ETV Bharat / bharat

ਪੀਓਕੇ 'ਚ ਅੱਤਵਾਦੀਆਂ ਨਾਲ ਭਰੇ ਪਏ ਕੈਂਪ ਤੇ ਲਾਂਚਿੰਗ ਪੈਡ: ਲੈਫਟੀਲੈਂਟ ਜਰਨਲ ਰਾਜੂ - lieutenant general raju

ਭਾਰਤੀ ਫ਼ੌਜ ਦੇ ਸੀਨੀਅਰ ਕਮਾਂਡਰ ਲੈਫਟੀਨੈਂਟ ਜਨਰਲ ਬੀਐਸ ਰਾਜੂ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚ ਅੱਤਵਾਦੀਆਂ ਦੇ ਡੇਰੇ 15 ਲਾਂਚਿੰਗ ਪੈਡ ਭਰੇ ਪਏ ਹਨ।

ਫ਼ੋਟੋ।
ਫ਼ੋਟੋ।
author img

By

Published : Jun 1, 2020, 1:04 PM IST

ਨਵੀਂ ਦਿੱਲੀ : ਭਾਰਤੀ ਫੌਜ ਦੇ ਸੀਨੀਅਰ ਕਮਾਂਡਰ ਲੈਫਟੀਲੈਂਟ ਬੀਐਸ ਰਾਜੂ ਦੇ ਮੁਤਾਬਕ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਮੌਜੂਦ ਅੱਤਵਾਦੀਆਂ ਦੇ ਕੈਂਪ ਅਤੇ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਵਾਉਣ ਦੇ ਲਈ 15 ਲਾਂਚਿੰਗ ਪੈਡ ਅੱਤਵਾਦੀਆਂ ਨਾਲ ਭਰੇ ਪਏ ਹਨ।

ਉਨ੍ਹਾਂ ਸੰਭਾਵਨਾ ਪ੍ਰਗਟਾਈ ਕਿ ਜੰਮੂ- ਕਸ਼ਮੀਰ ਵਿੱਚ ਫੌਜ ਦੀ ਕਾਰਵਾਈ ਦੇ ਕਾਰਨ ਲਗਾਤਾਰ ਘੱਟ ਰਹੀ ਅੱਤਵਾਦੀਆਂ ਦੀ ਗਿਣਤੀ ਨੂੰ ਵਧਾਉਣ ਲਈ ਇਸ ਗਰਮੀ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਵੱਧ ਸਕਦੀ ਹੈ।

ਲੈਫਟੀਲੈਂਟ ਜਰਨਲ ਬੀਐੱਸ ਰਾਜੂ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦਿੱਤੀ ਇਕ ਇੰਟਰਵਿਊ ਵਿੱਚ ਜ਼ੋਰ ਦੇ ਕੇ ਕਿਹਾ ਕਿ ਘਾਟੀ ਵਿੱਚ ਅੱਤਵਾਦੀਆਂ ਦਾ ਲੱਕ ਲਗਭਗ ਟੁੱਟ ਚੁੱਕਾ ਹੈ। ਪਾਕਿਸਤਾਨ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਕਸ਼ਮੀਰੀ ਅਮਨ ਨਾਲ ਰਹਿ ਰਹੇ ਹਨ ਅਤੇ ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ।

ਗਰਮੀ ਤੱਕ ਸੀਮਤ ਘੁਸਪੈਠ ਦੀ ਕੋਸ਼ਿਸ਼

ਜ਼ਿਕਰਯੋਗ ਹੈ ਕਿ ਲੈਫਟੀਲੈਂਟ ਜਰਨਲ ਰਾਜੂ ਨੇ ਸ੍ਰੀਨਗਰ ਵਿੱਚ ਰਾਜਨੀਤਿਕ ਰੂਪ ਵਿੱਚ ਮਹੱਤਵਪੂਰਨ 15ਵੀਂ ਕਾਰਪ ਦੀ ਕਮਾਂਡ ਇੱਕ ਮਾਰਚ ਤੋ ਸੰਭਾਲੀ ਹੈ। ਲੈਫਟੀਲੈਂਟ ਰਾਜੂ ਨੇ ਈ-ਮੇਲ ਰਾਹੀ ਦਿੱਤੇ ਇੰਟਰਵੀਊ ਵਿੱਚ ਕਿਹਾ ਕਿ ਅੰਦਰੂਨੀ ਇਲਾਕਿਆਂ ਵਿੱਚ ਸਰਗਮ ਅੱਤਵਾਦੀਆਂ ਨੂੰ ਮਾਰ ਸੁੱਟਣ ਤੋਂ ਬਾਅਦ ਅੱਤਵਾਦ ਦਾ ਲੱਕ ਲਗਭਗ ਟੁੱਟ ਚੁੱਕਿਆ ਹੈ। ਮਾਰੇ ਗਏ ਅੱਤਵਾਦੀਆਂ ਦੀ ਭਰਪਾਈ ਕਰਨ ਦੇ ਇਰਾਦੇ ਨਾਲ ਸਾਨੂੰ ਸ਼ੱਕ ਹੈ ਕਿ ਗਰਮੀ ਵਿੱਚ ਸਰਹੱਦ ਦੇ ਪਾਰੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਵਿੱਚ ਵਾਧਾ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੈ ਘਾਟੀ ਵਿੱਚ ਘੱਟ ਹੁੰਦੇ ਸਰਗਰਮ ਅੱਤਵਾਦੀਆਂ ਦੀ ਭਰਪਾਈ ਲਈ ਵੱਧ ਤੋਂ ਵੱਧ ਘੁਸਪੈਠ ਦੀ ਕੋਸ਼ਿਸ਼ ਹੋਵੇਗੀ ਕਿਉਂਕਿ ਘੂਸਪੈਠ ਦੀ ਕੋਸ਼ਿਸ਼ ਵੀ ਗਰਮੀ ਦੇ ਮੌਸਮ ਤੱਕ ਸੀਮਤ ਹੋ ਗਈ ਹੈ।

ਉਨ੍ਹਾਂ ਕਿਹਾ, "ਸਾਰੇ ਅੱਤਵਾਦੀ ਕੈਂਪ ਅਤੇ 15 ਲਾਂਚਿੰਗ ਪੈਡ (ਜਿੱਥੋਂ ਸਰਹੱਦ ਘੁਸਪੈਠ ਕੀਤੀ ਗਈ ਹੈ) ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਥਿਤ ਅੱਤਵਾਦੀਆਂ ਨਾਲ ਭਰੇ ਪਏ ਹਨ ਅਤੇ ਉਹ ਪਾਕਿਸਤਾਨੀ ਫੌਜ ਦੀ ਮਦਦ ਨਾਲ ਘੁਸਪੈਠ ਕਰਨ ਲਈ ਬੇਤਾਬ ਹਨ।"

ਪਾਕਿਸਤਾਨ 30 ਸਾਲਾਂ ਤੋਂ ਘੁਸਪੈਠ 'ਚ ਕਰ ਰਿਹਾ ਮਦਦ

ਲੈਫਟੀਨੈਂਟ ਜਨਰਲ ਨੇ ਕਿਹਾ ਕਿ ਪਾਕਿਸਤਾਨ ਪਿਛਲੇ 30 ਸਾਲਾਂ ਤੋਂ ਘੁਸਪੈਠੀਆਂ ਦੀ ਮਦਦ ਕਰ ਰਿਹਾ ਹੈ। ਅੱਤਵਾਦੀ ਸਮੂਹਾਂ ਵਿਚ ਘੁਸਪੈਠ ਕਰਨ ਲਈ ਪਾਕਿਸਤਾਨੀ ਫੌਜ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਹੀ ਹੈ, ਪਰ ਨਾਲ ਹੀ ਕਿਹਾ ਕਿ ਉਹ ਭਾਰਤ ਦੀ ਤਿੱਖੇ ਅਤੇ ਸਖਤ ਪ੍ਰਤੀਕ੍ਰਿਆ ਤੋਂ ਨਿਰਾਸ਼ ਹੈ।

ਦੇਸ਼ ਖਿਲਾਫ ਸਾਜਿਸ਼ ਰਚਣ ਵਾਲੇ ਅੱਤਵਾਦੀਆਂ ਦਾ ਖਾਤਮਾ

ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਦੇ 1984 ਬੈਚ ਦੇ ਲੈਫਟੀਨੈਂਟ ਜਨਰਲ ਰਾਜੂ ਕੰਟਰੋਲ ਰੇਖਾ ਦੇ ਨੇੜੇ ਬ੍ਰਿਗੇਡ ਕਮਾਂਡਰ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਸ ਸਮੇਂ ਉਨ੍ਹਾਂ ਨੇ ਫ਼ੌਜ ਦੇ ਅੱਤਵਾਦ ਵਿਰੋਧੀ ਸਮੂਹ 'ਵਿਕਟਰ ਫੋਰਸ' ਦੀ ਅਗਵਾਈ ਕੀਤੀ, ਜਿਸ ਨੇ ਅੱਤਵਾਦ ਪ੍ਰਭਾਵਤ ਦੱਖਣੀ ਕਸ਼ਮੀਰ ਵਿੱਚ ਕਾਰਵਾਈ ਕੀਤੀ। ਇਸ ਦੇ ਨਾਲ ਉਨ੍ਹਾਂ ਸਪਸ਼ਟ ਸੰਦੇਸ਼ ਦਿੱਤਾ ਕਿ ਜੇ ਸਾਡੇ ਦੇਸ਼ ਖਿਲਾਫ ਕੋਈ ਸਾਜਿਸ਼ ਰਚੀ ਜਾ ਰਹੀ ਹੈ, ਤਾਂ ਆਪਣਾ ਇਰਾਦਾ ਤਿਆਗ ਦਿਓ।

ਲੈਫਟੀਨੈਂਟ ਜਨਰਲ ਨੇ ਕਿਹਾ, "ਜੇ ਕੋਈ ਹਥਿਆਰ ਚੁੱਕਦਾ ਹੈ ਜਾਂ ਦੇਸ਼ ਦੀ ਪ੍ਰਭੂਸੱਤਾ ਪ੍ਰਤੀ ਗਲਤ ਇਰਾਦਾ ਰੱਖਦਾ ਹੈ, ਤਾਂ ਇਸ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।" ਉਨ੍ਹਾਂ ਕਿਹਾ ਕਿ ਫੌਜ ਆਪਣੇ ਵੱਖ ਵੱਖ ਹਿੱਸੇਦਾਰਾਂ ਦੇ ਨਾਲ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਅੱਤਵਾਦੀਆਂ ਦਾ ਸਫਾਇਆ ਕਰਦੀ ਰਹੇਗੀ।

ਪਾਕਿਸਤਾਨ ਕੋਰੋਨਾ ਦੌਰਾਨ ਸਾਜਿਸ਼ ਰਚ ਰਿਹਾ

ਉਨ੍ਹਾਂ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਪੂਰੀ ਦੁਨੀਆ ਕੋਵਿਡ -19 ਦੀ ਪਕੜ ਵਿਚ ਹੈ। ਅਜਿਹੀ ਸਥਿਤੀ ਵਿੱਚ, ਸਰਹੱਦ ਪਾਰੋਂ ਵੱਧ ਰਹੀ ਘੁਸਪੈਠ ਦੀਆਂ ਕੋਸ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਸੈਨਾ ਕੀ ਕਰ ਰਹੀ ਹੈ? ਇਸ ਦੇ ਜਵਾਬ ਵਿਚ ਲੈਫਟੀਨੈਂਟ ਰਾਜੂ ਨੇ ਕਿਹਾ ਕਿ ਪਾਕਿਸਤਾਨ ਇਹ ਹਜ਼ਮ ਕਰਨ ਵਿਚ ਅਸਮਰੱਥ ਹੈ ਕਿ ਕਸ਼ਮੀਰੀ ਸ਼ਾਂਤੀ ਨਾਲ ਰਹਿ ਰਹੇ ਹਨ ਅਤੇ ਕਾਨੂੰਨ ਵਿਵਸਥਾ ਬਿਹਤਰ ਹੈ।

ਉਨ੍ਹਾਂ ਕਿਹਾ, "ਜਦੋਂ ਵੀ ਪੂਰੀ ਦੁਨੀਆ ਕੋਵਿਡ -19 ਦਾ ਮੁਕਾਬਲਾ ਕਰਨ ਲਈ ਇਕੱਠੀ ਹੋ ਰਹੀ ਹੈ, ਉਦੋਂ ਵੀ ਪਾਕਿਸਤਾਨ ਕੰਟਰੋਲ ਰੇਖਾ ਉੱਤੇ ਆਪਣੀਆਂ ਨਾਪਾਕ ਯੋਜਨਾਵਾਂ ਨੂੰ ਅੰਜਾਮ ਦੇਣ ਵਿੱਚ ਲੱਗਾ ਹੋਇਆ ਹੈ। ਸਰਹੱਦ 'ਤੇ ਤਾਇਨਾਤ ਸਾਡੇ ਸਿਪਾਹੀ ਸਾਰੇ ਉਪਕਰਣਾਂ ਨਾਲ ਲੈਸ ਹਨ ਅਤੇ ਕਿਸੇ ਵੀ ਕਾਰਵਾਈ ਦਾ ਜਵਾਬ ਦੇਣਗੇ।

ਹਾਲ ਹੀ ਵਿੱਚ, ਰਿਆਜ਼ ਨਾਇਕੂ ਅਤੇ ਜੁਨੈਦ ਅਸ਼ਰਫ ਸ਼ੈਰਾਈ ਸਮੇਤ ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹਿਦੀਨ ਦੀ ਚੋਟੀ ਦੀ ਅਗਵਾਈ ਦੇ ਮਾਰੇ ਜਾਣ ਤੋਂ ਬਾਅਦ ਲੈਫਟੀਨੈਂਟ ਜਨਰਲ ਰਾਜੂ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ, ਸਾਰੇ ਅੱਤਵਾਦੀ ਸਮੂਹਾਂ ਦੀ ਚੋਟੀ ਦੀ ਅਗਵਾਈ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕੀਤਾ ਗਿਆ ਹੈ।

ਅੱਤਵਾਦੀਆਂ ਦੀ ਅਗਵਾਈ ਵਿੱਚ ਕੁਝ ਵੀ ਨਹੀਂ ਹੈ ਅਤੇ ਅੱਤਵਾਦ ਰਾਹੀਂ ਇਸ ਦੇ ਏਜੰਡੇ ਨੂੰ ਅੱਗੇ ਵਧਾਉਣ ਦੀ ਪਾਕਿਸਤਾਨ ਦੀ ਰਣਨੀਤੀ ਕਮਜ਼ੋਰ ਹੋ ਰਹੀ ਹੈ। ਅੱਤਵਾਦੀ ਸਮੂਹਾਂ ਦੀ ਲੀਡਰਸ਼ਿਪ ਦੇ ਖਾਤਮੇ ਨਾਲ, ਵੱਖ-ਵੱਖ ਸਮੂਹਾਂ ਵਿਚ ਫੁੱਟ ਪੈ ਗਈ ਹੈ, ਜੋ ਜਾਂ ਤਾਂ ਬਚਾਅ ਲਈ ਲੜ ਰਹੇ ਹਨ ਜਾਂ ਕੁਝ ਵਾਧਾ ਚਾਹੁੰਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.