ਨਵੀਂ ਦਿੱਲੀ: ਭਾਰਤ ਅਤੇ ਚੀਨ ਦਰਮਿਆਨ ਸਰਹੱਦ 'ਤੇ ਲਗਾਤਾਰ ਜਾਰੀ ਹੈ। ਭਾਰਤੀ ਫੌਜ ਤੇ ਚੀਨੀ ਪੀਪੁਲਸ ਲਿਬਰੇਸ਼ਨ ਆਰਮੀ ਵਿੱਚ ਸਰਹੱਦ 'ਤੇ ਤਣਾਅ ਨੂੰ ਘੱਟ ਕਰਨ ਲਈ ਦੋਵੇਂ ਦੇਸ਼ਾਂ ਵਿਚਕਾਰ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਸਰਹੱਦ ਉੱਤੇ ਜਾਰੀ ਤਣਾਅ ਨੂੰ ਖ਼ਤਮ ਕਰਨ ਲਈ ਦੋਵੇਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਲੈਫਟੀਨੈਂਟ ਜਰਨਲ ਪੱਧਰ ਦੇ ਅਧਿਕਾਰੀਆਂ ਵਿੱਚ ਬੈਠਕ ਹੋਣ ਜਾ ਰਹੀ ਹੈ। ਸ਼ਨੀਵਾਰ ਨੂੰ ਹੋਣ ਜਾ ਰਹੀ ਇਸ ਬੈਠਕ ਵਿੱਚ ਭਾਰਤੀ ਫੌਜ ਦੀ ਅਗਵਾਈ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਕਰਨਗੇ। ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਲੇਹ ਸਥਿਤ 14 ਕਾਪਰਸ ਦੇ ਕਮਾਂਡਰ ਹਨ।
ਐੱਲਜੀ ਹਰਿੰਦਰ ਸਿੰਘ ਬਾਰੇ ਜਾਣਕਾਰੀ
ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਲੇਹ ਸਥਿਤ 14 ਕਾਪਰਸ ਦੇ ਕਮਾਂਡਰ ਹਨ। ਐੱਲਜੀ ਹਰਿੰਦਰ ਸਿੰਘ ਦੋਵੇਂ ਦੇਸ਼ਾਂ ਵਿਚਕਾਰ ਹੋਣ ਵਾਲੀ ਗੱਲਬਾਤ ਦੀ ਅਗਵਾਈ ਕਰਨਗੇ। ਐੱਲਜੀ ਹਰਿੰਦਰ ਸਿੰਘ "ਫਾਇਰ ਐਂਡ ਫਿਊਰੀ ਕਾਪਰਸ "ਦੇ ਉਪਨਾਮ ਵਾਲੇ 14 ਕਾਪਰਸ ਜੋ ਕਿ ਭਾਰਤੀ ਫੌਜ ਦੇ ਉਦਮਪੁਰ ਸਥਿਤ ਉੱਤਰੀ ਕਮਾਂਡ ਦਾ ਹਿੱਸਾ ਹੈ ਅਤੇ ਚੁਣੌਤੀ ਭਰੇ ਹਲਾਤਾਂ ਵਿੱਚ ਲੜਣ ਲਈ ਜਾਣਿਆ ਜਾਂਦਾ ਹੈ।
ਐੱਲਜੀ ਹਰਿੰਦਰ ਸਿੰਘ ਅੱਤਵਾਦ ਨੂੰ ਰੋਕਣ ਵਿੱਚ ਮਾਹਰ ਹਨ ਅਤੇ ਬੀਤੇ ਵਰ੍ਹੇ ਹੀ ਅਕਤੂਬਰ ਵਿੱਚ ਇਨ੍ਹਾਂ ਨੇ 14 ਕਾਪਰਸ ਦੀ ਕਮਾਂਡ ਸੰਭਾਲੀ ਹੈ। ਇਸ ਤੋਂ ਪਹਿਲਾਂ ਐੱਲਜੀ ਹਰਿੰਦਰ ਸਿੰਘ ਭਾਰਤੀ ਫੌਜ ਦੇ ਕਈ ਅਹਿਮ ਅਹੁਦਿਆਂ 'ਤੇ ਵੀ ਰਹਿ ਚੁੱਕੇ ਹਨ।
ਹਰਿੰਦਰ ਸਿੰਘ ਨੇ ਫੌਜ ਦੇ ਖੂਫੀਆ ਡਾਇਰੈਕਟਰ ਜਨਰਨਲ, ਫੌਜੀ ਕਾਰਵਾਈਆਂ ਦੇ ਡਾਇਰੈਕਟਰ ਜਨਰਨਲ, ਅਪ੍ਰੇਸ਼ਨਲ ਲੌਜਿਸਟਿਕ ਅਤੇ ਰਣਨੀਤਕ ਮੂਵਮੈਂਟ ਦੇ ਡਾਇਰੈਕਟਰ ਜਰਨਲ ਰਹੇ ਹਨ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਦੇ ਇੱਕ ਮਿਸ਼ਨ ਦੇ ਰੂਪ ਵਿੱਚ ਅਫਰੀਕਾ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।
ਐੱਲਜੀ ਹਰਿੰਦਰ ਸਿੰਘ ਨੇ ਫੌਜ ਵਿੱਚ ਆਪਣੇ ਜੀਵਨ ਦੀ ਸ਼ੁਰੂਆਤ ਕੌਮੀ ਸੁਰੱਖਿਆ ਅਕੈਡਮੀ (ਐੱਨਡੀਏ) ਤੋਂ ਕੀਤੀ ਹੈ। ਅਕੈਡਮੀ 'ਚੋਂ ਪਾਸ ਹੋਣ ਤੋਂ ਬਾਅਦ ਉਨ੍ਹਾਂ ਨੇ ਮਰਾਠਾ ਲਾਈਟ ਇਨਫੂਂਟਰੀ ਵਿੱਚ ਕੰਮ ਕੀਤਾ ਅਤੇ ਬਾਅਦ ਵਿੱਚ ਸਰਵਿਸ ਸਟਾਫ ਕਾਲਜ ਤੋਂ ਆਪਣੀ ਉੱਚ ਸਿੱਖਿਆ ਹਾਸਲ ਕੀਤੀ ਹੈ।
ਐੱਲਜੀ ਹਰਿੰਦਰ ਸਿੰਘ ਦਿੱਲੀ ਸਥਿਤ ਇੰਸੀਟੀਚਿਊਟ ਆਫ਼ ਡਿਫੈਂਸ ਸਟੱਡੀਜ਼ ਐਂਡ ਐਨਾਲਿਸਿਸ ਅਤੇ ਸਿੰਗੲਪੁਰ ਸਥਿਤ ਐੱਸ. ਰਾਜਤਾਰਨਮ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਦੇ ਵੀ ਸੀਨੀਅਰ ਫੈਲੋ ਰਹੇ ਚੁੱਕੇ ਹਨ। ਇਸੇ ਨਾਲ ਹੀ ਐੱਲਜੀ ਸਿੰਘ ਇੱਕ ਲੇਖਕ ਵੀ ਹਨ ਉਨ੍ਹਾਂ ਦੀ ਕਿਤਾਬ "ਇਸਟੈਬਲੀਸ਼ਿੰਗ ਇੰਡੀਅਨਜ਼ ਮਿਲਟਰੀ ਰੇਡੀਨੇਸ ਕੰਸਰਨ ਐਂਡ ਸਟ੍ਰੇਟੇਜੀ" ਵੀ ਪ੍ਰਕਾਸ਼ਤ ਹੋ ਚੁੱਕੀ ਹੈ।