ਜੈਪੁਰ: ਰਾਜਸਥਾਨ ਦੇ ਸ੍ਰੀ ਗੰਗਾਨਗਰ ਦੇ ਸੂਰਤਗੜ੍ਹ ਵਿੱਚ ਅੱਜ ਸ਼ਾਮ ਭਾਰਤੀ ਹਵਾਈ ਸੈਨਾ ਦਾ ਇੱਕ ਮਿਗ 21 ਲੜਾਕੂ ਜਹਾਜ਼ ਕਰੈਸ਼ ਹੋ ਗਿਆ ਹੈ। ਸੈਨਾ ਮੁਤਾਬਕ MIG-21 ਲੜਾਕੂ ਜਹਾਜ਼ ਤਕਨੀਕੀ ਖ਼ਰਾਬੀ ਆਉਣ ਕਾਰਨ ਰਾਤ 8.15 'ਤੇ ਕਰੈਸ਼ ਹੋ ਗਿਆ। ਇਹ ਕਰੈਸ਼ ਸੂਰਤਗੜ੍ਹ ਦੇ ਏਅਰਬੇਸ ਦੇ ਆਲੇ-ਦੁਆਲੇ ਹੋਇਆ ਹੈ। ਹਾਲਾਂਕਿ ਪਾਇਲਟ ਸੁਰੱਖਿਅਤ ਹੈ।
ਇਸ ਕਰੈਸ਼ ਲੈਡਿੰਗ ਦੇ ਕਾਰਨਾਂ ਨੂੰ ਲੈ ਕੇ ਸੈਨਾ ਨੇ ਕੋਰਟ ਆਫ਼ ਇਨਕੁਆਰੀ ਨੂੰ ਜਾਂਚ ਦਾ ਆਦੇਸ਼ ਦਿੱਤਾ ਹੈ।
ਜਹਾਜ਼ ਟ੍ਰੇਨਿੰਗ ਸੋਰਟੀ ਤੋਂ ਨਿਕਲਿਆ ਸੀ ਪਰ ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਕਰੈਸ਼ ਹੋ ਗਿਆ। ਹਾਲਾਂਕਿ ਜਾਨ-ਮਾਲ ਦੇ ਨੁਕਸਾਨ ਦੀ ਕਿਸੇ ਤਰੀਕੇ ਦੀ ਕੋਈ ਸੂਚਨਾ ਨਹੀਂ ਮਿਲੀ।