ਨਵੀਂ ਦਿੱਲੀ : ਬੀਜੇਪੀ ਨੇ ਅੱਜ ਤੋਂ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਹੈ। ਬੀਜੇਪੀ ਦਾ ਟੀਚਾ ਪਾਰਟੀ ਦੇ ਮੈਂਬਰਾਂ ਦੀ ਗਿਣਤੀ ਨੂੰ 11 ਕਰੋੜ ਤੋਂ ਵਧਾ ਕੇ 20 ਕਰੋੜ ਕਰਨ ਦਾ ਹੈ। ਬੀਜੇਪੀ ਇਸ ਮੈਂਬਰਸ਼ਿਪ ਅਭਿਆਨ ਰਾਹੀਆਂ ਆਪਣੇ ਮੈਂਬਰਾਂ ਦੀ ਗਿਣਤੀ 9 ਕਰੋੜ ਦਾ ਇਜ਼ਾਫਾ ਕਰਨਾ ਚਾਹੁੰਦੀ ਹੈ।
ਵਾਰਾਣਸੀ ਤੋਂ ਮੋਦੀ ਨੇ ਕੀਤੀ ਸ਼ੁਰੂਆਤ
ਨਰਿੰਦਰ ਮੋਦੀ ਨੇ ਟਵੀਟ ਕੀਤਾ ਸੀ ਕਿ ਉਹ ਬੀਜੇਪੀ ਦੇ ਪ੍ਰੇਰਣਾ ਸ੍ਰੋਤ ਡਾ ਸ਼ਿਆਮ ਪ੍ਰਸਾਦ ਮੁਖਰਜੀ ਦੀ ਜਯੰਤੀ ਮੌਕੇ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਪੀਐੱਮ ਮੋਦੀ ਨੇ ਕਿਹਾ ਸੀ ਕਿ ਮੈਂ ਇਸ ਅਭਿਆਨ ਦੀ ਸ਼ੁਰੂਆਤ ਕਾਂਸੀ ਤੋਂ ਕਰਾਂਗਾ। ਮੋਦੀ ਨੇ ਵਾਰਾਣਸੀ ਦੇ ਕਾਂਸੀ ਤੋਂ ਇਸ ਅਭਿਆਨ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਤੇਲੰਗਾਨਾ ਵਿੱਚ ਅਮਿਤ ਸ਼ਾਹ
ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇਲੰਗਾਨਾ ਵਿੱਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਿਤ ਸ਼ਾਹ ਤੇਲੰਗਾਨਾ ਦੇ ਰੰਗਾਰੈੱਡੀ ਜ਼ਿਲ੍ਹੇ ਵਿੱਚ 'ਭਾਜਪਾ ਸੰਗਠਨ 2019-ਮੈਂਬਰਸ਼ਿਪ ਅਭਿਆਨ' ਦੀ ਸ਼ੁਰੂਆਤ ਕਰਨਗੇ। ਜਾਣਕਾਰੀ ਮੁਤਾਬਕ ਤੇਲੰਗਾਨਾ ਵਿੱਚ ਬੀਜੇਪੀ ਦੀ ਪਕੜ ਉਨ੍ਹੀਂ ਮਜ਼ਬੂਤ ਨਹੀਂ ਹੈ ਜਿੰਨ੍ਹੀ ਕਿ ਦੇਸ਼ ਦੇ ਦੂਸਰੇ ਸੂਬਿਆਂ ਵਿੱਚ, ਲਿਹਾਜਾ ਪਾਰਟੀ ਇਥੇ ਪੈਰ ਪਸਾਰਣ ਦੀ ਪੁਰਜ਼ੋਰ ਕੋਸ਼ਿਸ਼ ਕਰਨ ਰਹੀ ਹੈ।
ਰਾਜਸਥਾਨ ਵਿੱਚ ਰਾਜਨਾਥ ਸਿੰਘ
ਬੀਜੇਪੀ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਮੈਂਬਰਸ਼ਿਪ ਅਭਿਆਨ ਸ਼ੁਰੂ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਰਾਜਸਥਾਨ ਬੀਜੇਪੀ ਦੇ ਦੂਸਰੇ ਨੇਤਾਵਾਂ ਦੇ ਨਾਲ ਬੀਜੇਪੀ ਦੇ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕਰਨਗੇ।