ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਵੱਲੋਂ ਜੈਸ਼-ਏ-ਮੁਹੰਮਦ ਦੇ ਮੋਟਸ ਵਾਂਟੇਡ ਅੱਤਵਾਦੀ ਸ੍ਰੀਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਅੱਤਵਾਦੀ ਪਿਛਲੇ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਅਤੇ ਪੁਲਿਸ ਵੱਲੋਂ ਇਸ ਦੀ ਗ੍ਰਿਫ਼ਤਾਰੀ ਲਈ 2 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ। ਦਿੱਲੀ ਹਾਈ ਕੋਰਟ ਵੱਲੋਂ ਵੀ ਫੈਯਾਜ਼ ਅਹਿਮਦ ਉੱਤੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਉਸ ਤੋਂ ਬਾਅਦ ਤੋਂ ਹੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਉਸ ਦੀ ਭਾਲ ਕਰ ਰਹੀ ਸੀ।
ਜਾਣਕਾਰੀ ਮੁਤਾਬਕ ਸਪੈਸ਼ਲ ਸੈੱਲ ਦੀ ਟੀਮ ਨੂੰ ਫੈਯਾਜ਼ ਅਹਿਮਦ ਦੇ ਸ੍ਰੀਨਗਰ ਵਿੱਚ ਹੋਣ ਦੀ ਸੂਚਨਾ ਮਿਲੀ ਸੀ। ਜਿਸ ਦੇ ਤਹਿਤ ਸਪੈਸ਼ਲ ਸੈਲ ਟੀਮ ਨੇ ਇਸ ਅੱਤਵਾਦੀ ਨੂੰ ਸ੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਹੈ। ਅੱਤਵਾਦੀ ਦੀ ਪਛਾਣ ਫੈਯਾਜ਼ ਅਹਿਮਦ ਲੋਨ ਵਜੋਂ ਹੋਈ ਹੈ। ਸੈਪਸ਼ਲ ਸੈਲ ਟੀਮ ਨੂੰ ਲੰਬੇ ਸਮੇਂ ਤੋਂ ਅੱਤਵਾਦੀ ਫੈਯਾਜ਼ ਦੀ ਭਾਲ ਸੀ। ਫੈਯਾਜ਼ ਅਹਿਮਦ ਸਾਲ 2007 ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਟੀਮ ਵੱਲੋਂ ਦਰਜ ਕੀਤੇ ਗਏ ਇੱਕ ਮਾਮਲੇ ਵਿੱਚ ਨਾਮਜ਼ਦ ਸੀ। ਅਦਾਲਤ ਤੋਂ ਜਮਾਨਤ ਮਿਲਣ ਮਗਰੋਂ ਉਹ ਪਿਛਲੇ ਤਿੰਨ ਸਾਲਾਂ ਤੋਂ ਫ਼ਰਾਰ ਸੀ। ਦਿੱਲੀ ਹਾਈ ਕੋਰਟ ਵੱਲੋਂ ਵੀ ਫੈਯਾਜ਼ ਅਹਿਮਦ ਉੱਤੇ ਗੈਰਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਉਸ ਤੋਂ ਬਾਅਦ ਤੋਂ ਹੀ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਟੀਮ ਉਸ ਦੀ ਭਾਲ ਕਰ ਰਹੀ ਸੀ।
ਗ੍ਰਿਫ਼ਤਾਰ ਕੀਤੇ ਗਿਆ ਅੱਤਵਾਦੀ ਫੈਯਾਜ਼ ਅਹਿਮਦ ਜੰਮੂ ਕਸ਼ਮੀਰ ਕੁਪਵਾੜਾ ਦਾ ਵਸਨੀਕ ਹੈ। ਉਹ ਲੰਬੇ ਸਮੇਂ ਤੋਂ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨਾਲ ਜੁੜੀਆ ਹੋਇਆ ਹੈ। ਫਿਲਹਾਲ ਦਿੱਲੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲੈ ਗਈ ਹੈ ਅਤੇ ਉਸ ਕੋਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਅੱਤਵਾਦੀ ਸਾਜਿਸ਼ਾਂ 'ਚ ਕਿੰਝ ਕੰਮ ਕਰ ਰਿਹਾ ਸੀ।