ETV Bharat / bharat

ETV ਭਾਰਤ 'ਤੇ ਬੋਲੇ ਦੀਪਕ ਬੁੰਦੇਲੇ, ਪੁਲਿਸ ਨੇ ਦਾੜ੍ਹੀ ਵੇਖ ਕੁੱਟਿਆ, ਨਿਆਂਪਾਲਿਕਾ 'ਤੇ ਪੂਰਾ ਭਰੋਸਾ - Beard Advocate beaten by police

ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ 23 ਮਾਰਚ 2020 ਨੂੰ ਪੁਲਿਸ ਨੇ ਦਾੜ੍ਹੀ ਵੇਖ ਵਕੀਲ ਦੀਪਕ ਨਾਲ ਪਹਿਲਾ ਤਾਂ ਕੁੱਟ ਮਾਰ ਕੀਤੀ ਤੇ ਫਿਰ ਉਸ 'ਤੇ ਮਾਮਲਾ ਦਰਜ ਕਰ ਦਿੱਤਾ। ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਵਕੀਲ ਦੀਪਕ ਨੇ ਦੱਸਿਆ ਉਨ੍ਹਾਂ ਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ, ਇਸ ਮਾਮਲੇ 'ਚ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲੇਗਾ।

ETV ਭਾਰਤ 'ਤੇ ਬੋਲੇ ਦੀਪਕ ਬੁੰਦੇਲੇ
ETV ਭਾਰਤ 'ਤੇ ਬੋਲੇ ਦੀਪਕ ਬੁੰਦੇਲੇ
author img

By

Published : Jul 3, 2020, 11:49 AM IST

ਬੈਤੂਲ: ਜ਼ਿਲ੍ਹੇ 'ਚ ਤਾਲਾਬੰਦੀ ਦੌਰਾਨ 23 ਮਾਰਚ ਨੂੰ ਇੱਕ ਦਾੜ੍ਹੀ ਵਾਲੇ ਵਕੀਲ ਨੂੰ ਕੁਝ ਪੁਲਿਸ ਮੁਲਾਜ਼ਮਾਂ ਨੇ ਸਿਰਫ਼ ਇਸ ਲਈ ਮਾਰਕੁੱਟ ਕੀਤੀ ਕਿ ਉਹ ਇੱਕ ਵਿਸ਼ੇਸ਼ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ। ਮਾਮਲੇ 'ਚ ਜਦੋਂ ਈਟੀਵੀ ਭਾਰਤ ਨੇ ਪੀੜਤ ਵਕੀਲ ਦੀਪਕ ਬੁੰਦੇਲੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਨੇ ਬਾਰ ਕੌਂਸਲ ਅਤੇ ਸੁਪਰੀਮ ਕੋਰਟ ਨੂੰ ਭੇਜ ਦਿੱਤੀ ਹੈ। ਵਕੀਲ ਦੀਪਕ ਨੂੰ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ, ਇਸ ਮਾਮਲੇ 'ਚ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲੇਗਾ।

ETV ਭਾਰਤ 'ਤੇ ਬੋਲੇ ਦੀਪਕ ਬੁੰਦੇਲੇ

ਵਕੀਲ ਦੀਪਕ ਨੇ ਦੱਸਿਆ ਕਿ 23 ਮਾਰਚ 2020 ਨੂੰ ਉਹ ਜ਼ਿਲ੍ਹਾ ਹਸਪਤਾਲ ਜਾ ਰਹੇ ਸਨ, ਜਦੋਂ ਕੁਝ ਪੁਲਿਸ ਵਾਲਿਆਂ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ। ਕੋਰੋਨਾ ਵਾਇਰਸ ਦੀ ਲਾਗ ਕਾਰਨ ਉਸ ਦੌਰਾਨ ਲੋਕਾਂ ਦੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲਗਾਈ ਗਈ ਸੀ। ਸ਼ੂਗਰ ਦਾ ਮਰੀਜ਼ ਹੋਣ ਕਰਕੇ ਉਹ ਆਪਣੀਆਂ ਦਵਾਈਆਂ ਲੈਣ ਲਈ ਹਸਪਤਾਲ ਜਾ ਰਿਹਾ ਸੀ। ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਇਸ ਦੇ ਬਾਵਜੂਦ ਉਨ੍ਹਾਂ ਨੂੰ ਕੁੱਟਿਆ ਗਿਆ। ਇੰਨਾ ਹੀ ਨਹੀਂ, ਪੁਲਿਸ ਨੇ ਉਲਟਾ ਦੀਪਕ 'ਤੇ ਹੀ ਮਾਮਲਾ ਦਰਜ ਕਰ ਦਿੱਤਾ।

ETV ਭਾਰਤ 'ਤੇ ਬੋਲੇ ਦੀਪਕ ਬੁੰਦੇਲੇ
ETV ਭਾਰਤ 'ਤੇ ਬੋਲੇ ਦੀਪਕ ਬੁੰਦੇਲੇ

ਮੁਅੱਤਲ ਹੋਏ ਸੀ ਜਾਂਚ ਅਧਿਕਾਰੀ

ਮਾਮਲੇ 'ਚ 17 ਮਈ ਨੂੰ ਜਾਂਚ ਅਧਿਕਾਰੀ ਬੀਐਸ ਪਟੇਲ ਬਿਆਨ ਦਰਜ ਕਰਾਉਣ ਲਈ ਵਕੀਲ ਦੀਪਕ ਦੇ ਘਰ ਪਹੁੰਚੇ। ਵਕੀਲ ਨੇ ਦਾਅਵਾ ਕੀਤਾ ਕਿ ਉਸ ਸਮੇਂ ਪਟੇਲ ਨੇ ਉਸ ਨੂੰ ਕਿਹਾ ਸੀ ਕਿ ਪੁਲਿਸ ਨੇ ਤੁਹਾਨੂੰ ਗਲਤੀ ਨਾਲ ਵਿਸ਼ੇਸ਼ ਭਾਈਚਾਰੇ ਦਾ ਸਮਝ ਕੇ ਕੁੱਟ ਦਿੱਤਾ ਸੀ। ਇਸ ਸਾਰੀ ਗੱਲਬਾਤ ਦਾ ਵਕੀਲ ਦੀਪਕ ਬੁੰਦੇਲੇ ਵੱਲੋਂ ਇੱਕ ਵੀਡੀਓ ਕਲਿੱਪ ਬਣਾਈ ਗਈ ਸੀ। ਇਸ ਤੋਂ ਬਾਅਦ ਐੱਸਪੀ ਡੀਐੱਸ ਭਦੋਰੀਆ ਨੇ ਜਾਂਚ ਅਧਿਕਾਰੀ ਬੀਐੱਸ ਪਟੇਲ ਨੂੰ ਮੁਅੱਤਲ ਕਰ ਦਿੱਤਾ ਸੀ।

ਦੀਪਕ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ

ਐਡਵੋਕੇਟ ਦੀਪਕ ਬੁੰਦੇਲੇ ਨੇ ਪੂਰੇ ਮਾਮਲੇ ਤੋਂ ਦੁਖੀ ਹੋ ਕੇ ਹਾਈ ਕੋਰਟ 'ਚ ਆਪਣੀ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਅਗਾਉ ਜ਼ਮਾਨਤ ਮਿਲ ਗਈ ਸੀ। ਮਾਮਲੇ ਵਿੱਚ ਗ੍ਰਹਿ ਮੰਤਰਾਲੇ ਨੇ ਵੀ ਟਵੀਟ ਕਰ ਬੈਤੂਲ ਦੀ ਘਟਨਾ ਨੂੰ ਅਪਮਾਨਜਨਕ ਦੱਸਿਆ। ਡੀਜੀਪੀ ਵਿਵੇਕ ਜੌਹਰੀ ਨੇ ਇਸ ਮਾਮਲੇ ਦੀ ਜਾਂਚ ਉੱਚ ਪੁਲਿਸ ਅਧਿਕਾਰੀ ਨੂੰ ਸੌਂਪ ਦਿੱਤੀ ਹੈ।

ਦੀਪਕ ਨੇ ਈਟੀਵੀ ਭਾਰਤ ਦਾ ਕੀਤਾ ਧੰਨਵਾਦ

ਦੀਪਕ ਨੇ ਸਾਰੀਆਂ ਤੱਕ ਉਨ੍ਹਾਂ ਦੀ ਗੱਲ ਪਹੁੰਚਾਉਣ ਲਈ ਈਟੀਵੀ ਭਾਰਤ ਦਾ ਧੰਨਵਾਦ ਕੀਤਾ। ਦੀਪਕ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੇ ਮਾਮਲੇ ਵਿੱਚ ਨਿਆਂ ਪਾਲਿਕਾ ‘ਤੇ ਪੂਰਾ ਭਰੋਸਾ ਹੈ। ਨਿਆਂ ਪਾਲਿਕਾ ਇਸ ਕੇਸ ਦੀ ਸਹੀ ਜਾਂਚ ਕੀਤੀ ਜਾਏਗੀ ਅਤੇ ਉਨ੍ਹਾਂ ਨੂੰ ਇਨਸਾਫ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.