ETV Bharat / bharat

ਉਨਾਵ ਜਬਰ ਜਨਾਹ ਮਾਮਲਾ : ਦਿੱਲੀ ਤੋਂ ਉਨਾਵ ਲਿਆਂਦੀ ਗਈ ਪੀੜਤਾ ਦੀ ਲਾਸ਼, ਪਿੰਡ 'ਚ ਸੋਗ ਦੀ ਲਹਿਰ - ਮੁਲਜ਼ਮਾਂ ਨੂੰ ਭੇਜਿਆ ਗਿਆ ਜੇਲ

ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਉਨਾਵ ਰੇਪ ਪੀੜਤਾ ਦੀ ਮੌਤ ਹੋ ਗਈ ਸੀ। ਪੀੜਤਾ ਨੇ ਸ਼ੁੱਕਰਵਾਰ ਨੂੰ ਰਾਤ ਲਗਭਗ 11:40 ਆਖ਼ਰੀ ਸਾਹ ਲਿਆ। ਸਫ਼ਦਰਜੰਗ ਹਸਪਤਾਲ ਦਿੱਲੀ ਤੋਂ ਪੀੜਤਾ ਦੀ ਲਾਸ਼ ਉਨਾਵ ਉਸ ਦੇ ਘਰ ਲਿਆਂਦੀ ਗਈ।

ਉਨਾਵ ਜਬਰ ਜਨਾਹ ਮਾਮਲਾ
ਉਨਾਵ ਜਬਰ ਜਨਾਹ ਮਾਮਲਾ
author img

By

Published : Dec 8, 2019, 1:41 AM IST

ਨਵੀਂ ਦਿੱਲੀ: ਉਨਾਵ ਰੇਪ ਪੀੜਤਾ ਦੀ ਲਾਸ਼ ਨੂੰ ਘਰ ਲਿਆਂਦਾ ਗਿਆ ਹੈ। ਪੀੜਤਾ ਦੀ ਮੌਤ ਸ਼ੁੱਕਰਵਾਰ ਦੇਰ ਰਾਤ 11: 40 'ਤੇ ਹੋਈ। ਅੱਜ ਸਵੇਰੇ ਪੋਸਟਮਾਰਟਮ ਤੋਂ ਬਾਅਦ ਪੀੜਤਾ ਦੀ ਲਾਸ਼ ਨੂੰ ਉਨਾਵ ਲਈ ਰਵਾਨਾ ਕੀਤਾ ਗਿਆ।

ਉਨਾਵ ਰੇਪ ਪੀੜਤਾ ਲਗਭਗ 90 ਫੀਸਦੀ ਸੜ ਚੁੱਕੀ ਸੀ। ਪੀੜਤਾ ਨੇ ਲਗਭਗ 44 ਘੰਟਿਆਂ ਤੱਕ ਜ਼ਿੰਦਗੀ ਦੀ ਜ਼ੰਗ ਲੜੀ। ਆਖ਼ਿਰ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਉਸ ਨੇ ਆਖ਼ਰੀ ਸਾਹ ਲਿਆ।ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਪੀੜਤਾ ਦੀ ਲਾਸ਼ ਉਸ ਦੇ ਘਰ ਉਨਾਵ ਵਿਖੇ ਪਹੁੰਚਾਈ ਗਈ। ਸ਼ਨੀਵਾਰ ਨੂੰ ਪੋਸਟ ਮਾਰਟਮ ਤੋਂ ਬਾਅਦ, ਉਨਾਓ ਪੀੜਤਾ ਦੀ ਲਾਸ਼ ਦੇਰ ਸ਼ਾਮ ਪਿੰਡ ਪਹੁੰਚੀ, ਜਿਸ ਕਾਰਨ ਪਿੰਡ 'ਚ ਸੋਗ ਦੀ ਲਹਿਹ ਹੈ।

ਜਬਰ-ਜਨਾਹ ਪੀੜਤਾ ਦੀ ਮੌਤ ਕਾਰਨ ਦੇਸ਼ ਭਰ 'ਚ ਰੋਸ ਦਾ ਮਾਹੌਲ ਹੈ। ਦੱਸਣੋਯੋਗ ਹੈ ਕਿ ਪੀੜਤਾ ਨੂੰ ਦੇਰ ਰਾਤ ਵੀਰਵਾਰ ਨੂੰ ਦੇਰ ਰਾਤ ਲਖਨਓ ਸਿਵਲ ਹਸਪਤਾਲ ਤੋਂ ਏਅਰਲਿਫਟ ਕਰਕੇ ਸਫ਼ਦਰਜੰਗ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਪੀੜਤਾ ਨੇ ਆਖ਼ਰੀ ਵਾਰ ਆਪਣੇ ਭਰਾ ਨੂੰ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਉਣ ਲਈ ਕਿਹਾ। ਉਸ ਨੇ ਕਿਹਾ ਸੀ ਕਿ ਉਹ ਅਜੇ ਮਰਨਾ ਨਹੀਂ ਚਾਹੁੰਦੀ।

ਮੁਲਜ਼ਮਾਂ ਨੂੰ ਭੇਜਿਆ ਗਿਆ ਜੇਲ :
ਉਨਾਵ ਜਬਰ ਜਨਾਹ ਪੀੜਤਾ ਨੂੰ ਸਾੜਨ ਦੇ ਮਾਮਲੇ 'ਚ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉੱਤਰ ਪ੍ਰਦੇਸ਼ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹਨ।

ਕੀ ਹੈ ਪੂਰਾ ਮਾਮਲਾ :
ਜ਼ਿਕਰਯੋਗ ਹੈ ਕਿ ਪੀੜਤਾ ਉਨਾਓ ਦੀ ਰਹਿਣ ਵਾਲੀ ਸੀ ਜਿਸ ਨਾਲ ਰਾਇਬਰੇਲੀ ਵਿੱਚ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਸੰਬੰਧੀ ਕੇਸ ਰਾਇਬਰੇਲੀ ਵਿਖੇ ਅਦਾਲਤ ਵਿੱਚ ਹੀ ਚੱਲ ਰਿਹਾ ਹੈ। ਬੁਧਵਾਰ ਸ਼ਾਮ ਜਦੋਂ ਉਹ ਰਾਇਬਰੇਲੀ ਜਾਣ ਲਈ ਘਰੋਂ ਨਿਕਲੀ ਤਾਂ ਜ਼ਮਾਨਤ 'ਤੇ ਬਾਹਰ ਆਏ ਰੇਪ ਮੁਲਜ਼ਮਾਂ ਨੇ ਉਸ 'ਤੇ ਪੈਟਰੋਲ ਪਾ ਕੇ ਉਸ ਨੂੰ ਜਿੰਦਾ ਸਾੜ ਦਿੱਤਾ। ਇੰਨਾਂ ਹੀ ਨਹੀਂ ਇਹ ਵੀ ਸਾਹਮਣੇ ਆਇਆ ਕਿ ਸੜਦੀ ਹੋਈ ਹਾਲਤ ਵਿੱਚ ਪੀੜਤਾ ਮਦਦ ਲਈ ਕਰੀਬ 1 ਕਿਲੋਮੀਟਰ ਤੱਕ ਦੌੜੀ, ਆਖ਼ੀਕ ਕਿਸੇ ਨੇ ਫੋਨ ਕਰ ਕੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਉਸ ਨੂੰ ਹਸਪਤਾਸ ਦਾਖ਼ਲ ਕਰਵਾਇਆ ਗਿਆ।

Intro:Body:

Mortal remains of unnao rape victim have been brought to her village

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.