ETV Bharat / bharat

13 ਸਾਲ ਦੀ ਉਮਰ 'ਚ 116 ਭਾਸ਼ਾਵਾਂ 'ਚ ਗਾਣੇ ਗਾਉਂਦੀ ਹੈ ਸੁਚੇਤਾ

ਮੰਜ਼ਿਲ ਉਨਹੀਂ ਕੋ ਮਿਲਤੀ ਹੈ, ਜਿਨ ਕੇ ਸਪਨੋਂ ਮੇਂ ਜਾਨ ਹੋਤੀ ਹੈ, ਪੰਖੋਂ ਸੇ ਕੁਛ ਨਹੀਂ ਹੋਤਾ ਹੌਸਲੋਂ ਸੇ ਉੜਾਨ ਹੋਤੀ ਹੈ। ਇਸ ਕਹਾਵਤ ਨੂੰ ਦੁਬਈ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਲੜਕੀ ਸੁਚੇਤਾ ਨੇ ਪੂਰਾ ਕਰਕੇ ਵਿਖਾ ਦਿੱਤਾ ਹੈ। ਸੁਚੇਤਾ ਮਹਿਜ 13 ਸਾਲ ਦੀ ਉਮਰ ਵਿੱਚ 116 ਭਾਸ਼ਾਵਾਂ ਵਿੱਚ ਗੀਤ ਗਾ ਸਕਦੀ ਹੈ। ਉਸ ਨੇ ਸਿਰਫ਼ 6 ਘੰਟਿਆਂ ਵਿੱਚ 112 ਭਾਸ਼ਾਵਾਂ ਵਿੱਚ ਵੱਖ-ਵੱਖ ਗੀਤ ਗਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ।

author img

By

Published : Jul 28, 2019, 5:00 PM IST

ਫੋਟੋ

ਕਨੂਰ : ਦੁਬਈ ਦੇ ਇੰਡੀਅਨ ਹਾਈ ਸਕੂਲ ਵਿੱਚ ਪੜ੍ਹਨ ਵਾਲੀ ਇੱਕ ਭਾਰਤੀ ਲੜਕੀ ਵੱਖ-ਵੱਖ 116 ਭਾਸ਼ਾਵਾਂ ਵਿੱਚ ਗਾਣੇ ਗਾ ਸਕਦੀ ਹੈ। ਕਨੂਰ ਦੀ ਰਹਿਣ ਵਾਲੀ ਮਹਿਜ 13 ਸਾਲਾਂ ਦੀ ਸੁਚੇਤਾ ਨੇ ਹਾਲ ਹੀ ਵਿੱਚ 6 ਘੰਟਿਆਂ ਅੰਦਰ 112 ਭਾਸ਼ਾਵਾਂ ਵਿੱਚ ਵੱਖ-ਵੱਖ ਗੀਤ ਗਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ।

ਸੁਚੇਤਾ ਮੂਲਰੂਪ ਵਿੱਚ ਕਨੂਰ ਦੇ ਥਾਲਾਸੇਰੀ, ਕੇਰਲ ਦੀ ਰਹਿਣ ਵਾਲੀ ਹੈ। ਦੱਸ ਦਈਏ ਕਿ ਸੁਚੇਤਾ ਅਤੇ ਉਸ ਦਾ ਪਰਿਵਾਰ ਦੁਬਈ ਵਿੱਚ ਰਹਿੰਦੇ ਹਨ। ਇਥੇ ਸੁਚੇਤਾ ਇੰਡੀਅਨ ਹਾਈ ਸਕੂਲ ਵਿੱਚ ਨੌਵੀਂ ਕਲਾਸ ਦੀ ਵਿਦਿਆਰਥਣ ਹੈ। ਸੁਚੇਤਾ ਨੇ ਆਪਣੇ ਗਾਣਿਆਂ ਦੀ ਸ਼ੁਰੂਆਤ ਜਾਪਾਨੀ ਭਾਸ਼ਾ ਵਿੱਚ ਕੀਤੀ ਸੀ ਅਤੇ ਹੁਣ ਉਹ ਲਗਭਗ 116 ਭਾਸ਼ਾਵਾਂ ਵਿੱਚ ਗਾ ਸਕਦੀ ਹੈ।

ਵੀਡੀਓ
ਸੁਚੇਤਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਦਿਲਚਸਪੀ ਰੱਖਦੀ ਸੀ ਜਿਸ ਕਾਰਨ ਉਸ ਨੇ ਗਾਣਾ ਸ਼ੁਰੂ ਕੀਤਾ। ਇਸ ਦੇ ਲਈ ਸਭ ਨੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ। ਦੱਸਣਯੋਗ ਹੈ ਕਿ ਸੁਚੇਤਾ ਨੇ ਦੋ ਸਾਲ ਪਹਿਲਾਂ ਦੁਬਈ ਦੇ ਇੰਡੀਅਨ ਕਾਨਸੁਲੇਟ ਹਾੱਲ ਵਿੱਚ OND ਮਿਊਜ਼ਿਕ ਬਾਉਂਡਰੀਜ਼ ਨਾਂਅ ਦੇ ਇੱਕ ਸੰਗੀਤ ਪ੍ਰੋਗਰਾਮ ਵਿੱਚ 102 ਵੱਖ-ਵੱਖ ਭਾਸ਼ਾਵਾਂ ਵਿੱਚ ਗਾਣਾ ਗਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਇਹ ਗਾਣੇ 26 ਭਾਰਤੀ ਭਾਸ਼ਾਵਾਂ ਅਤੇ 72 ਵਿਦੇਸ਼ੀ ਭਾਸ਼ਾਵਾਂ ਵਿੱਚ ਗਾਏ ਗਏ ਸਨ।

ਸੁਚੇਤਾ ਨੇ 102 ਭਾਸ਼ਾਵਾਂ ਵਿੱਚ ਗਾਏ ਗਾਣਿਆਂ ਦੀ ਇੱਕ ਐਲਬਮ ਤਿਆਰ ਕੀਤੀ। ਇਸ ਐਲਬਮ ਨੂੰ ਵੇਚ ਕੇ ਉਸ ਨੇ 5 ਲੱਖ ਰੁਪਏ ਜੋੜੇ ਅਤੇ ਇਹ ਸਾਰੀ ਰਕਮ ਉਸ ਨੇ ਕੇਰਲ ਵਿੱਚ ਹੜ੍ਹ ਨਾਲ ਪ੍ਰਵਾਭਤ ਲੋਕਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਕੋਸ਼ 'ਚ ਦਾਨ ਕਰ ਦਿੱਤੇ। ਇਸ ਤੋਂ ਇਲਾਵਾ ਸੁਚੇਤਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਗਾਣ ਦਾ ਮੌਕਾ ਮਿਲਿਆ। ਸੁਚੇਤਾ ਇਸ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਉਪਲੱਬਧੀ ਮੰਨਦੀ ਹੈ। ਤਿੰਨ ਸਾਲ ਦੀ ਉਮਰ ਤੋਂ ਹੀ ਸੰਗੀਤ ਦੀ ਸਿੱਖਿਆ ਹਾਸਲ ਕਰਨ ਵਾਲੀ ਸੁਚੇਤਾ ਅਜੇ ਹੋਰ ਵੀ ਕਈ ਭਾਸ਼ਾਵਾਂ ਵਿੱਚ ਗਾਉਣ 'ਤੇ ਕੰਮ ਕਰ ਰਹੀ ਹੈ।

Intro:Body:

Meet the 13 year old girl who sing in 116 languages

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.