ਨਵੀਂ ਦਿੱਲੀ: ਹਰਿਆਣਾ ਦੀ 14 ਵੀਂ ਵਿਧਾਨ ਸਭਾ ਦੇ ਪਹਿਲਾ ਪੜਾਅ ਦਾ ਵਿਸਥਾਰ ਵੀਰਵਾਰ ਨੂੰ ਹੋ ਗਿਆ ਹੈ। ਇਸ ਮੌਕੇ 6 ਕੈਬਨਿਟ ਤੇ 4 ਰਾਜ ਮੰਤਰੀਆਂ ਨੇ ਸਹੁੰ ਚੁੱਕੀ। ਇਨ੍ਹਾਂ ਨੂੰ ਰਾਜਪਾਲ ਸੱਤਿਆਦੇਵ ਨਾਰਾਇਣ ਆਰਿਆ ਨੇ ਸਾਰਿਆਂ ਨੂੰ ਸਹੁੰ ਚੁਕਾਈ। ਇਨ੍ਹਾਂ ਵਿੱਚ ਭਾਜਪਾ ਦੇ 8, ਜਜਪਾ ਦੇ 1 ਤੇ 1 ਆਜ਼ਾਦ ਵਿਧਾਇਕ ਰਣਜੀਤ ਸਿੰਘ ਨੇ ਸਹੁੰ ਚੁੱਕੀ।
ਵਿਧਾਨ ਸਭਾ ਚੋਣਾਂ ਵਿੱਚ 40 ਸੀਟ ਜਿੱਤਣ ਵਾਲੀ ਭਾਜਪਾ ਨੇ 10 ਸੀਟਾਂ ਵਾਲੀ ਜਜਪਾ ਤੇ 7 ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਈ ਹੈ।
ਕੈਬਿਨੇਟ ਮੰਤਰੀ ਨੇ ਚੁੱਕੀ ਸਹੁੰ: ਅਨਿਲ ਵਿਜ, ਕੰਵਰਪਾਲ ਗੁੱਜਰ, ਮੂਲਚੰਦ ਸ਼ਰਮਾ, ਰਣਜੀਤ ਸਿੰਘ, ਜੈਪ੍ਰਕਾਸ਼, ਬਨਵਾਰੀ ਲਾਲ।
ਰਾਜ ਮੰਤਰੀ: ਓਮਪ੍ਰਕਾਸ਼ ਯਾਦਵ, ਕਮਲੇਸ਼ ਢਾਂਡਾ, ਜਜਪਾ ਦੇ ਅਨੂਪ ਧਾਨਕ, ਹਾਕੀ ਦੇ ਖਿਡਾਰੀ ਸੰਦੀਪ ਸਿੰਘ।
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਆਉਣ ਤੋਂ ਬਾਅਦ 27 ਅਕਤੂਬਰ ਨੂੰ ਮਨੋਹਰ ਲਾਲ ਖੱਟਰ ਨੇ ਮੁੱਖ ਮੰਤਰੀ ਅਤੇ ਜੇਜੇਪੀ ਮੁਖੀ ਦੁਸ਼ਯੰਤ ਚੌਟਾਲਾ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਸੀ।