ETV Bharat / bharat

ਇੱਕ ਸਪਸ਼ਟ ਵਿਰੋਧੀ ਧਿਰ ਆਗੂ ਵਜੋਂ ਮਸ਼ਹੂਰ ਰਹੇ ਵਾਜਪਾਈ, ਪੜ੍ਹੋ ਪ੍ਰਸਿੱਧ ਭਾਸ਼ਣ - ex-pm atal bihari

ਭਾਰਤ ਦੇ ਕ੍ਰਿਸ਼ਮਈ ਆਗੂਆਂ ਵਿੱਚੋਂ ਇੱਕ, ਅਟਲ ਬਿਹਾਰੀ ਵਾਜਪਾਈ ਪਹਿਲੇ ਗੈਰ-ਕਾਂਗਰਸੀ ਆਗੂ ਸਨ ਜੋ ਲੰਬੇ ਸਮੇਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸਨ। ਵਾਜਪਾਈ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹੇ। 1996, 1998 ਅਤੇ 1999–2004 ਤੱਕ। ਤੁਹਾਨੂੰ ਦੱਸ ਦਈਏ ਕਿ ਵਾਜਪਾਈ ਦੀ ਰਾਜਨੀਤਕ ਜ਼ਿੰਦਗੀ ਦਾ ਲੰਮਾਂ ਸਮਾਂ ਵਿਰੋਧੀ ਧਿਰ ਵਿੱਚ ਬਤੀਤ ਹੋਇਆ। ਵਾਜਪਾਈ ਨੇ ਆਪਣੀ ਸਰਗਰਮ ਰਾਜਨੀਤੀ ਦੌਰਾਨ ਸਖ਼ਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਈ। ਇਸ ਦੌਰਾਨ ਉਹ ਕਾਫ਼ੀ ਬੋਲਿਆ ਕਰਦੇ ਸਨ।

most-durable-and-charismatic-leader-atal-bihari-vajpayee
ਇੱਕ ਸਪਸ਼ਟ ਵਿਰੋਧੀ ਧਿਰ ਆਗੂ ਵਜੋਂ ਮਸ਼ਹੂਰ ਰਹੇ ਵਾਜਪਾਈ
author img

By

Published : Aug 16, 2020, 12:03 PM IST

ਹੈਦਰਾਬਾਦ: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵਿਰੋਧੀ ਪੱਖ ਦੇ ਬੈਂਚ 'ਤੇ ਬੈਠ ਕੇ ਚਾਰ ਦਹਾਕਿਆਂ ਤੋਂ ਵੱਧ ਸਮਾਂ ਬਿਤਾਇਆ, ਫਿਰ ਵੀ ਉਨ੍ਹਾਂ ਨੂੰ ਅੱਜ ਤੱਕ ਦਾ ਭਾਰਤ ਦਾ ਮਹਾਨ ਆਗੂ ਮੰਨਿਆ ਜਾਂਦਾ ਹੈ। ਵਿਰੋਧੀ ਧਿਰ ਵਿੱਚ ਹੁੰਦਿਆਂ ਉਨ੍ਹਾਂ ਨੇ ਕਈ ਸ਼ਾਨਦਾਰ ਭਾਸ਼ਣ ਦਿੱਤੇ, ਪੇਸ਼ ਕਰ ਰਹੇ ਹਾਂ ਕੁਝ ਪੱਲ-

1990 ਵਿੱਚ ਇਜ਼ਰਾਈਲ ਨਾਲ ਕੂਟਨੀਤਕ ਸਬੰਧਾਂ ਬਾਰੇ ਉਨ੍ਹਾਂ ਕਿਹਾ ਸੀ ਕਿ, ‘ਅਸੀਂ ਆਪਣੇ ਦੇਸ਼ ਵਿੱਚ ਅਛੂਤਤਾ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਸਾਨੂੰ ਇਜ਼ਰਾਈਲ ਨਾਲ ਅਛੂਤ ਵਰਗਾ ਵਿਵਹਾਰ ਨਹੀਂ ਕਰਨਾ ਚਾਹੀਦਾ।

ਚੀਨ-ਤਿੱਬਤ ਦੇ ਵਿਸ਼ੇ 'ਤੇ ਬੋਲਦਿਆਂ, ਉਨ੍ਹਾਂ ਨੇ ਇੱਕ ਵਾਰ ਕਿਹਾ ਕਿ ਚੀਨ ਦਾਅਵਾ ਕਰਦਾ ਹੈ ਕਿ ਤਿੱਬਤ ਚੀਨ ਦਾ ਇੱਕ ਹਿੱਸਾ ਹੈ, ਜਿਵੇਂ ਪੁਰਤਗਾਲ ਦਾਅਵਾ ਕਰਦਾ ਹੈ ਕਿ ਗੋਆ ਪੁਰਤਗਾਲ ਦਾ ਇੱਕ ਹਿੱਸਾ ਹੈ। ਅਸੀਂ ਇਨ੍ਹਾਂ ਦਾਅਵਿਆਂ ਨੂੰ ਸਵੀਕਾਰ ਨਹੀਂ ਕਰ ਸਕਦੇ।

ਚੀਨ ਨਾਲ ਸਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ ਨਾ ਕਿ ਸੌਦੇਬਾਜ਼ੀ। ਵਾਜਪਾਈ ਨੂੰ ਪੁੱਛਿਆ ਗਿਆ ਸੀ ਕਿ ਪਰਮਾਣੂ ਬੰਬ ਬਾਰੇ ਕੀ ਜਵਾਬ ਹੈ, ਫਿਰ ਉਨ੍ਹਾਂ ਕਿਹਾ ਕਿ ਪਰਮਾਣੂ ਬੰਬ ਇੱਕ ਐਟਮ ਬੰਬ ਹੈ।

ਚੈਕੋਸਲੋਵਾਕੀਆ 'ਤੇ ਰੂਸ ਦੇ ਹਮਲਿਆਂ ਦੇ ਵਿਰੁੱਧ ਬੋਲਦਿਆਂ, ਉਨ੍ਹਾਂ ਨੇ ਵਿਸ਼ਵ ਸ਼ਕਤੀ ਦੀ ਅਸਫ਼ਲਤਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸੀਂ ਸ਼ਕਤੀ ਦੇ ਤੀਜੇ ਨੰਬਰ 'ਤੇ ਚੱਲ ਰਹੇ ਹਾਂ, ਕਿਉਂਕਿ ਵਿਸ਼ਵ ਦੇ ਕਈ ਸਾਰੇ ਸ਼ਕਤੀਸ਼ਾਲੀ ਦੇਸ਼ ਮੂਕਦਰਸ਼ਕ ਬਣੇ ਹੋਏ ਹਨ।

ਨਹਿਰੂ ਦੇ ਯੋਗਦਾਨ 'ਤੇ ਉਨ੍ਹਾਂ ਕਿਹਾ ਕਿ ਨਹਿਰੂ ਨੇ ਵਿਸ਼ਵ ਵਿੱਚ ਸ਼ੀਤ ਯੁੱਧ ਦੌਰਾਨ ਗੈਰ-ਗਠਜੋੜ ਦੀ ਨੀਤੀ ਵਿਕਸਤ ਕਰਕੇ ਦਲੇਰੀ ਅਤੇ ਦੂਰਦਰਸ਼ੀਤਾ ਦਿਖਾਈ। ਇਜ਼ਰਾਈਲ ਦਾ ਅਰਬ ਦੀ ਧਰਤੀ ‘ਤੇ ਕਬਜ਼ਾ ਕਰਨ ਦੇ ਵਿਸ਼ੇ‘ ਤੇ ਉਨ੍ਹਾਂ ਕਿਹਾ ਕਿ ਇਜ਼ਰਾਈਲ ਦੇ ਅਰਬ ਦੀ ਧਰਤੀ ‘ਤੇ ਕਬਜ਼ਾ ਜਾਰੀ ਰੱਖਣਾ ਕੋਈ ਵਾਜਬ ਨਹੀਂ ਹੈ। ਇਜ਼ਰਾਈਲ ਨੂੰ ਉਹ ਧਰਤੀ ਛੱਡਣੀ ਪਏਗੀ।

ਉਹ ਤਿੱਬਤ ਦੀ ਆਜ਼ਾਦੀ ਦੇ ਮੁੱਦੇ 'ਤੇ ਅਕਸਰ ਬੋਲਦੇ ਸਨ, ਉਹ ਮੰਨਦੇ ਸਨ ਕਿ ਤਿੱਬਤ ਨੂੰ ਸੁਤੰਤਰ ਹੋਣਾ ਚਾਹੀਦਾ ਹੈ। ਇੱਕ ਵਾਰ ਸੰਸਦ ਵਿੱਚ ਕਸ਼ਮੀਰ ਦੀ ਅਸ਼ਾਂਤੀ 'ਤੇ ਪਾਕਿਸਤਾਨ ਦੀ ਭੂਮਿਕਾ' ਤੇ ਬੋਲਦਿਆਂ ਉਨ੍ਹਾਂ ਕਿਹਾ ਕਿ 'ਬ੍ਰਿਟੇਨ ਪਾਕਿਸਤਾਨ ਦਾ ਪਿਤਾ ਹੈ', ਇਹ ਬਿਆਨ ਪੱਛਮੀ ਦੇਸ਼ਾਂ ਵੱਲ ਇਸ਼ਾਰਾ ਕਰਦਾ ਹੈ, ਅਮਰੀਕਾ, ਬ੍ਰਿਟੇਨ, ਰੂਸ ਅਤੇ ਕੁਝ ਹੋਰ ਦੇਸ਼ਾਂ ਦੀ ਮਦਦ ਨਾਲ ਪਾਕਿਸਤਾਨ ਕਸ਼ਮੀਰ ਵਿੱਚ ਤਨਾਅ ਪੈਦਾ ਕਰ ਰਿਹਾ ਹੈ।

ਉਹ ਕਈ ਸਮਝੌਤਿਆਂ ਜਿਵੇਂ ਕਿ ਪੰਚਸ਼ੀਲ, ਫਰੱਕਾ ਅਤੇ ਬੰਗਲਾਦੇਸ਼ ਤੋਂ ਰਫਿਊਜੀ ਘੁਸਪੈਠ ਆਦਿ ਉੱਤੇ ਵੀ ਆਵਾਜ਼ ਚੁੱਕਦੇ ਸਨ।

ਅਟਲ ਮਸ਼ਹੂਰ ਵਿਦੇਸ਼ ਮੰਤਰੀ ਵਜੋਂ ਵੀ ਉਭਰੇ

ਉਹ 1977 ਤੋਂ 1979 ਤੱਕ ਵਿਦੇਸ਼ ਮੰਤਰੀ ਰਹੇ। 1970 ਦੇ ਵਿਦੇਸ਼ ਮੰਤਰੀ ਹੋਣ ਦੇ ਨਾਤੇ, ਉਹ ਭਾਰਤ ਦੇ ਪ੍ਰਮਾਣੂ-ਅਮੀਰ ਦੇਸ਼ਾਂ ਨਾਲ ਨੇੜਲੇ ਸਬੰਧ ਬਣਾਉਣ ਵਿੱਚ ਸਫ਼ਲ ਰਹੇ। ਸਮਝੌਤਾ ਐਕਸਪ੍ਰੈਸ 1976 ਵਿੱਚ ਸ਼ੁਰੂ ਹੋਈ ਜੋ ਇਕ ਰੇਲਵੇ ਸੇਵਾ ਸੀ। ਅਟਲ ਬਿਹਾਰੀ ਵਾਜਪਾਈ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਰਾਜਨੀਤਿਕ ਤੌਰ 'ਤੇ ਸਰਗਰਮ ਰਹੇ।

1994 ਵਿੱਚ ਉਨ੍ਹਾਂ ਨੂੰ ਸਰਬੋਤਮ ਸੰਸਦ ਮੈਂਬਰ ਦਾ ਪੁਰਸਕਾਰ ਮਿਲਿਆ। ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਕਾਰਗਿਲ ਯੁੱਧ 1999 ਵਿੱਚ ਹੋਇਆ ਸੀ, ਜੋ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀ। ਉਹ ਨਾ ਸਿਰਫ਼ ਭਾਰਤ ਵਿੱਚ, ਬਲਕਿ ਸਰਹੱਦ ਦੇ ਪਾਰ ਵੀ ਮਸ਼ਹੂਰ ਸਨ। ਉਨ੍ਹਾਂ ਦਾ ਭਾਸ਼ਣ ਸੁਣਨ ਤੋਂ ਬਾਅਦ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਸੀ ਕਿ ਵਾਜਪਾਈ ਸਾਹਿਬ, ਤੁਸੀਂ ਪਾਕਿਸਤਾਨ ਵਿੱਚ ਵੀ ਚੋਣਾਂ ਜਿੱਤ ਸਕਦੇ ਹੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.