ਪੱਛਮੀ ਬੰਗਾਲ: ਇੱਕ ਛੋਟੀ ਕਿਸ਼ਤੀ ਭਗੀਰਥ ਨਦੀ ਦੀਆਂ ਸ਼ਾਂਤ ਲਹਿਰਾਂ ਵਿੱਚੋਂ ਲੰਘ ਰਹੀ ਹੈ। ਠੰਡਾ ਮੌਸਮ ਤੇ ਧੁੰਦ ਵਾਲੀ ਸਵੇਰ। ਇਸ ਮੰਜ਼ਰ ਨੂੰ ਆਪਣੀ ਅੱਖਾਂ ਨਾਲ ਤੱਕਦਾ ਹੋਇਆ ਇੱਕ ਇਕੱਲਾ ਸ਼ਖ਼ਸ ਆਪਣੀ ਛੋਟੀ ਜਿਹੀ ਕਿਸ਼ਤੀ 'ਚ ਜਾ ਰਿਹਾ ਹੈ। ਪੱਛਮੀ ਬੰਗਾਲ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬਹਰਾਮਪੁਰ ਦੇ ਗੌਤਮ ਚੰਦ੍ਰ ਬਿਸ਼ਵਾਸ ਨੇ ਨਮਾਮੀ ਗੰਗੇ ਨੂੰ ਆਪਣੇ ਜੀਵਨ ਦਾ ਮਿਸ਼ਨ ਬਣਾ ਲਿਆ ਹੈ।
ਇਸ ਬਾਰੇ ਉਸ ਨੇ ਕਿਹਾ, "ਮੈਂ ਇਹ ਕੰਮ ਇਸ ਲਈ ਕਰ ਰਿਹਾ ਹਾਂ ਕਿ ਸਾਡੀ ਗੰਗਾ ਨਦੀ ਨੂੰ ਸਾਫ਼ ਕੀਤਾ ਜਾ ਸਕੇ ਤੇ ਉਹ ਸੋਹਣੀ ਵਿਖੇ। ਗੰਗਾ ਵਿੱਚ ਪਲਾਸਟਿਕ ਦਾ ਗੰਦ ਸੁੱਟਣਾ ਬਹੁਤ ਹੀ ਨੁਕਸਾਨਦਾਇਕ ਹੈ। ਮੈਂ ਅਜਿਹਾ ਕਰਕੇ ਦੁਨੀਆ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।" ਸਵੇਰ ਤੋਂ ਸ਼ਾਮ ਹੋਣ ਤੱਕ ਉਹ ਆਪਣੀ ਕਿਸ਼ਤੀ ਵਿੱਚ ਸਾਰੇ ਦਿਨ ਦਾ ਇਕੱਠਾ ਕੀਤਾ ਹੋਇਆ ਪਲਾਸਟਿਕ ਘਰ ਲੈ ਜਾਂਦਾ ਹੈ ਤੇ ਅਗਲੀ ਸਵੇਰ ਉਸ ਨੂੰ ਸੁੱਟ ਦਿੰਦਾ ਹੈ।
ਇਸ ਬਾਰੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ, "ਬਿਸ਼ਵਾਸ ਲੰਮੇ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ ਤੇ ਉਹ ਬਿਨਾਂ ਕਿਸੇ ਸਵਾਰਥ ਤੋਂ ਇਦਾਂ ਕਰ ਰਿਹਾ ਹੈ। ਇੱਥੇ ਤੱਕ ਕਿ ਇੰਨੀ ਠੰਡ ਵਿੱਚ ਵੀ ਗੰਗਾ ਵਿੱਚੋਂ ਕੂੜਾ ਇਕੱਠਾ ਕਰਦਾ ਹੈ, ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ।" ਸਰਕਾਰ ਵੀ ਲੰਮੇ ਸਮੇਂ ਤੋਂ ਲੋਕਾਂ ਨੂੰ ਪਲਾਸਟਿਕ ਪ੍ਰਤੀ ਲੋਕਾਂ ਨੂੰ ਜਾਗਰੁਕ ਕਰ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲੋਕਾਂ ਨੂੰ ਪਲਾਸਟਿਕ ਨਾ ਵਰਤਣ ਦੀ ਅਪੀਲ ਕਰ ਰਹੇ ਹਨ ਜਿਸ ਨਾਲ ਗਾਂਧੀ ਜੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ। ਗੌਤਮ ਬਿਸਵਾਸ ਬਿਨਾਂ ਦੁਨੀਆਂ ਦੀ ਖ਼ਬਰ ਸਾਰ ਲਏ ਬਿਨਾਂ ਹੀ ਗੰਗਾ ਨੂੰ ਸਾਫ਼ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਉਹ ਗੰਗਾ ਨੂੰ ਸਾਫ ਤੇ ਸਵੱਛ ਬਣਾ ਸਕਨ।