ਵਾਰਾਣਸੀ: ਆਜ਼ਾਦੀ ਦੇ ਦੌਰ ਦੇ ਮਹਾਨ ਲੇਖਕ ਤੇ ਕਥਾਕਾਰ ਜਿਨ੍ਹਾਂ ਨੇ 300 ਤੋਂ ਵੱਧ ਕਹਾਣੀਆਂ ਲਿਖਿਆਂ। ਇਨ੍ਹਾਂ ਦੀ ਲੇਖਣੀ ਨੇ ਆਜ਼ਾਦੀ ਦੀ ਲੜਾਈ ਦੇ ਅੰਦੋਲਨ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੁਮਿਕਾ ਨਿਭਾਈ। ਇਸ ਮਹਾਨ ਲੇਖਕ ਦਾ ਨਾਂਅ ਹੈ ਮੁੰਸ਼ੀ ਪ੍ਰੇਮਚੰਦ ਜਿਨ੍ਹਾਂ ਦੀ ਬੁੱਧਵਾਰ ਨੂੰ ਮੁੰਸ਼ੀ ਪ੍ਰੇਮਚੰਦ ਦੀ 140ਵੀਂ ਵਰ੍ਹੇਗੰਢ ਹੈ।
ਕਾਸ਼ੀ ਵਿੱਚ ਜੰਮੇਂ ਪ੍ਰੇਮਚੰਦ ਆਪਣੀਆਂ ਰਚਨਾਵਾਂ ਕਰਕੇ ਅੱਜ ਵੀ ਲੋਕਾਂ ਦੀ ਯਾਦਾਂ ਵਿੱਚ ਜਿਊਂਦਾ ਹਨ ਪਰ ਸਰਕਾਰਾਂ ਇਸ ਮਹਾਨ ਲੇਖਕ ਨੂੰ ਭੁੱਲ ਗਈਆਂ ਹਨ। ਸ਼ਾਇਦ ਇਹੀ ਕਾਰਣ ਹੈ ਕਿ ਪ੍ਰੇਮਚੰਦ ਜੀ ਦੇ ਪਿੰਡ ਦੀਆਂ ਸੜਕਾਂ ਨਹੀਂ ਹਨ ਤੇ ਉਨ੍ਹਾਂ ਦੇ ਘਰ ਵਿੱਚ ਬਿਜਲੀ ਨਹੀਂ ਹੈ।
ਸਰਕਾਰ ਭੁੱਲ ਗਈ ਇਸ ਮਹਾਨ ਸਾਹਿਤਕਾਰ ਨੂੰ
31 ਜੁਲਾਈ ਭਾਵ ਕਿ ਬੁੱਧਵਾਰ ਨੂੰ ਮੁੰਸੀ ਜੀ ਦੀ 140ਵੀਂ ਵਰ੍ਹੇਗੰਢ ਹੈ ਜਿਸ ਮੌਕੇ ਪਿੰਡ ਲਮਹੀ ਵਿੱਚ ਵੱਡੇ ਸਮਾਗਮ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਮਾਗਮ ਅਚਾਨਕ ਤੈਅ ਕੀਤਾ ਗਿਆ, ਜਦੋਂ ਕਿ ਮੁਲਾਇਮ ਸਿੰਘ ਸਰਕਾਰ ਵੇਲੇ ਲਮਹੀ ਪਿੰਡ ਦੇ ਵਿਕਾਸ ਦੀ ਸ਼ੁਰੂਆਤ ਹੋਈ ਸੀ, ਪਰ ਸਰਕਾਰ ਬਦਲਦਿਆਂ ਹੀ ਮੁੰਸ਼ੀ ਜੀ ਵੀ ਸਿਆਸਤ ਦੇ ਸ਼ਿਕਾਰ ਹੋ ਗਏ। ਹਾਲ ਇਹ ਹੈ ਕਿ ਹੁਣ ਮੁੰਸ਼ੀ ਜੀ ਦੇ ਪਿੰਡ ਜਾਣ ਵਾਲੀ ਸੜਕਾਂ ਦਾ ਬੂਰਾ ਹਾਲ ਹੈ ਤੇ ਸਰਕਾਰ ਵਿਖਾਵੇ ਦੀ ਸਾਫ਼-ਸਫ਼ਾਈ ਕਰਕੇ ਮੁੰਸ਼ੀ ਜੀ ਦੀਆਂ ਯਾਦਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੁੰਸ਼ੀ ਜੀ ਦੇ ਘਰ ਵਿੱਚ ਨਾ ਪੀਣ ਦਾ ਪਾਣੀ ਹੈ ਤੇ ਨਾ ਹੀ ਬਿਜਲੀ ਤੇ ਘਰ ਦੇ ਦਰਵਾਜੇ ਵੀ ਟੁੱਟੇ ਪਏ ਹਨ। ਹੁਣ ਪਿਛਲੇ 2 ਦਿਨਾਂ ਤੋਂ ਉਨ੍ਹਾਂ ਦੇ ਘਰ ਨੂੰ paint ਕਰਨਾ ਸ਼ੁਰੂ ਕਰ ਦਿੱਤਾ ਹੈ।
ਮੁੰਸ਼ੀ ਜੀ ਦੀ ਪ੍ਰੇਰਣਾ ਵਾਲੀਆਂ ਕਹਾਣੀਆਂ-:
ਨਮਕ ਦਾ ਦਰੋਗਾ, ਇਦਗਾਹ, ਪੰਚ ਪਰਮੇਸ਼ਵਰ, ਗੋਦਾਨ, ਗਬਨ , ਕਫੜੇ ਤੋਂ ਇਲਾਵਾ ਹੋਰ ਵੀ ਕਈ ਕਹਾਣੀਆਂ ਵਿਸ਼ਵ ਸਾਹਿਤ ਦਾ ਹਿੱਸਾ ਹਨ। ਮੁੰਸ਼ੀ ਜੀ ਨੇ ਆਪਣੇ ਲੇਖਣੀ ਦੀ ਸ਼ੁਰੂਆਤ ਆਜ਼ਾਦੀ ਦੇ ਲਈ ਚਲਾਏ ਜਾ ਰਹੇ ਅੰਦੋਲਨ ਦੇ ਉਸ ਦੌਰ ਵਿੱਚ ਕੀਤੀ ਜਦੋਂ ਗਾਂਧੀ ਜੀ ਬ੍ਰਿਟਿਸ਼ ਹਕੁਮਤਾਂ ਨੂੰ ਭਾਰਤ ਛੱਡਣ ਦੀ ਗੱਲ ਕਹਿ ਰਹੇ ਸਨ। ਮਹਾਤਮਾ ਗਾਂਧੀ ਦੇ ਅੰਦੋਲਨ ਵਿੱਚ ਮੁੰਸ਼ੀ ਪ੍ਰੇਮਚੰਦ ਇੰਨੇ ਕੁੰ ਪ੍ਰੇਰਿਤ ਹੋਏ ਕਿ ਉਹ ਪੜ੍ਹਾਈ ਛੱਡ ਕੇ ਆਜ਼ਾਦੀ ਦੀ ਲੜਾਈ ਲੜਨ ਲੱਗ ਗਏ। ਮੁੰਸ਼ੀ ਜੀ ਨੇ ਆਪਣੀ ਕਲਮ ਦੀ ਤਾਕਤ ਨਾਲ ਜ਼ਮੀਦਾਰ ਪ੍ਰਥਾ ਤੇ ਦਮਨਕਾਰੀ ਨੀਤੀ ਦਾ ਸ਼ਿਕਾਰ ਹੋ ਰਹੇ ਕਿਸਾਨ ਤੇ ਪੇਂਡੂ ਵਾਤਾਵਰਣ ਦੀ ਤਸਵੀਰ ਨੂੰ ਪੇਸ਼ ਕੀਤਾ।
ਇਸ ਪਿੰਡ 'ਚ ਹੋਇਆ ਮੁੰਸ਼ੀ ਜੀ ਦਾ ਜਨਮ
ਮੁੰਸ਼ੀ ਪ੍ਰੇਮਚੰਦ ਦਾ ਜਨਮ 31 ਜੁਲਾਈ 1880 ਨੂੰ ਵਾਰਾਣਸੀ ਦੇ ਨੇੜੇ ਲਮਹੀ ਪਿੰਡ ਵਿੱਚ ਹੋਇਆ ਸੀ। ਪ੍ਰੇਮਚੰਦ ਦੀ ਮਾਤਾ ਦਾ ਨਾਂਅ ਆਨੰਦੀ ਦੇਵੀ ਤੇ ਪਿਤਾ ਮੁੰਸ਼ੀ ਅਜਾਏਬਰਾਏ ਲਮਹੀ ਵਿੱਚ ਡਾਕਮੁੰਸ਼ੀ ਸਨ। ਉਨ੍ਹਾਂ ਨੇ ਉਰਦੂ ਤੇ ਫ਼ਾਰਸੀ ਵਿੱਚ ਸਿੱਖਿਆ ਲਈ। 1898 ਵਿੱਚ ਦਸਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪ੍ਰੇਮਚੰਦ ਸਥਾਨਕ ਸਕੂਲ 'ਚ ਅਧਿਆਪਕ ਲੱਗ ਗਏ ਸਨ। ਨੌਕਰੀ ਦੇ ਨਾਲ ਹੀ ਉਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ। 1910 ਵਿੱਚ ਉਨ੍ਹਾਂ ਨੇ ਅੰਗਰੇਜੀ, ਦਰਸ਼ਨ, ਫ਼ਾਰਸੀ ਤੇ ਇਤਿਹਾਸ ਦੇ ਵਿਸ਼ਿਆਂ ਨਾਲ ਬਾਰ੍ਹਵੀਂ ਪਾਸ ਕੀਤੀ। 1911 ਵਿੱਚ ਬੀ.ਏ. ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਮੁੰਸ਼ੀ ਪ੍ਰੇਮਚੰਦ ਸਿੱਖਿਆ ਵਿਭਾਗ ਵਿੱਚ ਇੰਸਪੈਕਟਰ ਦੇ ਅਹੁਦੇ 'ਤੇ ਨਿਯੁਕਤ ਹੋਏ।
ਘੱਟ ਉਮਰ ਵਿੱਚ ਹੀ ਹੋ ਗਿਆ ਸੀ ਮਾਪਿਆਂ ਦਾ ਦੇਹਾਂਤ
ਮੁੰਸ਼ੀ ਪ੍ਰੇਮਚੰਦ ਨੇ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਸੰਘਰਸ਼ ਕੀਤਾ। ਜਦੋਂ ਉਨ੍ਹਾਂ ਦੀ ਉਮਰ 7 ਸਾਲ ਦੀ ਸੀ, ਉਸ ਵੇਲੇ ਉਨ੍ਹਾਂ ਦੀ ਮਾਤਾ ਤੇ 14 ਸਾਲ ਦੀ ਉਮਰ ਵਿੱਚ ਪਿਤਾ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ 15 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਹੋਇਆ ਪਰ ਕਿਸੇ ਕਾਰਨਾਂ ਕਰਕੇ ਵਿਆਹੁ ਟੁੱਟ ਗਿਆ ਸੀ।