ETV Bharat / bharat

ਦਿੱਲੀ ਸਰਕਾਰ ਦੇ ਇਸ਼ਤਿਹਾਰ ਚ 'ਸਿੱਕਿਮ' ਵੱਖਰਾ ਦੇਸ਼, ਭਾਜਪਾ ਨੇ ਕੀਤੀ ਮੁਆਫ਼ੀ ਦੀ ਮੰਗ

ਦਿੱਲੀ ਸਰਕਾਰ ਦੇ ਇੱਕ ਇਸ਼ਤਿਹਾਰ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਇਸ਼ਤਿਹਾਰ ਵਿੱਚ ਸਿੱਕਮ ਨੂੰ ਇੱਕ ਵੱਖਰਾ ਦੇਸ਼ ਦੱਸਿਆ ਗਿਆ ਹੈ। ਭਾਜਪਾ ਨੇ ਇਸ ਨੂੰ ਇਤਰਾਜ਼ਯੋਗ ਦੱਸਿਆ ਹੈ। ਈਟੀਵੀ ਭਾਰਤ ਨੇ ਇਸ ਬਾਰੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨਾਲ ਗੱਲਬਾਤ ਕੀਤੀ।

kejriwal
kejriwal
author img

By

Published : May 23, 2020, 4:56 PM IST

ਨਵੀਂ ਦਿੱਲੀ: ਦਿੱਲੀ ਸਰਕਾਰ ਵੱਲੋਂ ਅੱਜ ਦੇ ਅਖਬਾਰਾਂ ਵਿੱਚ ਇੱਕ ਇਸ਼ਤਿਹਾਰ ਦਿੱਤਾ ਗਿਆ ਹੈ। ਇਹ ਇਸ਼ਤਿਹਾਰ ਸਿਵਲ ਡਿਫੈਂਸ ਵਾਲੰਟੀਅਰਾਂ ਦੀ ਭਰਤੀ ਬਾਰੇ ਹੈ। ਡਿਸਟ੍ਰਿਕਟ ਵੈਬਸਾਈਟ ਰਾਹੀਂ ਇਸ ਦੇ ਲਈ ਅਰਜ਼ੀ ਦਿੱਤੀ ਜਾਣੀ ਹੈ।

ਇਸ ਦੇ ਲਈ ਜਿਹੜੀਆਂ ਚੀਜ਼ਾਂ ਯੋਗਤਾ ਦੇ ਤੌਰ ਉੱਤੇ ਲਿਖੀਆਂ ਗਈਆਂ ਉਸ ਵਿੱਚ ਸਿੱਕਮ ਨੂੰ ਇੱਕ ਵੱਖਰਾ ਦੇਸ਼ ਦੱਸਿਆ ਗਿਆ ਹੈ। ਇਸ ਬਾਰੇ ਪ੍ਰਸ਼ਨ ਉੱਠ ਰਹੇ ਹਨ।

ਸਿੱਕਮ ਦੇ ਜ਼ਿਕਰ 'ਤੇ ਪ੍ਰਸ਼ਨ

ਇਸ ਇਸ਼ਤਿਹਾਰ ਦੀ ਯੋਗਤਾ ਵਿੱਚ ਲਿਖਿਆ ਗਿਆ ਹੈ, "ਭਾਰਤ ਦਾ ਨਾਗਰਿਕ ਹੋਵੇ ਜਾਂ ਭੂਟਾਨ, ਨੇਪਾਲ ਜਾਂ ਸਿੱਕਮ ਤੇ ਦਿੱਲੀ ਦਾ ਵਸਨੀਕ ਹੋਵੇ। ਭੂਟਾਨ ਅਤੇ ਨੇਪਾਲ ਖੁਦਮੁਖ਼ਤਿਆਰੀ ਦੇਸ਼ ਹਨ, ਪਰ ਇਸ ਵਿਚ ਸਿੱਕਮ ਦੇ ਜ਼ਿਕਰ ਬਾਰੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਭਾਜਪਾ ਨੇ ਇਸ ਨੂੰ ਇਤਰਾਜ਼ਯੋਗ ਦੱਸਿਆ ਹੈ।

ਮਨੋਜ ਤਿਵਾੜੀ ਨੇ ਕਿਹਾ ਇਤਰਾਜ਼ਯੋਗ

ਮਨੋਜ ਤਿਵਾੜੀ ਨੇ ਕਿਹਾ ਕਿ ਇਹ ਇਸ਼ਤਿਹਾਰ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਿੱਕਿਮ, ਭਾਰਤ ਦਾ ਗੌਰਵਮਈ ਸੂਬਾ ਹੈ ਅਤੇ ਤੁਸੀਂ ਇਸ ਨੂੰ ਬਾਹਰ ਦਿਖਾ ਰਹੇ ਹੋ।

ਇਸ ਕਰਕੇ ਉਨ੍ਹਾਂ ਸਿੱਕਮ ਦੇ ਨਾਗਰਿਕਾਂ ਦੀ ਨਾਗਰਿਕਤਾ 'ਤੇ ਵੀ ਸਵਾਲ ਚੁੱਕੇ ਹਨ। ਮਨੋਜ ਤਿਵਾੜੀ ਨੇ ਕਿਹਾ ਕਿ ਜਦੋਂ ਮੈਂ ਸਵੇਰੇ ਅਖਬਾਰਾਂ ਵਿੱਚ ਇਸ਼ਤਿਹਾਰ ਵੇਖਿਆ ਤਾਂ ਮੈਂ ਕਾਫ਼ੀ ਹੈਰਾਨ ਰਹਿ ਗਿਆ। ਇਹ ਬਹੁਤ ਇਤਰਾਜ਼ਯੋਗ ਹੈ।

ਨਹੀਂ ਹੈ ਕੋਈ ਟਾਈਪਿੰਗ ਗਲਤੀ

ਇਸ ਇਸ਼ਤਿਹਾਰ ਉੱਤੇ ਸਵਾਲ ਖੜੇ ਹੋਣ ਤੋਂ ਬਾਅਦ, ਦਿੱਲੀ ਸਰਕਾਰ ਨੇ ਇਸ ਨੂੰ ਟਾਈਪਿੰਗ ਗਲਤੀ ਦੱਸਿਆ ਹੈ ਅਤੇ ਜਲਦੀ ਸੁਧਾਰ ਕਰਨ ਦੀ ਗੱਲ ਕਹੀ ਹੈ। ਇਸ 'ਤੇ ਮਨੋਜ ਤਿਵਾੜੀ ਨੇ ਕਿਹਾ ਕਿ ਇਹ ਟਾਈਪਿੰਗ ਗਲਤੀ ਨਹੀਂ ਹੋ ਸਕਦੀ, ਕਿਉਂਕਿ ਜੇਕਰ ਟਾਈਪਿੰਗ ਗਲਤੀ ਹੁੰਦੀ ਤਾਂ ਇਸ ਵਿੱਚ ਅ ਅਤੇ ਆ ਦੀ ਹੋ ਸਕਦੀ ਸੀ ਪਰ ਪੂਰਾ ਵਾਕ ਇਸ ਵਿੱਚ ਲਿਖਿਆ ਗਿਆ ਹੈ ਅਤੇ ਇਹ ਸਪੱਸ਼ਟ ਤੌਰ ਉੱਤੇ ਜਾਣਕਾਰੀ ਤੋਂ ਬਿਨਾਂ ਨਹੀਂ ਹੋ ਸਕਦਾ।

ਇਸ ਇਸ਼ਤਿਹਾਰ ਦੇ ਬਹਾਨੇ ਮਨੋਜ ਤਿਵਾੜੀ ਨੇ ਅਰਵਿੰਦ ਕੇਜਰੀਵਾਲ ਨੂੰ ਹੋਰ ਮੁੱਦਿਆਂ 'ਤੇ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਇਹ ਪਰਵਾਸੀ ਉਨ੍ਹਾਂ ਮਜ਼ਦੂਰਾਂ ਨੂੰ ਦੱਸ ਰਹੇ ਹਨ ਜੋ ਦਿੱਲੀ ਤੋਂ ਜਾ ਰਹੇ ਹਨ। ਉਹ ਇਥੋਂ ਦੇ ਵਸਨੀਕ ਹਨ।

ਇਸ ਵਿੱਚ ਮਨੋਜ ਤਿਵਾੜੀ ਨੇ ਇਹ ਵੀ ਜੋੜਿਆ ਕਿ ਜੇ ਮਾਮਲਾ ਸਾਹਮਣੇ ਆਇਆ ਹੈ ਤਾਂ ਇਹ ਹੋਰ ਦੂਰ ਜਾਏਗਾ ਅਤੇ ਫਿਰ ਉਸ ਉੱਤੇ ਵੀ ਪ੍ਰਸ਼ਨ ਉੱਠਣਗੇ।

ਕੇਜਰੀਵਾਲ ਮੰਗੇ ਮੁਆਫੀ

ਇਸ ਇਸ਼ਤਿਹਾਰ ਨੂੰ ਲੈ ਕੇ ਮਨੋਜ ਤਿਵਾੜੀ ਜਾਂ ਭਾਜਪਾ ਕੇਜਰੀਵਾਲ ਸਰਕਾਰ ਤੋਂ ਕੀ ਮੰਗ ਕਰਦੇ ਹਨ, ਇਸ ਉੱਤੇ ਮਨੋਜ ਤਿਵਾੜੀ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.