ETV Bharat / bharat

ਮਨੀ ਲਾਂਡਰਿੰਗ ਮਾਮਲਾ: ਈਡੀ ਸਾਹਮਣੇ ਅੱਜ ਪੇਸ਼ ਹੋਣਗੇ ਰਾਬਰਟ ਵਾਡਰਾ - Money laundering case

ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਵਿੱਖੇ ਸਥਿਤ ਈਡੀ ਦਫ਼ਤਰ ਵਿੱਚ ਰਾਬਰਟ ਵਾਡਰਾ ਦੀ ਪੇਸ਼ੀ ਹੈ। ਈਡੀ ਵੱਲੋਂ ਵਾਡਰਾ ਕੋਲੋਂ ਪੁੱਛ ਗਿੱਛ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਈਡੀ ਵੱਲੋਂ ਵਾਡਰਾ ਦੇ ਵਿਦੇਸ਼ ਦੌਰੇ ਨੂੰ ਰੱਦ ਕਰ ਦਿੱਤਾ ਗਿਆ ਸੀ।

ਅੱਜ ਪੇਸ਼ ਹੋਣਗੇ ਰਾਬਰਟ ਵਾਡਰਾ
author img

By

Published : May 30, 2019, 10:28 AM IST

ਨਵੀਂ ਦਿੱਲੀ: ਰਾਬਰਟ ਵਾਡਰਾ ਦੇ ਵਿਰੁੱਧ ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਆਖਰੀ ਪੜਾਅ 'ਤੇ ਹੈ। ਵਾਡਰਾ ਨੂੰ ਦਿੱਲੀ ਵਿਖੇ ਸਥਿਤ ਈਡੀ ਦਫ਼ਤਰ ਵਿੱਚ ਪੇਸ਼ ਹੋਣ ਲਈ ਸਮਨ ਜਾਰੀ ਕੀਤਾ ਗਿਆ ਸੀ। ਅਦਾਲਤ ਵੱਲੋਂ ਇਸ ਮਾਮਲੇ ਦਾ ਫੈਸਲਾ 3 ਜੂਨ ਤੱਕ ਸੁਰੱਖਿਤ ਰੱਖਿਆ ਗਿਆ ਹੈ।

ਅੱਜ ਰਾਬਰਟ ਵਾਡਰਾ ਦੀ ਦਿੱਲੀ ਵਿੱਚ ਸਥਿਤ ਈਡੀ ਦੇ ਦਫ਼ਤਰ ਵਿੱਚ ਪੇਸ਼ੀ ਹੈ। ਇਥੇ ਈਡੀ ਅਧਿਕਾਰੀ ਵਾਡਰਾ ਕੋਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛ ਗਿੱਛ ਕਰ ਸਕਦੇ ਹਨ। ਈਡੀ ਨੇ ਆਪਣੇ ਨੋਟਿਸ ਵਿੱਚ ਵਾਡਰਾ ਨੂੰ ਸਵੇਰੇ 10 : 30ਵਜੇ ਪੇਸ਼ ਹੋਣ ਦਾ ਸਮਾਂ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਵਾਡਰਾ ਉੱਤੇ ਲੰਡਨ ਵਿੱਚ 12 , ਬ੍ਰਾਇਨਸਟਨ ਸਕਵਾਯਰ ਵਿੱਚ 19 ਲੱਖ ਪਾਉਂਡ ਦੀ ਜਾਇਦਾਦ ਖਰੀਦਨ ਵਿੱਚ ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਲਈ ਗੈਰ ਮਾਨਤਾ ਪ੍ਰਾਪਤ ਸੰਸਥਾਵਾਂ ਸਥਾਪਤ ਕੀਤੇ ਜਾਣ ਦਾ ਦੋਸ਼ ਹੈ।

ਈਡੀ ਵੱਲੋਂ ਵਾਡਰਾ ਦੀ ਵਿਦੇਸ਼ ਯਾਤਰਾ 'ਤੇ ਨਾ ਭੇਜਣ ਦੀ ਅਪੀਲ :

ਕਾਂਗਰਸ ਪਾਰਟੀ ਦੀ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਵਿਰੁੱਧ ਚਲ ਰਹੇ ਮਨੀ ਲਾਂਡਰਿੰਗ ਦੇ ਮਾਮਲੇ ਦੀ ਸੁਣਵਾਈ ਦਿੱਲੀ ਦੀ ਇੱਕ ਅਦਾਲਤ ਵੱਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਈਡੀ ਵੱਲੋਂ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਰਾਬਟਰ ਵਾਡਰਾ ਨੇ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਦਿੱਲੀ ਦੀ ਇੱਕ ਅਦਾਲਤ ਵਿੱਚ ਅਰਜ਼ੀ ਦਾਖਲ ਕੀਤੀ ਸੀ। ਉਨ੍ਹਾਂ ਨੇ ਵੱਡੀ ਆਂਤ ਵਿੱਚ ਟਯੂਮਰ ਹੋਣ ਦੀ ਗੱਲ ਆਖਦੇ ਹੋਏ ਅਦਾਲਤ ਕੋਲੋਂ ਵਿਦੇਸ਼ ਜਾਣ ਦੀ ਇਜ਼ਾਜਤ ਮੰਗੀ ਸੀ।

ਈਡੀ ਨੇ ਕਿਹਾ ਕਿ ਮਨੀ ਲਾਂਡਰਿੰਗ ਦੇ ਇਸ ਮਾਮਲੇ ਦੀ ਜਾਂਚ ਆਖ਼ਰੀ ਪੜਾਅ ਤੇ ਹੈ ਇਸ ਦੌਰਾਨ ਵਾਡਰਾ ਕੋਲੋਂ ਪੁੱਛ ਗਿੱਛ ਕਰਨ ਲਈ ਉਨ੍ਹਾਂ ਦੀ ਲੋੜ ਪਵੇਗੀ। ਈਡੀ ਦੇ ਅਧਿਕਾਰੀਆਂ ਨੇ ਖ਼ਦਸ਼ਾ ਜਾਹਿਰ ਕੀਤਾ ਹੈ ਕਿ ਵਾਡਰਾ ਉਨ੍ਹਾਂ ਦੇਸ਼ਾਂ ਦੀ ਯਾਤਰਾ ਕਰਨਾ ਚਾਹੁੰਦੇ ਨੇ ਜਿਥੇ ਉਨ੍ਹਾਂ ਨੇ ਕਾਲਾ ਧਨ ਛੁਪਾਇਆ ਹੋਇਆ ਹੈ। ਈਡੀ ਨੇ ਵਾਡਰਾ ਵੱਲੋਂ ਦੇਸ਼ ਛੱਡਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਵਿਦੇਸ਼ ਨਾ ਜਾਣ ਦੀ ਇਜ਼ਾਜਤ ਨਾ ਦਿੱਤੇ ਜਾਣ ਦੀ ਅਪੀਲ ਕੀਤੀ ਹੈ।

Intro:Body:

create

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.