ਨਵੀਂ ਦਿੱਲੀ: ਸਾਲ 2013 ਵਿਚ ਯੂਪੀਏ ਸ਼ਾਸਨ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਆਰਡੀਨੈਂਸ ਨੂੰ ਫਾੜ ਦਿੱਤਾ ਸੀ। ਇਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਤਤਕਾਲੀ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਮੋਂਟੇਕ ਸਿੰਘ ਆਹਲੂਵਾਲੀਆ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ? ਹਾਲਾਂਕਿ, ਉਦੋਂ ਮੋਂਟੇਕ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਸੀ।
ਇਸ ਗੱਲ ਦਾ ਖੁਲਾਸਾ ਆਹਲੂਵਾਲੀਆ ਨੇ ਆਪਣੀ ਕਿਤਾਬ 'ਬੈਕ ਸਟੇਜ: ਦਿ ਸਟੋਰੀ ਬਿਹਾਈਂਡ ਇੰਡੀਆਜ਼ ਹਾਈ ਗਰੋਥ ਈਅਰਜ਼' ਵਿਚ ਕੀਤਾ। ਮਨਮੋਹਨ ਸਿੰਘ ਦੇ ਸਵਾਲ 'ਤੇ ਆਹਲੂਵਾਲੀਆ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਇਸ ਮੁੱਦੇ' ਤੇ ਅਸਤੀਫਾ ਦੇਣਾ ਸਹੀ ਨਹੀਂ ਹੈ। ਆਹਲੂਵਾਲੀਆ ,ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਉਸ ਸਮੇਂ ਅਮਰੀਕਾ ਦੇ ਦੌਰੇ 'ਤੇ ਸਨ।
ਉਸ ਵਕਤ ਰਾਹੁਲ ਗਾਂਧੀ ਨੇ ਆਪਣੀ ਸਰਕਾਰ ਦੇ ਫ਼ੈਸਲੇ ਨੂੰ ਬਕਵਾਸ ਦੱਸਦੇ ਹੋਏ ਮੀਡੀਆ ਦੇ ਸਾਹਮਣੇ ਆਰਡੀਨੈਂਸ ਦੇ ਦਸਤਾਵੇਜ਼ਾਂ ਦੀ ਕਾਪੀ ਨੂੰ ਫਾੜ ਦਿੱਤਾ ਸੀ। ਇਹ ਆਰਡੀਨੈਂਸ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਯੂਪੀਏ ਸਰਕਾਰ ਵੱਲੋਂ ਲਿਆਂਦਾ ਗਿਆ ਸੀ। ਇਸ ਵਿਚ ਸਰਕਾਰ ਦੋਸ਼ੀ ਸੰਸਦ ਮੈਂਬਰਾਂ 'ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਲਈ ਇਕ ਆਰਡੀਨੈਂਸ ਲਿਆਈ ਸੀ।
ਮਨਮੋਹਨ ਸਿੰਘ ਨੇ ਅਮਰੀਕਾ ਤੋਂ ਪਰਤਣ 'ਤੇ ਆਪਣੇ ਅਸਤੀਫੇ ਬਾਰੇ ਲਗਾਈਆਂ ਜਾ ਰਹੀਆਂ ਕਿਆਸਰਾਈਆਂ ਨੂੰ ਖ਼ਤਮ ਕਰਦੇ ਹੋਏ ਅਸਤੀਫਾ ਦੇਣ ਤੋਂ ਇਨਾਕਰ ਕਰ ਦਿੱਤਾ ਸੀ। ਹਾਲਾਂਕਿ, ਉਹ ਇਸ ਸਾਰੇ ਘਟਨਾਕ੍ਰਮ ਤੋਂ ਦੁਖੀ ਸਨ। ਉਸ ਦੌਰ ਨੂੰ ਯਾਦ ਕਰਦਿਆਂ ਆਹਲੂਵਾਲੀਆ ਨੇ ਕਿਹਾ, ‘ਮੈਂ ਉਸ ਸਮੇਂ ਨਿ ਨਿਊਯਾਰਕ ਵਿੱਚ ਪ੍ਰਧਾਨ ਮੰਤਰੀ ਦੇ ਵਫ਼ਦ ਦਾ ਹਿੱਸਾ ਸੀ ਅਤੇ ਮੇਰੇ ਭਰਾ ਸੰਜੀਵ, ਜੋ ਆਈਏਐਸ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ, ਨੇ ਮੈਨੂੰ ਫੋਨ ਰਾਹੀਂ ਦੱਸਿਆ ਕਿ ਉਨ੍ਹਾਂ ਨੇ ਇੱਕ ਲੇਖ ਲਿਖਿਆ ਸੀ ਜੋ ਪੀਐਮ ਲਈ ਮਹੱਤਵਪੂਰਨ ਹੈ। ਉਸਨੇ ਮੈਨੂੰ ਲੇਖ ਈ ਮੇਲ ਕੀਤਾ ਅਤੇ ਪੁੱਛਿਆ ਕਿ ਕੀ ਇਹ ਉਸ ਨੂੰ ਸ਼ਰਮਿੰਦਾ ਕਰਨ ਵਾਲਾ ਤਾਂ ਨਹੀਂ।