ਸ੍ਰੀਨਗਰ: ਘਾਟੀ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ ਖ਼ਤਮ ਕਰਨ ਤੋ ਬਾਅਦ ਪਾਕਿਸਤਾਨ ਨੂੰ ਇਸ ਦਾ ਸਭ ਤੋਂ ਵੱਧ ਦੁੱਖ ਲੱਗਿਆ ਹੈ। ਪਾਕਿਸਤਾਨ ਲਗਾਤਾਰ ਕਹਿ ਰਿਹਾ ਹੈ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਕੋਲ ਚੁੱਕਿਆ ਜਾਵੇਗਾ ਪਰ ਹੁਣ ਪਾਕਿਸਤਾਨ ਦੇ ਵਜ਼ੀਰ ਮਹੁੰਮਦ ਕੁਰੈਸ਼ੀ ਦਾ ਕਹਿਣਾ ਹੈ ਕਿ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਵਿੱਚ ਚੱਕਣਾ ਸੌਖਾ ਨਹੀਂ ਹੋਵੇਗਾ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਕੁਰੈਸ਼ੀ ਨੇ ਕਿਹਾ ਕਿ ਭਾਰਤ ਦੇ ਇਸ ਫ਼ੈਸਲੇ ਵਿਰੁੱਧ ਸੰਯੁਕਤ ਰਾਸ਼ਟਰ ਅਤੇ ਮੁਸਲਮਾਨ ਭਾਈਚਾਰੇ ਦਾ ਭਰੋਸਾ ਹਾਸਲ ਕਰਨਾ ਪਾਕਿਸਤਾਨ ਲਈ ਸੋਖਾ ਨਹੀਂ ਹੋਵੇਗਾ। ਕੁਰੈਸ਼ੀ ਨੇ ਮਕਬੂਜ਼ਾ ਕਸ਼ਮੀਰ ਵਿੱਚ ਲੋਕਾਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਵਹਿਮ ਵਿੱਚ ਨਹੀਂ ਰਹਿਣਾ ਚਾਹੀਦਾ ਹੈ ਕਿ ਸੰਯੁਕਤ ਰਾਸ਼ਟਰ ਵਿੱਚ ਉਨ੍ਹਾਂ ਦੇ ਸੁਆਗਤ ਲਈ ਕੋਈ ਹੱਥਾਂ ਵਿੱਚ ਮਾਲਾ ਲਈ ਖੜਾ ਹੋਵੇਗਾ।
ਇਸ ਦੇ ਨਾਲ ਹੀ ਕੁਰੈਸ਼ੀ ਨੇ ਕਿਹਾ ਕਿ ਮੁਸਲਮਾਨ ਦੇਸ਼ ਆਪਣੇ ਆਰਥਿਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਕਸ਼ਮੀਰ ਮੁੱਦੇ ਤੇ ਪਾਕਿਸਤਾਨ ਦਾ ਸਾਥ ਨਹੀਂ ਦੇ ਸਕਦੇ ਹਨ। ਇਸ ਤੋਂ ਸਾਰੇ ਭਲੀ ਜਾਣੂ ਹੀ ਹਨ ਕਿ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਾਕਿਸਾਤਨ ਲਗਾਤਾਰ ਬੌਖਲਾਹਟ ਵਿੱਚ ਹਨ। ਪਾਕਿਸਤਾਨ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਉਹ ਇਸ ਮੁੱਦੇ ਨੂੰ ਲੈ ਸੰਯੁਕਤ ਰਾਸ਼ਟਰ ਤੱਕ ਲੈ ਕੇ ਜਾਣਗੇ ਪਰ ਹੁਣ ਪਾਕਿਸਤਾਨ ਦੇ ਵਜ਼ੀਰ ਨੇ ਖ਼ੁਦ ਹੀ ਕਹਿ ਦਿੱਤਾ ਹੈ ਕਿ ਇਸ ਮੁੱਦੇ ਨੂੰ ਸੁੰਯੁਕਤ ਰਾਸ਼ਟਰ ਵਿੱਚ ਲੈ ਕੇ ਜਾਣਾ ਇੰਨਾ ਸੌਖਾ ਨਹੀਂ ਹੋਵੇਗਾ ਉੱਥੇ ਕੋਈ ਹੱਥਾਂ ਵਿੱਚ ਮਾਲਾ ਫੜ੍ਹ ਕੇ ਉਨ੍ਹਾਂ ਦਾ ਇੰਤਜ਼ਾਰ ਨਹੀਂ ਕਰ ਰਿਹਾ ਹੈ।