ਨਵੀਂ ਦਿੱਲੀ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਲਈ ਸ਼ਰਧਾਲੂਆਂ ਦਾ ਪਹਿਲਾਂ ਜੱਥਾ ਪੂਰੀ ਤਰ੍ਹਾ ਤੈਆਰ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤੀ ਸੰਗਤਾਂ ਦੀ ਸੁਰਖੀਆਂ ਦਾ ਭਰੋਸਾ ਜਤਾਇਆ ਹੈ।
ਰਵੀਸ਼ ਕੁਮਾਰ ਨੇ ਕਿਹਾ ਕਿ ਪਹਿਲਾਂ ਜੱਥਾ ਸਮਝੋਤੇ ਅਤੇ ਸ਼ਰਤਾਂ ਮੁਤਾਬਕ ਹੀ ਜਾ ਰਿਹਾ ਹੈ। ਉੱਥੇ ਹੀ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਆਉਣ ਵਾਲੇ ਭਾਰਤੀ ਲੋਕਾਂ ਲਈ ਪਾਸਪੋਰਟ ਨੂੰ ਲਾਜ਼ਮੀ ਕਰਨ ਬਾਰੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀ ਸ਼ਰਧਾਲੂ ਪਾਸਪੋਰਟ ਦੇ ਨਾਲ ਹੀ ਪਾਕਿਸਤਾਨ ਜਾਣਗੇ ਅਤੇ ਜੋ ਪ੍ਰਕਿਰਿਆਂ ਹੋਵੇਗੀ ਉਹ ਆਖ਼ਰੀ ਸਮਝੋਤੇ ਦੇ ਤਹਿਤ ਹੋਵੇਗੀ।
ਇਸ ਦੌਰਾਨ ਕਾਨਫਰੰਸ ਵਿੱਚ ਨਵਜੋਤ ਸਿੰਘ ਸਿੱਧੂ ਦੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿੱਚ ਜਾਣ ਲਈ ਇਜਾਜ਼ਤ ਨਾ ਮਿਲਣ ਨੂੰ ਲੈ ਕੇ ਪੂਛੇ ਗਏ ਸਵਾਲ 'ਤੇ ਰਵੀਸ਼ ਕੁਮਾਰ ਨੇ ਕਿਹਾ ਕਿ ਇਸ ਮੌਕੇ ਕਿਸੇ ਵਿਅਕਤੀ ਜਾ ਵਿਸ਼ੇਸ਼ ਨੂੰ ਹਾਈਲਾਇਟ ਕਰਨਾ ਜਰੂਰੀ ਨਹੀਂ ਹੈ।