ETV Bharat / bharat

ਭਗਤ ਸਿੰਘ ਨੂੰ ਸਰਕਾਰੀ ਤੌਰ 'ਤੇ ਸ਼ਹੀਦ ਦਾ ਦਰਜਾ ਦੇਣ ਸਬੰਧੀ ਕੇਂਦਰ ਕੋਲ ਕੋਈ ਜਾਣਕਾਰੀ ਨਹੀਂ

ਦੇਸ਼ ਵਿੱਚ 74ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ। ਪਰ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਆਪਣੀ ਜਾਨ ਵਾਰਨ ਵਾਲੇ ਤੇ ਹਸਦਿਆਂ-ਹਸਦਿਆਂ ਫਾਂਸੀ ਦੇ ਫੰਦੇ ਨੁੂੰ ਚੁੰਮਣ ਵਾਲੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਬਟੁਕੇਸ਼ਵਰ ਦੱਤ ਸਰਕਾਰੀ ਤੌਰ 'ਤੇ ਸ਼ਹੀਦ ਹਨ ਜਾਂ ਨਹੀਂ। ਇਸ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ ਨਹੀਂ ਹੈ।

ਫ਼ੋਟੋ
ਫ਼ੋਟੋ
author img

By

Published : Aug 15, 2020, 10:43 AM IST

Updated : Aug 15, 2020, 11:11 AM IST

ਨਵੀਂ ਦਿੱਲੀ: ਦੇਸ਼ ਆਪਣੇ 74ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨ ਵਿੱਚ ਮਸ਼ਰੂਫ਼ ਹੈ, ਪਰ ਆਜ਼ਾਦੀ ਦੇ 74 ਸਾਲ ਬਾਅਦ ਵੀ ਦੇਸ਼ ਨੂੰ ਇਹ ਨਹੀਂ ਪਤਾ ਕਿ ਦੇਸ਼ ਦੇ ਲਈ ਹਸਦਿਆਂ-ਹਸਦਿਆਂ ਜਾਨ ਵਾਰਨ ਵਾਲੇ ਭਗਤ ਸਿੰਘ, ਸੁਖਦੇਲ, ਰਾਜਗੁਰੂ ਤੇ ਬੁਟਕੇਸ਼ਵਰ ਦੱਤ ਸਰਕਾਰੀ ਤੌਰ 'ਤੇ ਸ਼ਹੀਦ ਹਨ ਜਾਂ ਨਹੀਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ। ਇਹ ਜਾਣਕਾਰੀ ਆਰਟੀਆਈ ਐਕਟੀਵਿਸਟ ਹਰਪਾਲ ਰਾਣਾ ਨੇ ਦਿੱਤੀ।

ਵੀਡੀਓ

'ਖਾਲੀ ਛੱਡ ਦਿੱਤਾ ਕਾਲਮ'

ਉਨ੍ਹਾਂ ਕਿਹਾ ਕਿ ਦੇਸ਼ ਆਪਣਾ 74ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ। ਇਸ ਮੌਕੇ ਦੇਸ਼ ਦੀ ਆਜ਼ਾਦੀ ਦੇ ਲਈ ਮਰ ਮਿਟਣ ਵਾਲੇ ਵੀਰ ਸਪੂਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਪਰ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਆਜ਼ਾਦੀ ਦੇ ਲਈ ਅਲੜ ਉਮਰ ਵਿੱਚ ਫਾਂਸੀ ਦੇ ਫੰਦੇ 'ਤੇ ਝੁਲਣ ਵਾਲੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਬਟੁਕੇਸ਼ਵਰ ਦੱਤ ਨੂੰ ਅੱਜ ਵੀ ਦੇਸ਼ ਵਿੱਚ ਸਰਕਾਰੀ ਤੌਰ 'ਤੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਗ੍ਰਹਿ ਮੰਤਰਾਲੇ ਨੂੰ ਇਸ ਦੀ ਜਾਣਕਾਰੀ ਵੀ ਨਹੀਂ ਹੈ। ਇਨ੍ਹਾਂ ਸ਼ਹੀਦਾਂ ਨੂੰ ਸਰਕਾਰ ਸ਼ਹੀਦ ਮੰਨਦੀ ਵੀ ਹੈ ਜਾਂ ਨਹੀਂ। ਇਸ ਸਬੰਧੀ ਵਿੱਚ ਆਰਟੀਆਈ ਵਿੱਚ ਪੁੱਛੇ ਗਏ ਇੱਕ ਸਵਾਲ ਦਾ ਮੰਤਰਾਲੇ ਨੇ ਕੋਈ ਜਵਾਬ ਨਹੀਂ ਦਿੱਤਾ।

ਫ਼ੋਟੋ
ਫ਼ੋਟੋ

'ਪਾਕਿਸਤਾਨ ਨੇ ਵੀ ਦੇ ਦਿੱਤਾ ਸ਼ਹੀਦਾ ਦਾ ਦਰਜਾ'

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਾਕਿਸਤਾਨ ਵੀ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇ ਚੁੱਕਿਆ ਹੈ। ਪਰ ਭਾਰਤ ਇਨ੍ਹਾਂ ਨੂੰ ਕਦੋਂ ਸ਼ਹੀਦ ਦਾ ਦਰਜਾ ਦੇਵੇਗਾ। ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਪੁੱਛੇ ਗਏ ਦੂਜੇ ਸਵਾਲ ਦੇ ਜਵਾਬ ਵਿੱਚ ਮੰਤਰਾਲੇ ਨੇ ਕਹਿਣਾ ਹੈ ਕਿ 1857 ਤੋਂ ਲੈ ਕੇ 1947 ਵਿਚਕਾਰ ਆਜ਼ਾਦੀ ਦੇ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਕਰੀਬ 14000 ਘੁਲਾਟੀਆਂ ਦਾ ਰਜਿਸਟਰ ਤਿਆਰ ਕੀਤਾ ਗਿਆ ਹੈ। ਪਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਬਟੁਕੇਸ਼ਵਰ ਦੱਤ ਸਬੰਧੀ ਕੋਈ ਲਿਖਤ ਜਾਣਕਾਰੀ ਉਨ੍ਹਾਂ ਦੇ ਕੋਲ ਨਹੀਂ ਹੈ।

Last Updated : Aug 15, 2020, 11:11 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.