ਨਵੀਂ ਦਿੱਲੀ: ਮੁਖਰਜੀ ਨਗਰ 'ਚ ਸਿੱਖ ਆਟੋ ਡਰਾਇਵਰ ਅਤੇ ਉਸ ਦੇ ਨਾਬਾਲਗ ਪੁੱਤ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਸੋਮਵਾਰ ਨੂੰ ਡੀਐੱਸਜੀਐੱਮਸੀ ਦੇ ਵਫ਼ਦ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਡੀਐੱਸਜੀਐੱਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਪੀੜਤ ਸਰਬਜੀਤ ਸਿੰਘ ਵੀ ਮੌਜੂਦ ਸਨ।
ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਐੱਫ਼ਆਈਆਰ ਦਰਜ ਕੀਤੀ ਜਾਵੇ। ਪੁਲਿਸ ਕਮਿਸ਼ਨਰ ਨੇ ਭਰੋਸਾ ਜਤਾਇਆ ਹੈ ਕਿ ਇਸ ਮਾਮਲੇ ਦੇ ਦੋਸ਼ੀਆਂ ਵਿਰੁੱਧ ਐੱਫ਼ਆਈਆਰ ਦਰਜ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸਿੱਖ ਕੁੱਟਮਾਰ ਮਾਮਲੇ ਦੇ ਪੀੜਤ ਨਾਲ ਕੇਜਰੀਵਾਲ ਨੇ ਕੀਤੀ ਮੁਲਾਕਾਤ
ਸਿਰਸਾ ਨੇ ਕਿਹਾ ਕਿ ਸੰਯੁਕਤ ਕਮਿਸ਼ਨਰ ਮਨੀਸ਼ ਅਗਰਵਾਲ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀੜਤ ਸਰਬਜੀਤ ਵਿਰੁੱਧ ਕਤਲ ਦੀ ਕੋਸ਼ਿਸ਼ ਤਹਿਤ ਜੋ ਐਫ਼ਆਈਆਰ ਦਰਜ ਹੋਣ ਦੀ ਗੱਲ ਹੋ ਰਹੀ ਹੈ ਉਹ ਇੱਕ ਅਫ਼ਵਾਹ ਹੈ ਅਜਿਹਾ ਕੁੱਝ ਵੀ ਨਹੀਂ ਹੋਇਆ ਹੈ।
ਪੀੜਤ ਸਰਬਜੀਤ ਨੇ ਦੱਸਿਆ ਕਿ ਥਾਣੇ ਤੋਂ ਆਏ ਪੁਲਿਸ ਅਧਿਕਾਰੀਆਂ ਨੇ ਡੰਡੇ ਨਾਲ ਕੁੱਟਮਾਰ ਕੀਤੀ। ਉਸ ਦੇ ਪੁੱਤਰ ਨੂੰ ਵੀ ਡੰਡੇ ਨਾਲ ਕੁੱਟਿਆ ਜਾ ਰਿਹਾ ਸੀ ਅਤੇ ਇਸੇ ਲਈ ਉਸ ਨੇ ਤਲਵਾਰ ਚਲਾਈ। ਪੀੜਤ ਨੇ ਕਿਹਾ ਕਿ ਉਸ ਨੇ ਆਪਣੀ ਰੱਖਿਆ ਲਈ ਤਲਵਾਰ ਚਲਾਈ ਸੀ।
ਇਹ ਵੀ ਪੜ੍ਹੋ: ਦਿੱਲੀ ਪੁਲਿਸ ਦੇ ਤਸ਼ਦਦ ਦਾ ਸ਼ਿਕਾਰ ਸਰਬਜੀਤ ਸਿੰਘ ਨੇ ਬਿਆਨ ਕੀਤੀ ਘਟਨਾ