ਉਲਾਨੇ ਉਦੇ (ਰੂਸ): ਮੈਰੀਕਾਮ ਨੇ ਸੈਮੀਫਾਈਨਲ 'ਚ ਕੋਲੰਬੀਆ ਦੀ ਇੰਗੋਟ ਵਾਲੈਂਸੀਆ ਨੂੰ 5-0 ਨਾਲ ਹਰਾਇਆ। ਮੈਰੀ ਨੇ ਸੈਮੀਫਾਈਨਲ ਵਿੱਚ ਪੁੱਜ ਕੇ ਭਾਰਤ ਲਈ ਤਮਗ਼ਾ ਪੱਕਾ ਕਰ ਲਿਆ ਹੈ।
51 ਕਿਲੋ ਭਾਰ ਵਰਗ 'ਚ ਵਿਸ਼ਵ ਚੈਂਪੀਅਨਸ਼ਿਪ ਦਾ ਪਹਿਲਾ ਤਮਗ਼ਾ
ਮੈਰੀ ਕਾਮ ਇਸ ਤੋਂ ਪਹਿਲਾਂ 48 ਕਿੱਲੋ ਭਾਰ ਵਰਗ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਰਹੀ ਹੈ। ਇਸ ਵਾਰ 51 ਕਿੱਲੋ ਭਾਰ ਵਰਗ ਵਿੱਚ ਉਹ ਵਿਸ਼ਵ ਚੈਂਪੀਅਨਸ਼ਿਪ ਦਾ ਪਹਿਲਾ ਤਮਗ਼ਾ ਜਿੱਤੇਗੀ। ਹਾਲਾਂਕਿ ਇਸੇ ਭਾਰ ਵਰਗ ਵਿੱਚ ਮੈਰੀ ਨੇ ਸਾਲ 2014 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਮਗ਼ਾ ਅਤੇ ਸਾਲ 2018 ਦੀ ਏਸ਼ੀਆਈ ਖੇਡਾਂ ਵਿੱਚ ਵੀ ਕਾਂਸੇ ਦਾ ਤਮਗ਼ਾ ਜਿੱਤਿਆ ਹੈ। ਇਸੇ ਭਾਰ ਵਰਗ ਵਿੱਚ ਮੈਰੀ ਕਾਮ ਨੇ ਲੰਡਨ ਓਲੰਪਿਕਸ ਸਾਲ -2012 ਵਿੱਚ ਕਾਂਸੇ ਦਾ ਤਮਗ਼ਾ ਜਿੱਤਿਆ ਸੀ।
ਮੈਰੀ ਦੀ ਰਣਨੀਤੀ ਨੂੰ ਨਹੀਂ ਸਮਝ ਸਕੀ ਇੰਗੋਟ
ਮੈਰੀ ਕਾਮ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਦੂਰੀ ਬਣਾਉਂਦੇ ਹੋਏ ਸੱਜੇ ਜੈਬ ਦੀ ਵਰਤੋਂ ਕੀਤੀ। ਮੈਰੀ, ਥੋੜੇ ਜਿਹੇ ਬਦਲੇ ਰੁਖ ਨਾਲ ਖੇਡ ਰਹੀ ਸੀ। ਮੈਚ ਦੇ ਦੌਰਾਨ ਮੈਰੀ ਕਾਮ ਵਿਰੋਧੀ ਧਿਰ ਦੀ ਖਿਡਾਰਨ ਨੂੰ ਹੈਰਾਨ ਕਰਕੇ ਜਿੱਤਣ ਵਿੱਚ ਕਾਮਯਾਬ ਰਹੀ। ਦੂਜੇ ਦੌਰ ਵਿੱਚ ਵੀ ਦੋਹਾਂ ਮੁੱਕੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ, ਪਰ ਮੈਰੀ ਨੇ ਆਪਣੀ ਸਹੀ ਰਣਨੀਤੀ ਅਤੇ ਸਮਝ ਨਾਲ ਆਪਣੀ ਵਿਰੋਧੀ ਖਿਡਾਰਨ ਨੂੰ ਪਿਛੇ ਛੱਡਦੇ ਹੋਏ ਮੈਚ ਜਿੱਤ ਲਿਆ।