ਭੁਵਨੇਸ਼ਵਰ: ਓਡੀਸ਼ਾ ਦੇ ਜਗਨਾਥਪੁਰੀ ਵਿੱਚ 75 ਮੀਟਰ ਦੇ ਦਾਇਰੇ ਵਿੱਚ ਆਉਣ ਵਾਲੇ ਕਾਫ਼ੀ ਪੁਰਾਣੇ ਮਠ ਨੂੰ ਢਾਹੁਣ ਦੀ ਲੜੀ ਤਹਿਤ ਉਸ ਨੂੰ ਸੋਮਵਾਰ ਨੂੰ ਢਾਹ ਦਿੱਤਾ ਗਿਆ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਹੈਰਾਨੀ ਜ਼ਾਹਿਰ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ, "ਇਹ ਸਾਲ ਗੁਰੂ ਨਾਨਕ ਦੇਵ ਜੀ ਦਾ ਹੈ ਤੇ ਘਟ ਤੋਂ ਘਟ ਅਸੀਂ ਉਨ੍ਹਾਂ ਦੀ ਵਿਰਾਸਤ ਨੂੰ ਤਾਂ ਸਾਂਭ ਸਕਦੇ ਹਾਂ।" ਉਨ੍ਹਾਂ ਕਿਹਾ ਕਿ ਉਹ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਤੁਰੰਤ ਦਖ਼ਲ ਦੇਣ ਦੀ ਅਪੀਲ ਕਰਦੇ ਹਨ।
-
I am shocked to hear that some part of Mangu Mutt in Puri Orrisa has been demolished. This is the year of Guru Nanak Dev Ji and the least we can do is to preserve his heritage. I would request @Naveen_Odisha ji for immediate intervention. pic.twitter.com/KnKNXWd0fg
— Capt.Amarinder Singh (@capt_amarinder) December 10, 2019 " class="align-text-top noRightClick twitterSection" data="
">I am shocked to hear that some part of Mangu Mutt in Puri Orrisa has been demolished. This is the year of Guru Nanak Dev Ji and the least we can do is to preserve his heritage. I would request @Naveen_Odisha ji for immediate intervention. pic.twitter.com/KnKNXWd0fg
— Capt.Amarinder Singh (@capt_amarinder) December 10, 2019I am shocked to hear that some part of Mangu Mutt in Puri Orrisa has been demolished. This is the year of Guru Nanak Dev Ji and the least we can do is to preserve his heritage. I would request @Naveen_Odisha ji for immediate intervention. pic.twitter.com/KnKNXWd0fg
— Capt.Amarinder Singh (@capt_amarinder) December 10, 2019
ਮੁੱਖ ਮੰਤਰੀ ਨੇ ਮਠ ਨੂੰ ਬਚਾਉਣ ਲਈ ਲਿਖਿਆ ਸੀ ਪੱਤਰ
ਸ੍ਰੀ ਮੰਦਿਰ ਦਾ 75 ਮੀਟਰ ਦਾ ਦਾਇਰਾ ਸਿਕਊਰਿਟੀ ਜੋਨ ਐਲਾਨ ਦਿੱਤਾ ਗਿਆ । ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਤਰਜ 'ਤੇ ਇੱਥੇ ਵੀ 75 ਮੀਟਰ ਚੌੜਾ ਗਲਿਆਰਾ ਬਣਾਇਆ ਜਾ ਰਿਹਾ ਹੈ। ਮੰਗੂ ਮਠ ਨੂੰ ਬਚਾਉਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਦੀ ਮਿਹਨਤ ਅਸਫ਼ਲ ਰਹੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗੂ ਮਠ ਨੂੰ ਨਾ ਤੋੜਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਪੱਤਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਾ ਹਵਾਲਾ ਦਿੱਤਾ ਸੀ। ਓਡੀਸ਼ਾ ਸਰਕਾਰ ਦੀ ਇਸ ਕਾਰਵਾਈ ਤੋਂ ਸਿੱਖ ਸੰਗਤ ਵਿੱਚ ਕਾਫ਼ੀ ਰੋਸ ਹੈ
ਦੱਸ ਦਈਏ, ਇਹ ਮਾਮਲਾ ਓਡੀਸ਼ਾ ਹਾਈਕੋਰਟ ਦੀ ਵਕੀਲ ਸੁਖਵਿੰਦਰ ਕੌਰ ਤੇ ਇਤਿਹਾਸਕਾਰ ਅਨਿਲ ਧੀਰ ਤੇ ਸਿੱਖ ਮਾਮਲਿਆਂ ਦੇ ਜਾਣਕਾਰ ਪ੍ਰੋ. ਜਗਮੋਹਨ ਸਿੰਘ ਵੱਲੋਂ ਚੁੱਕਿਆ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਵਿੱਚ ਆਇਆ ਸੀ। ਮੰਗੂ ਮਠ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਣ ਕੀਤੀ ਗਈ ਆਰਤੀ ਵਾਲੀ ਥਾਂ 'ਤੇ ਦੱਸਿਆ ਜਾਂਦਾ ਹੈ। ਇਸ ਨੂੰ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਨੂੰ 450 ਸਾਲ ਪਹਿਲਾਂ ਸਥਾਪਿਤ ਕੀਤਾ ਸੀ। ਇਨ੍ਹਾਂ ਦਿਨਾਂ ਵਿੱਚ ਪ੍ਰਾਚੀਨ ਮਠ ਮੰਦਿਰਾਂ ਨੂੰ ਤੋੜਨ ਦਾ ਕੰਮ ਜਾਰੀ ਹੈ ਤੇ ਕਈ ਮਠਾਂ ਦੇ ਮੁਖੀਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਰਾਜਨੀਤਿਕ ਪਹੁੰਚ ਨਹੀਂ ਹੈ ਜਿਸ ਕਰਕੇ ਮਠ-ਮੰਦਿਰ ਤੋੜੇ ਜਾ ਰਹੇ ਹਨ।