ਕਰਨਾਟਕ: ਖ਼ੁਦ ਨੂੰ ਕੋਰੋਨਾ ਤੋਂ ਬਚਾਉਣ ਲਈ ਪਹਿਲਾ ਮਹੱਤਵਪੂਰਣ ਕਦਮ ਹੈ ਮਾਸਕ ਪਾਓਣਾ। ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਇੱਕ ਮਾਸਕ ਪਾਇਆ ਸੀ ਜੋ ਹੁਣ ਪ੍ਰਚਲਿਤ ਹੋ ਰਿਹਾ ਹੈ। ਦਾਵਣਗੇਰੇ ਵਿੱਚ ਇੱਕ ਪਰਿਵਾਰ ਨੇ ਮਾਸਕ ਦੀ ਵਜ੍ਹਾ ਨਾਲ ਰਾਸ਼ਟਰੀ ਪੱਧਰ 'ਤੇ ਧਿਆਨ ਖਿੱਚਿਆ ਹੈ।
ਮਾਸਕ ਨਿਰਮਾਤਾ ਕੇ.ਪੀ. ਵਿਵੇਕਾਨੰਦ ਦੱਸਦੇ ਹਨ ਕਿ ਉਨ੍ਹਾਂ ਨੇ ਤਾਲਾਬੰਦੀ ਦੌਰਾਨ ਲਗਾਤਾਰ 40 ਦਿਨਾਂ ਤੱਕ ਲਾਈਫ ਲਾਈਨ ਅਤੇ ਰੈਡ ਕਰਾਸ ਸੁਸਾਇਟੀ ਦੇ ਨਾਲ ਮਿਲ ਕੇ ਬੇਵੱਸ ਲੋਕਾਂ ਨੂੰ ਮੁਫ਼ਤ 'ਚ ਸਬਜ਼ੀਆਂ ਵੰਡੀਆਂ। ਫਿਰ ਉਨ੍ਹਾਂ ਮਾਸਕ ਬਣਾਉਣ ਬਾਰੇ ਸੋਚਿਆ ਜਿਸ 'ਚ ਉਨ੍ਹਾਂ ਦੇ ਦੋਸਤ ਰਾਜੂ, ਰਣਜੀਤ ਸਿੰਘ ਅਤੇ ਸਤੀਸ਼ ਨੇ ਮਾਸਕ ਬਣਾਉਣ ਵਿੱਚ ਮਦਦ ਕੀਤੀ। ਉਨ੍ਹਾਂ ਲਗਭਗ 8 ਹਜ਼ਾਰ ਮਾਸਕ ਬਣਾਏ। 7 ਹਜ਼ਾਰ ਮਾਸਕ ਮੁਫਤ ਵੰਡ ਦਿੱਤੇ।
ਦਾਵਣਗੇਰੇ ਦੇ ਐਮ.ਸੀ.ਸੀ. ਬੀ ਬਲਾਕ ਕੁਵੇਂਪੂ ਐਕਸਟੈਂਸ਼ਨ ਦੇ ਵਸਨੀਕ ਕੇ.ਪੀ. ਵਿਵੇਕਾਨੰਦ ਕਾਕੋਲ ਨੇ ਮਾਸਕ ਤਿਆਰ ਕੀਤਾ। ਕਾਕੋਲ ਪਰਿਵਾਰ ਵੱਲੋਂ ਬਣਾਏ ਗਏ ਮਾਸਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਉਂਦੇ ਹਨ। ਪ੍ਰਧਾਨ ਮੰਤਰੀ ਦੇ ਮਾਸਕ ਪਾਏ ਦੀ ਇੱਕ ਤਸਵੀਰ ਕਾਕੋਲ ਪਰਿਵਾਰ ਨੂੰ ਭੇਜੀ ਗਈ। ਪਰਿਵਾਰ ਦੇ ਮੈਂਬਰ ਇਹ ਵੇਖ ਕੇ ਬਹੁਤ ਖੁਸ਼ ਹੋਏ। ਲਾਕਡਾਉਨ ਲਾਗੂ ਹੋਣ ਤੋਂ ਬਾਅਦ, ਵਿਵੇਕਾਨੰਦ ਪਰਿਵਾਰ ਨੇ ਮਾਸਕ ਬਣਾਏ ਅਤੇ ਉਨ੍ਹਾਂ ਨੂੰ ਗਰੀਬਾਂ, ਆਟੋ ਡਰਾਈਵਰਾਂ ਅਤੇ ਕਮਜ਼ੋਰ ਲੋਕਾਂ ਨੂੰ ਮੁਫਤ ਵਿੱਚ ਵੰਡ ਦਿੱਤਾ, ਇਹ ਮਾਸਕ ਸਟੈਂਡਰਡ ਸੂਤੀ ਕੱਪੜੇ ਦੀ ਵਰਤੋਂ ਕਰਕੇ ਬਣਾਏ ਗਏ ਹਨ। ਇਹ ਹਰੇਕ ਦੇ ਪਹਿਨਣਯੋਗ ਹਨ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਕੇਸਰੀ, ਚਿੱਟਾ ਅਤੇ ਹਰਾ ਮਾਸਕ ਬਣਾਇਆ ਜੋ ਤਿਰੰਗੇ ਨੂੰ ਦਰਸਾਉਂਦਾ ਹੈ।
ਕਾਰੋਬਾਰੀ ਰਣਜੀਤ ਅਤੇ ਟੇਲਰ ਜੀਬੀ ਰਾਜੂ ਨੇ ਇਹ ਮਾਸਕ ਤਿਆਰ ਕਰਨ ਵਿੱਚ ਸਹਾਇਤਾ ਕੀਤੀ। ਵਿਵੇਕਾਨੰਦ ਦੀ ਬੇਟੀ ਕੇ.ਵੀ. ਕਵੀ ਅਤੇ ਉਸ ਦੀ ਦੋਸਤ ਕਵਿਤਾ ਨੇ 13 ਅਗਸਤ ਨੂੰ ਦਾਵਣਗੇਰੇ ਡਾਕਘਰ ਤੋਂ ਸਪੀਡ ਪੋਸਟ ਰਾਹੀਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਮਾਸਕ ਭੇਜੇ।
ਵਿਵੇਕਾਨੰਦ ਦੀ ਬੇਟੀ ਕੇ.ਵੀ.ਕਾਵਿਯਾ ਨੇ ਦੱਸਿਆ ਕਿ ਉਹ ਘਰ ਵਿੱਚ ਮਾਸਕ ਤਿਆਰ ਕਰ ਰਹੇ ਸੀ ਅਤੇ ਉਨ੍ਹਾਂ ਦੇ ਪਿਤਾ ਨੂੰ ਇਹ ਮਾਸਕ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਣ ਦਾ ਵਿਚਾਰ ਆਇਆ। ਇਸ ਮਗਰੋਂ ਉਨ੍ਹਾਂ ਦਾਵਣਗੇਰੇ ਪੋਸਟ ਆਫਿਸ ਤੋਂ ਸਪੀਡ ਪੋਸਟ ਰਾਹੀਂ ਮਾਸਕ ਭੇਜੇ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਵਾਬ ਮਿਲਿਆ ਜਿਸ ਨਾਲ ਉਨ੍ਹਾਂ ਦੇ ਕੰਮ ਨੂੰ ਹੁਲਾਰਾ ਮਿਲਿਆ ਹੈ।
ਚੰਗੀ ਕੁਆਲਿਟੀ ਦੇ ਕੁੱਲ 40 ਮਾਸਕ ਪ੍ਰਧਾਨ ਮੰਤਰੀ ਦਫਤਰ ਨੂੰ ਭੇਜੇ ਗਏ, ਜਿਨ੍ਹਾਂ ਵਿੱਚੋਂ 20 ਕੇਸਰੀ, 10 ਚਿੱਟੇ ਅਤੇ 10 ਹਰੇ ਸਨ। ਸ਼ੁਰੂਆਤ 'ਚ ਕੋਈ ਪ੍ਰਤੀਕਿਰਿਆ ਨਹੀਂ ਮਿਲੀ। 10 ਅਕਤੂਬਰ ਨੂੰ ਪਵਨ ਚੱਕਰਵਰਤੀ ਨੇ ਦਾਵਣਗੇਰੇ ਪਰਿਵਾਰ ਵੱਲੋਂ ਭੇਜੇ ਗਏ ਚਿੱਟੇ ਮਾਸਕ ਪਾਏ ਹੋਏ ਨਰਿੰਦਰ ਮੋਦੀ ਦੀ ਇੱਕ ਤਸਵੀਰ ਭੇਜੀ। ਵਿਵੇਕਾਨੰਦ ਦਾ ਪਰਿਵਾਰ ਇਹ ਵੇਖ ਕੇ ਖੁਸ਼ ਹੋਇਆ। 22 ਅਕਤੂਬਰ ਨੂੰ ਵਿਵੇਕਾਨੰਦ ਦੇ ਘਰ ਕਵਿਤਾ ਦੇ ਨਾਮ ਪ੍ਰਧਾਨ ਮੰਤਰੀ ਦੇ ਦਫਤਰ ਤੋਂ ਇੱਕ ਪ੍ਰਵਾਨਗੀ ਪੱਤਰ ਆਇਆ। ਹੁਣ ਕੇਸਰੀ, ਚਿੱਟੇ ਅਤੇ ਹਰੇ ਮਾਸਕ ਦੀ ਮੰਗ ਵੱਧ ਗਈ ਹੈ। ਬਹੁਤ ਸਾਰੇ ਲੋਕ ਇਹ ਮਾਸਕ ਆਰਡਰ ਕਰਕੇ ਖਰੀਦਦੇ ਹਨ।
ਵਿਵੇਕਾਨੰਦ ਦੀ ਪਤਨੀ ਕੇ.ਵੀ. ਸ਼ਾਂਤਾ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਵੱਲੋਂ ਬਣਾਇਆ ਮਾਸਕ ਪਾਇਆ ਜਿਸ ਤੋਂ ਉਹ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਮੋਦੀ ਨੇ ਉਨ੍ਹਾਂ ਨੂੰ ਜਵਾਬ ਭੇਜਿਆ। ਉਨ੍ਹਾਂ ਪਤੀ ਦੇ ਦੋਸਤਾਂ ਨੇ ਇਹ ਮਾਸਕ ਬਣਾਉਣ ਵਿੱਚ ਮਦਦ ਕੀਤੀ।
ਵਿਵੇਕਾਨੰਦ ਸਵੈ-ਨਿਰਭਰ ਭਾਰਤ ਅਧੀਨ ਸਵੈ-ਰੁਜ਼ਗਾਰ ਦਾਤਾ ਹਨ। ਵਿਵੇਕਾਨੰਦ ਦੀ ਪਤਨੀ ਕੇ.ਵੀ. ਸ਼ਾਂਤਾ, ਤਿੰਨ ਬੇਟੀਆਂ ਕਾਵਿਆ, ਨਮਰਤਾ ਅਤੇ ਮਾਨਿਆ ਉਨ੍ਹਾਂ ਨੂੰ ਮਾਸਕ ਬਣਾਉਣ ਵਿੱਚ ਮਦਦ ਕਰਦੇ ਹਨ। ਹੁਣ ਇਹ ਪਰਿਵਾਰ ਮਾਸਕ ਬਣਾ ਕੇ ਆਪਣੀ ਰੋਜ਼ੀ ਕਮਾਉਂਦਾ ਹੈ। ਕਿਉਂਕਿ ਪੀਐਮ ਮੋਦੀ ਨੇ ਇਹ ਮਾਸਕ ਪਾਇਆ ਸੀ, ਇਸ ਲਈ ਉਹ ਟ੍ਰੈਂਡ ਕਰ ਰਿਹਾ ਹੈ।