ਅਸਮ: ਦੇਸ਼ ਦੇ ਪੂਰਬੀ ਅਤੇ ਦੱਖਣੀ ਹਿੱਸਾ ਇਸ ਸਮੇਂ ਹੜ੍ਹ ਤੋਂ ਪ੍ਰਭਾਵਿਤ ਹੈ। ਬਿਹਾਰ, ਅਸਮ ਅਤੇ ਮੇਘਾਲਿਆ 'ਚ ਹੜ੍ਹ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਨ੍ਹਾਂ 3 ਸੂਬਿਆਂ 'ਚ ਮ੍ਰਿਤਕਾਂ ਦੀ ਗਿਣਤੀ 100 ਤੋਂ ਵੀ ਜ਼ਿਆਦਾ ਹੋ ਗਈ ਹੈ। ਉੱਥੇ ਹੀ ਮੌਸਮ ਵਿਭਾਗ ਨੇ ਕੇਰਲ ਦੇ ਤਿੰਨ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਖ਼ਦਸ਼ਾ ਜਤਾਇਆ ਹੈ। ਕੁਦਰਤੀ ਆਫ਼ਤ ਨਾਲ 28 ਜ਼ਿਲ੍ਹਿਆਂ ਦੇ ਕਰੀਬ 54 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਸਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੀ ਰਿਪੋਰਟ ਮੁਤਾਬਕ ਜੋਰਹਾਟ, ਬਾਰਪੇਟਾ ਅਤੇ ਧੁਬਰੀ ਜ਼ਿਲ੍ਹਿਆਂ 'ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਸਮ ਦੇ 28 ਜ਼ਿਲ੍ਹੇ ਪ੍ਰਭਾਵਿਤ
ਅਸਮ 'ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 36 ਹੋ ਗਈ ਹੈ। ਸੂਬੇ 'ਚ 4 ਹਜ਼ਾਰ ਘਰ ਨੁਕਸਾਨੇ ਗਏ ਹਨ। ਅਸਮ ਦਾ ਬਰਪੇਤਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਹੜ੍ਹ ਦੇ ਚੱਲਦਿਆਂ ਕਰੀਬ ਡੇਢ ਲੱਖ ਲੋਕ ਪ੍ਰਭਾਵਿਤ ਹੋ ਗਏ ਹਨ। ਅਸਮ ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਵੀ ਹੜ੍ਹ ਦਾ ਪਾਣੀ ਵੜ੍ਹ ਚੱਕਾ ਹੈ ਅਤੇ ਜਾਨਵਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਨੈਸ਼ਨਲ ਹਾਈਵੇਅ 'ਤੇ ਵਾਹਨਾਂ 'ਤੇ ਰੋਕ ਲਾ ਦਿੱਤੀ ਗਈ ਹੈ।