ਸਹਾਰਨਪੁਰ: ਵੋ ਹਿੰਦੂ ਹੈ, ਵੋ ਮੁਸਲਮਾਨ ਹੈ, ਵੋ ਪੜ੍ਹਤਾ ਗੀਤਾ, ਵੋ ਪੜ੍ਹਤਾ ਕੁਰਾਨ ਹੈ। ਕਿਉਂ ਭੂਲੇ ਹੋ ਲਹੂ ਕਾ ਰੰਗ ਹੈ ਸਬਕਾ ਏਕ, ਧਰਮ ਸੇ ਭੀ ਬੜਾ ਏਕਤਾ ਕਾ ਪੈਗਾਮ ਹੈ।
ਇਨ੍ਹਾਂ ਲਾਈਨਾਂ ਨਾਲ ਜੁੜੀ ਸਹਾਰਨਪੁਰ 'ਚ ਇੱਕ ਨਹੀਂ ਬਲਕਿ ਹਜ਼ਾਰਾਂ ਸਖ਼ਸਿਅਤਾ ਅਜਿਹੀਆਂ ਹਨ, ਜੋ ਇਸ ਏਕਤਾ ਦੀ ਮਿਸਾਲ ਨੂੰ ਪੇਸ਼ ਕਰਦੀਆਂ ਹਨ। ਇਹ ਕੋਈ ਖ਼ਾਸ ਲੋਕ ਨਹੀਂ ਹਨ। ਇਹ ਹਨ ਵੁਡ ਕਾਰਵਿੰਗ ਤੇ ਲਕੜੀ ਕਾਰੋਬਾਰ ਨਾਲ ਜੁੜੇ ਲੋਕ, ਜੋ ਮੰਦਰਾਂ 'ਤੇ ਸੁੰਦਰ ਕਾਰੀਗਰੀ ਕਰਕੇ ਰੱਬ ਦਾ ਅਸ਼ਿਆਨਾ ਬਣਾ ਰਹੇ ਹਨ। ਖ਼ਾਸ ਗੱਲ ਇੱਹ ਹੈ ਕਿ ਇਨ੍ਹਾਂ ਮੰਦਰਾਂ ਨੂੰ ਬਣਾਉਣ ਵਾਲੇ 90 ਫੀਸਦੀ ਤੋਂ ਜ਼ਿਆਦਾ ਲੋਕ ਮੁਸਲਮਾਨ ਹਨ।
ਜੁੰਮੇ ਤੇ ਈਦ ਦੀ ਨਮਾਜ਼ 'ਤੇ ਦੁਆਵਾਂ ਲਈ ਉਠਣ ਵਾਲੇ ਇਹ ਹੱਥ ਜਦੋਂ ਹਿੰਦੂ ਦੇਵੀ- ਦੇਵਤਾਵਾਂ ਦੇ ਅਸ਼ਿਆਨਿਆਂ ਨੂੰ ਸਜਾਉਂਦੇ ਹਨ, ਤਾਂ ਚਾਹ ਕੇ ਵੀ ਲੋਕਾਂ ਦੀਆਂ ਨਜ਼ਰਾਂ ਨਹੀਂ ਹੱਟ ਪਾਉਂਦੀਆਂ। ਮੰਦਰ ਬਣਾ ਕੇ ਇਹ ਮੁਸਲਮਾਨ ਕਾਰੀਗਰ ਆਪਣੇ ਲਈ 2 ਜੂਨ ਦੀ ਰੋਟੀ ਵੀ ਕਮ੍ਹਾ ਰਹੇ ਹਨ। ਇਨ੍ਹਾਂ ਦੇ ਬਣਾਏ ਮੰਦਰਾਂ ਦੀ ਮੰਗ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਖੂਬ ਕੀਤੀ ਜਾ ਰਹੀ ਹੈ।
ਕੁਸ਼ਲ ਕਾਰੀਗਰ ਸ਼ੀਸ਼ਮ ਤੇ ਨੀਮ ਦੀ ਭਾਰੀ ਭਰਕਮ ਲਕੜਾਂ ਨੂੰ ਤਰਾਸ਼ ਕੇ ਮੰਦਰਾਂ ਨੂੰ ਆਕਾਰ ਦਿੰਦੇ ਹਨ। ਕਾਰੀਗਰਾਂ ਦਾ ਕਹਿਣਾ ਹੈ ਕਿ ਇਹ ਕਈ ਪੀੜੀਆਂ ਤੋਂ ਮੰਦਰਾਂ ਨੂੰ ਬਣਾਉਂਦੇ ਆ ਰਹੇ ਹਨ। ਇਹ ਮੰਦਰ ਉੱਤੇ ॐ ਤੇ ਸਵਾਸਿਤਕ ਵੀ ਲਗਾਉਂਦੇ ਹਨ। ਸ਼ੀਸ਼ਮ ਅਤੇ ਨੀਮ ਦਾ ਬਣਾ ਹੋਣ ਦੇ ਕਾਰਨ ਇਹ 10 ਤੋਂ 15 ਸਾਲ ਤੱਕ ਬਿਲਕੁਲ ਖ਼ਰਾਬ ਨਹੀਂ ਹੁੰਦੇ ਹਨ।
ਮੰਦਰ ਬਣਾਉਣ ਵਾਲੇ ਕਾਰਖਾਨਾ ਮਾਲਕ ਮੁਹੰਮਦ ਇਰਸ਼ਾਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਦਰ ਬਣਾ ਕੇ ਰੱਬ ਦੀ ਸੇਵਾ ਕਰਨ ਵਰਗਾ ਮਹਿਸੂਸ ਹੁੰਦਾ ਹੈ। ਹਾਲਾਂਕਿ ਕਈ ਕੱਟਰਪੱਥੀ ਲੋਕ ਉਨ੍ਹਾਂ ਦੇ ਮੰਦਰ ਬਣਾਉਣ 'ਤੇ ਇਤਰਾਜ਼ ਵੀ ਜਤਾਉਂਦੇ ਹਨ ਪਰ ਇਹ ਕਿਸੇ ਦੀ ਪਰਵਾਹ ਕੀਤੇ ਬਗੈਰ ਲਕੜੀ ਦੇ ਮੰਦਰ ਬਣਾ ਰਹੇ ਹਨ।
ਈਦ ਵ ਜੁੰਮੇ 'ਤੇ ਨਮਾਜ਼ ਪੜ੍ਹਨ ਵਾਲੇ ਹੱਥਾਂ ਦਾ ਮੰਦਰਾਂ ਨੂੰ ਬਣਾਨਾ ਉਨ੍ਹਾਂ ਲੋਕਾਂ ਦੇ ਮੁੰਹ 'ਤੇ ਕਰਾਰਾ ਥੱਪੜ ਹੈ, ਜੋ ਹਿੰਦੂਆਂ ਤੇ ਮੁਸਲਮਾਨਾਂ ਨੂੰ ਧਰਮ ਦਾ ਹਵਾਲਾ ਦੇ ਕੇ ਉਨ੍ਹਾਂ 'ਚ ਨਫ਼ਰਤ ਦਾ ਬੀਜ ਬੌਂਦੇ ਹਨ। ਇਨ੍ਹਾਂ ਕਾਰੀਗਰਾਂ ਦਾ ਕੰਮ ਸਮਾਜ ਨੂੰ ਕੌਮੀ ਏਕਤਾ ਦਾ ਸੰਦੇਸ਼ ਦੇਣਾ ਹੈ। ਕਿਸੇ ਨੇ ਸੱਚ ਹੀ ਕਿਹਾ ਹੈ।
ਹਮੇਂ ਨੇਕੀ ਬਨਾਨੀ ਥੀ, ਮਗਰ ਹਮ ਬਦ ਬਨਾ ਬੈਠੇ,
ਕਹੀਂ ਮੰਦਰ ਬਨਾ ਬੈਠੇ, ਕਹੀਂ ਮਸਜਿਦ ਬਨਾ ਬੈਠੇ,
ਹਦੇਂ ਇਨਸਾਨੀਅਤ ਕੀ ਭੂਲ ਕਰ, ਲੜ੍ਹਤੇ ਰਹੇ ਯੂ ਹੀ,
ਹਮੇਂ ਇੰਸਾ ਬਨਾਨੇ ਥੇ, ਮਗਰ ਸਰਹਦੇ ਬਨਾ ਬੈਠੇ।