼ਿਲਮਾਂ ਦੇ ਸੁਪਰ-ਸਟਾਰ ਰਹੇ ਕਮਲ ਹਸਨ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਨਹੀਂ ਲੜਣਗੇ। ਉਨ੍ਹਾਂ ਦੀ ਪਾਰਟੀ ਦੇ ਘੋਸ਼ਣਾ ਪੱਤਰ ਅਤੇ ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਕਰਦੇ ਹੋਏ ਕਮਲ ਹਸਨ ਨੇ ਕਿਹਾ ਕਿ ਸਾਰੇ ਉਮੀਦਵਾਰ ਮੇਰੇ ਚਿਹਰੇ ਹੋਣਗੇ। ਮੈਨੂੰ ਰੱਥ ਚਲਾਉਣ ਵਾਲਾ ਬਣਨ ਦੀ ਬਜਾਇ ਰੱਥ ਬਣਨ ਵਿੱਚ ਜ਼ਿਆਦਾ ਮਾਣ ਹੋਵੇਗਾ।

Intro:Body:

Kamal Hassan

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.