ETV Bharat / bharat

ਟਰੰਪ ਦੀ ਭਾਰਤ ਫੇਰੀ ਦਾ ਦੂਜਾ ਦਿਨ, ਜਾਣੋਂ ਕੀ ਹਨ ਅੱਜ ਦੇ ਪ੍ਰੋਗਰਾਮ - ਟਰੰਪ ਦੀ ਭਾਰਤ ਫੇਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਦੌਰੇ 'ਤੇ ਭਾਰਤ ਆਏ ਹਨ। ਸੋਮਵਾਰ ਨੂੰ ਉਨ੍ਹਾਂ ਅਹਿਮਦਾਬਾਦ ਵਿਚ 'ਨਮਸਤੇ ਟਰੰਪ' ਪ੍ਰੋਗਰਾਮ ਵਿਚ ਹਿੱਸਾ ਲਿਆ। ਆਓ ਜਾਣਦੇ ਹਾਂ ਅੱਜ ਉਨ੍ਹਾਂ ਦੇ ਕੀ ਪ੍ਰੋਗਰਾਮ ਹਨ...

ਟਰੰਪ ਦੀ ਭਾਰਤ ਫੇਰੀ ਦਾ ਦੂਜਾ ਦਿਨ
ਟਰੰਪ ਦੀ ਭਾਰਤ ਫੇਰੀ ਦਾ ਦੂਜਾ ਦਿਨ
author img

By

Published : Feb 25, 2020, 8:45 AM IST

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦਾ ਅੱਜ ਦੂਜਾ ਦਿਨ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਤਿੰਨ ਅਰਬ ਡਾਲਰ ਦੇ ਦੋ ਰੱਖਿਆ ਸੌਦਿਆਂ ਉੱਤੇ ਦਸਤਖਤ ਕੀਤੇ ਜਾਣਗੇ। ਇਸ ਵਿਚ ਭਾਰਤੀ ਜਲ ਸੈਨਾ ਲਈ 24 ਐਮਐਚ 60 ਆਰ ਹੈਲੀਕਾਪਟਰ ਅਤੇ ਸੈਨਾ ਲਈ ਛੇ ਏਐਚ 64ਈ ਅਪਾਚੇ ਹੈਲੀਕਾਪਟਰ ਸ਼ਾਮਲ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਕੈਬਿਨੇਟ ਕਮੇਟੀ ਨੇ 24 ਫਰਵਰੀ ਨੂੰ ਟਰੰਪ ਦੀ ਭਾਰਤ ਯਾਤਰਾ ਤੋਂ ਪਹਿਲਾਂ 24 ਐਮਐਚ-60 ‘ਰੋਮੀਓ’ ਨੇਵੀ ਮਲਟੀ-ਮਿਸ਼ਨ ਹੈਲੀਕਾਪਟਰਾਂ ਨੂੰ 2.12 ਬਿਲੀਅਨ ਡਾਲਰ ਅਤੇ ਅਮਰੀਕਾ ਤੋਂ 79.6 ਕਰੋੜ ਰੁਪਏ ਦੇ ਦੋ ਸੌਦਿਆਂ ਨੂੰ ਮਨਜ਼ੂਰੀ ਦਿੱਤੀ ਸੀ।

ਸੋਮਵਾਰ ਨੂੰ ਗੁਜਰਾਤ ਪਹੁੰਚੇ ਅਮਰੀਕੀ ਰਾਸ਼ਟਰਪਤੀ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਕਿਹਾ, "ਅਸੀਂ ਆਪਣੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਂਦੇ ਰਹਾਂਗੇ। ਸੰਯੁਕਤ ਰਾਜ ਅਮਰੀਕਾ ਭਾਰਤ ਨੂੰ ਸਭ ਤੋਂ ਵਧੀਆ ਅਤੇ ਜਾਨਲੇਵਾ ਫੌਜੀ ਯੰਤਰ ਪ੍ਰਦਾਨ ਕਰਨ ਲਈ ਤਿਆਰ ਹੈ। ਅਸੀਂ ਸਭ ਤੋਂ ਵਧੀਆ ਹਥਿਆਰ ਬਣਾਉਂਦੇ ਹਾਂ ਅਤੇ ਹੁਣ ਅਸੀਂ ਭਾਰਤ ਨਾਲ ਸੌਦਾ ਕਰ ਰਹੇ ਹਾਂ।"

ਉਨ੍ਹਾਂ ਕਿਹਾ, "ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਕੱਲ੍ਹ ਸਾਡੇ ਪ੍ਰਤੀਨਿਧੀ ਭਾਰਤੀ ਸੈਨਿਕ ਬਲਾਂ ਲਈ ਤਿੰਨ ਅਰਬ ਡਾਲਰ ਤੋਂ ਵੱਧ ਦੀ ਵਿਕਰੀ ਦੇ ਸੌਦੇ ਉੱਤੇ ਦਸਤਖਤ ਕਰਾਂਗੇ ਜਿਸ ਵਿਚ ਅਤਿ-ਆਧੁਨਿਕ ਮਿਲਟਰੀ ਹੈਲੀਕਾਪਟਰ ਅਤੇ ਹੋਰ ਫੌਜੀ ਯਤੰਰ ਸ਼ਾਮਲ ਹਨ।"

ਟਰੰਪ ਦੇ ਅੱਜ ਦੇ ਪ੍ਰੋਗਰਾਮ

ਸਵੇਰੇ 10.00 ਵਜੇ ਡੋਨਾਲਡ ਟਰੰਪ ਰਾਸ਼ਟਰਪਤੀ ਭਵਨ ਜਾਣਗੇ। ਇਥੇ ਉਨ੍ਹਾਂ ਦਾ ਰਸਮੀ ਤੌਰ ਉੱਤੇ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਉਹ ਰਾਜਘਾਟ ਜਾਣਗੇ।

ਸਵੇਰੇ 10.30 ਵਜੇ ਟਰੰਪ ਰਾਜਘਾਟ ਉੱਤੇ ਫੁੱਲ ਭੇਟ ਕਰਨਗੇ।

11.00 ਵਜੇ ਹੈਦਰਾਬਾਦ ਹਾਉਸ ਵਿੱਚ ਟਰੰਪ ਅਤੇ ਮੋਦੀ ਵਿਚਾਲੇ ਵਫਦ ਪੱਧਰ ਦੀ ਗੱਲਬਾਤ ਕਰਨਗੇ। ਉਸ ਤੋਂ ਬਾਅਦ ਦੁਪਹਿਰ ਦੇ ਖਾਣੇ ਦਾ ਪ੍ਰੋਗਰਾਮ ਹੈ।

ਦੁਪਹਿਰ 12.40 ਵਜੇ ਮੋਦੀ ਅਤੇ ਟਰੰਪ ਦੀ ਸਾਂਝੀ ਪ੍ਰੈਸ ਕਾਨਫਰੰਸ ਹੋਵੇਗੀ। ਇਸ ਤੋਂ ਬਾਅਦ ਟਰੰਪ ਅਮਰੀਕੀ ਦੂਤਘਰ ਜਾਣਗੇ। ਉੱਥੇ ਉਹ ਉਦਯੋਗ ਦੇ ਨੁਮਾਇੰਦਿਆਂ ਨਾਲ ਗੋਲਮੇਜ ਸੰਮੇਲਨ ਵਿੱਚ ਹਿੱਸਾ ਲੈਣਗੇ।

ਸ਼ਾਮ 07.30 ਵਜੇ ਟਰੰਪ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨਾਲ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਣਗੇ।

ਰਾਤ 10.00 ਵਜੇ ਟਰੰਪ ਅਮਰੀਕਾ ਲਈ ਰਵਾਨਾ ਹੋਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.