ETV Bharat / bharat

ਕੋਵਿਡ -19 : ਤਾਲਾਬੰਦੀ ਦੌਰਾਨ ਡਾਇਬਟੀਜ਼ ’ਤੇ ਸ਼ੂਗਰ ਨੂੰ ਕੰਟਰੋਲ 'ਚ ਰੱਖੋ - Covid-19

ਦੇਸ਼ ਵਿੱਚ ਕੋਵਿਡ-19 ਸਾਨੂੰ ਹਰ ਇੱਕ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਵਿੱਚ ਲੱਖਾਂ ਡਾਇਬਟੀਜ਼ ਦੇ ਸ਼ਿਕਾਰ ਵਿਅਕਤੀ ਹਨ। ਭਾਰਤ 'ਚ ਲਗਭਗ 70 ਮਿਲੀਅਨ ਲੋਕ ਡਾਇਬਟੀਜ਼ ਤੋਂ ਪੀੜਤ ਹਨ। ਇਸ ਤੋਂ ਇਲਾਵਾ ਤਣਾਅ ਅਤੇ ਘਬਰਾਹਟ ਡਾਇਬਟੀਜ਼ ਨੂੰ ਪ੍ਰਭਾਵਿਤ ਕਰਦੇ ਹਨ ਤੇ ਇਹ ਡਾਇਬਟੀਜ਼ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਥਿਤੀ ਨੂੰ ਖਰਾਬ ਕਰ ਸਕਦੇ ਹਨ।

ਫੋਟੋ
ਫੋਟੋ
author img

By

Published : Apr 9, 2020, 10:26 PM IST

Updated : Apr 11, 2020, 12:33 PM IST

ਕੋਵਿਡ -19 : ਤਾਲਾਬੰਦੀ ਦੌਰਾਨ ਡਾਇਬਟੀਜ਼ ’ਤੇ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖੋਦੇਸ਼ ਵਿੱਚ ਕੋਵਿਡ-19 ਸਾਨੂੰ ਹਰ ਇੱਕ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਵਿੱਚ ਲੱਖਾਂ ਡਾਇਬਟੀਜ਼ ਦੇ ਸ਼ਿਕਾਰ ਵਿਅਕਤੀ ਹਨ। ਭਾਰਤ 'ਚ ਲਗਭਗ 70 ਮਿਲੀਅਨ ਲੋਕ ਡਾਇਬਟੀਜ਼ ਤੋਂ ਪੀੜਤ ਹਨ। ਜੇਕਰ ਅਸੀਂ ਇਹ ਮੰਨ ਲਈਏ ਕਿ ਇੱਕ ਪਰਿਵਾਰ ਵਿੱਚ ਪੰਜ ਮੈਂਬਰ ਹੁੰਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਪ੍ਰਤੱਖ ਜਾਂ ਅਪ੍ਰਤੱਖ ਢੰਗ ਨਾਲ 350 ਮਿਲੀਅਨ ਵਿਅਕਤੀ ਡਾਇਬਟੀਜ਼ ਤੋਂ ਪ੍ਰਭਾਵਿਤ ਹਨ। ਇਸ ਤੋਂ ਇਲਾਵਾ ਤਣਾਅ ਅਤੇ ਘਬਰਾਹਟ ਡਾਇਬਟੀਜ਼ ਨੂੰ ਪ੍ਰਭਾਵਿਤ ਕਰਦੇ ਹਨ ਤੇ ਇਹ ਡਾਇਬਟੀਜ਼ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਥਿਤੀ ਨੂੰ ਖਰਾਬ ਕਰ ਸਕਦੇ ਹਨ।

ਡਾਇਬਟੀਜ਼ ਤੋਂ ਪੀੜਤਾਂ ਨੂੰ ਕੋਵਿਡ-19 ਦਾ ਖ਼ਤਰਾ:
ਦੇਸ਼ ਦੇ ਹੋਰ ਲੋਕਾਂ ਵਾਂਗ ਡਾਇਬਟੀਜ਼ ਤੋਂ ਪੀੜਤ ਵਿਅਕਤੀਆਂ ਦੇ ਵੀ ਕੋਰੋਨਵਾਇਰਸ ਤੋਂ ਸੰਕਰਮਿਤ ਹੋਣ ਦਾ ਖ਼ਤਰਾ ਹੈ। ਜੇਕਰ ਡਾਇਬਟੀਜ਼ ਵਾਲੇ ਲੋਕਾਂ ਨੂੰ ਕੋਵਿਡ-19 ਹੋ ਜਾਂਦਾ ਹੈ ਤਾਂ ਦੂਜਿਆਂ ਦੀ ਤੁਲਨਾ ਵਿੱਚ ਕੋਰੋਨਾਵਾਇਰਸ ਡਾਇਬਟੀਜ਼ ਵਾਲਿਆਂ ਵਿੱਚ ਇਸ ਦੇ ਗੰਭੀਰ ਲੱਛਣ ਅਤੇ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਇਹ ਉਨ੍ਹਾਂ ਦੇਸ਼ਾਂ 'ਚ ਦੇਖਿਆ ਗਿਆ ਹੈ ਜਿੱਥੇ ਇਹ ਮਹਾਂਮਾਰੀ ਸਾਡੇ ਤੋਂ ਪਹਿਲਾਂ ਫੈਲੀ ਹੈ। ਗੰਭੀਰ ਸਥਿਤੀਆਂ ਦਾ ਸਾਹਮਣਾ ਕਰਨ ਵਾਲੇ ਜ਼ਿਆਦਾਤਰ ਲੋਕ ਡਾਇਬਟੀਜ਼ ਤੋਂ ਪੀੜਤ ਹਨ ਅਤੇ ਉਨ੍ਹਾਂ ਨੂੰ 60 ਸਾਲ ਤੋਂ ਵੱਧ ਉਮਰ ਦੇ ਡਾਇਬਟੀਜ਼ ਮਰੀਜ਼ਾਂ ਨੂੰ ਕੋਵਿਡ-19 ਦਾ ਸਭ ਤੋਂ ਵਧ ਖ਼ਤਰਾ ਹੈ।

ਕੋਵਿਡ-19 ਦਾ ਡਾਇਬਟੀਜ਼ ਪੀੜਤ 'ਤੇ ਅਸਰ :
ਜਦੋਂ ਡਾਇਬਟੀਜ਼ ਵਾਲਾ ਵਿਅਕਤੀ ਕੋਰੋਨਾਵਾਇਰਸ ਤੋਂ ਸੰਕਰਮਿਤ ਹੋ ਜਾਂਦਾ ਹੈ ਤਾਂ ਉਸ ਦਾ ਬਲੱਡ ਸ਼ੂਗਰ ਕੰਟਰੋਲ ਪ੍ਰਭਾਵਿਤ ਹੋ ਜਾਂਦਾ ਹੈ। ਉਸ ਵਿਅਕਤੀ ਦਾ ਸਰੀਰ ਵਾਇਰਸ ਦੀ ਲਾਗ ਨਾਲ ਲੜਨ ਲਈ ਜ਼ਿਆਦਾ ਸਮਾਂ ਲਗਾਏਗਾ, ਸਿੱਟੇ ਵਜੋਂ ਬਲੱਡ ਸ਼ੂਗਰ ਪੱਧਰ ਵਧਣ ਅਤੇ ਘਟਣ ਦੀ ਸਮੱਸਿਆ ਆ ਸਕਦੀ ਹੈ। ਅਸੀਂ ਜਾਣਦੇ ਹਾਂ ਕਿ ਡਾਇਬਟੀਜ਼ ਸਰੀਰ ਦੇ ਸਾਰੇ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਨੂੰ ਨਿਯੰਤਰਣ ਵਿੱਚ ਨਾ ਕਰਨ ’ਤੇ ਅੱਖਾਂ, ਪੈਰਾਂ, ਗੁਰਦਿਆਂ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਸਮੱਸਿਆਵਾਂ ਵਧ ਜਾਂਦੀਆਂ ਹਨ। ਇਸ ਲਈ ਡਾਇਬਟੀਜ਼ ਵਾਲੇ ਵਿਅਕਤੀਆਂ ਨੂੰ ਜ਼ਿਆਦਾ ਸਾਵਧਾਨ ਰਹਿਣ ਅਤੇ ਕੋਵਿਡ-19 ਦੀ ਰੋਕਥਾਮ ਲਈ ਦਿੱਤੀ ਗਈ ਸਲਾਹ ਦਾ ਪਾਲਣ ਦੂਜਿਆਂ ਦੀ ਤੁਲਨਾ ਵਿੱਚ ਜ਼ਿਆਦਾ ਸਖ਼ਤੀ ਨਾਲ ਕਰਨ ਚਾਹੀਦਾ ਹੈ।

ਲੌਕਡਾਊਨ ਹੋਣ ਕਾਰਨ ਡਾਇਬਟੀਜ਼ ਵਾਲੇ ਲੋਕ ਆਪਣੀ ਰੋਜ਼ਮਰ੍ਹਾ ਦੀ ਸੈਰ ਅਤੇ ਕਸਰਤ ਕਰਨ ਲਈ ਜਾਣ ਤੋਂ ਅਸਮਰੱਥ ਹਨ, ਜਿਸ ਨਾਲ ਹੁਣ ਉਹ ਆਮ ਢੰਗ ਨਾਲ ਜੁੜੇ ਰਹਿ ਸਕਦੇ ਹਨ। ਅਜਿਹੇ ਵਿੱਚ ਭੋਜਨ ’ਤੇ ਨਜ਼ਰ ਰੱਖਣੀ ਹੋਰ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ, ਕਿਉਂਕਿ ਜੋ ਸਥਾਨਕ ਕਰਿਆਨੇ ਦਾ ਸਾਮਾਨ ਉਪਲੱਬਧ ਹੈ, ਉਸ ਨਾਲ ਹੀ ਕੰਮ ਸਾਰਨਾ ਪੈਂਦਾ ਹੈ। ਡਾਇਬਟੀਜ਼ ਵਾਲੇ ਲੋਕ ਆਪਣੇ ਡਾਇਬਟੀਜ਼ ਪ੍ਰਬੰਧਨ ਦੇ ਹੋਰ ਪਹਿਲੂਆਂ ਦੇ ਇਲਾਵਾ ਆਪਣੀਆਂ ਰੋਜ਼ਾਨਾ ਦਵਾਈਆਂ ’ਤੇ ਨਿਰਭਰ ਕਰਦੇ ਹਨ। ਲੋਕਾਂ ਨੂੰ ਇਹ ਫਿਕਰ ਹੋ ਸਕਦੀ ਹੈ ਕਿ ਉਨ੍ਹਾਂ ਦੀ ਦਵਾਈ ਦਾ ਸਟਾਕ ਘਟ ਰਿਹਾ ਹੈ ਅਤੇ ਉਨ੍ਹਾਂ ਦੀ ਦਵਾਈ ਦਾ ਵਿਸ਼ੇਸ਼ ਬਰਾਂਡ ਸਥਾਨਕ ਕੈਮਿਸਟ ਕੋਲ ਉਪਲੱਬਧ ਨਹੀਂ ਹੈ।

ਡਾਇਬਟੀਜ਼ ਵਾਲੇ ਵਿਅਕਤੀਆਂ ਨੂੰ ਕੀ ਕਰਨਾ ਚਾਹੀਦਾ ਹੈ?
‘ਘਰ ਰਹਿਣ’ ਦੀ ਨੀਤੀ ਦਾ ਸਖ਼ਤੀ ਨਾਲ ਪਾਲਣ ਕਰੋ। 1-2 ਮੀਟਰ ਦੀ ਭੌਤਿਕ ਦੂਰੀ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰੋ ਅਤੇ ਇਹ ਨਿਸ਼ਚਤ ਕਰੋ ਕਿ ਜੋ ਲੋਕ ਤੁਹਾਨੂੰ ਮਿਲਣ ਆਏ ਹਨ, ਉਹ ਇਸ ਸੁਰੱਖਿਅਤ ਦੂਰੀ ਨੂੰ ਬਣਾ ਕੇ ਰੱਖਣ। ਇੱਥੋਂ ਤੱਕ ਕਿ ਦਵਾਈਆਂ ਜਾਂ ਕਰਿਆਨੇ ਦਾ ਸਾਮਾਨ ਖਰੀਦਣ ਲਈ ਪਰਿਵਾਰ ਦੇ ਕਿਸੇ ਹੋਰ ਮੈਂਬਰ, ਗੁਆਂਢੀ ਜਾਂ ਸੁਰੱਖਿਆ ਗਾਰਡ ਨੂੰ ਭੇਜਣਾ ਹੀ ਬਿਹਤਰ ਹੈ।

  • ਇਹ ਯਕੀਨੀ ਬਣਾਓ ਕਿ ਸਿਰਫ਼ ਡਾਇਬਟੀਜ਼ ਵਾਲੇ ਵਿਅਕਤੀ ਹੀ ਨਹੀਂ ਬਲਕਿ ਘਰ ਦੇ ਬਾਕੀ ਸਾਰੇ ਮੈਂਬਰ ਹੱਥਾਂ ਦੀ ਸਫ਼ਾਈ ਦੇ ਪ੍ਰੋਟੋਕੋਲ ਦਾ ਪਾਲਣ ਕਰਨ ਅਤੇ ਸਾਬਣ ਜਾਂ ਪਾਣੀ ਨਾਲ ਹੱਥ ਧੋਣ।
  • ਸਾਰੀਆਂ ਦਵਾਈਆਂ ਜੋ ਪਹਿਲਾਂ ਤੋਂ ਹੀ ਲਈਆਂ ਜਾ ਰਹੀਆਂ ਸਨ, ਉਨ੍ਹਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ। ਬਦਲੀ ਹੋਈ ਸਥਿਤੀ ਕਾਰਨ ਆਪਣੇ ਪੱਧਰ ’ਤੇ ਖੁਰਾਕ ਨੂੰ ਬੰਦ ਜਾਂ ਘੱਟ ਨਾ ਕਰੋ। ਜੇਕਰ ਤੁਸੀਂ ਕੋਈ ਹੋਰ ਦਵਾਈਆਂ ਲੈ ਰਹੇ ਹੋ ਜਿਵੇਂ ਬੀਪੀ ਘੱਟ ਕਰਨ ਵਾਲੀਆਂ ਦਵਾਈਆਂ, ਐਸਪਰਿਨ ਆਦਿ। ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਲੈਣਾ ਜਾਰੀ ਰੱਖੋ।
  • ਆਪਣੀਆਂ ਡਾਇਬਟੀਜ਼ ਦੀਆਂ ਦਵਾਈਆਂ ਦਾ ਸਟਾਕ 3-4 ਹਫ਼ਤੇ ਲਈ ਰੱਖੋ ਤਾਂ ਕਿ ਤੁਸੀਂ ਆਪਣੇ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਲਈ ਆਪਣੀਆਂ ਜ਼ਰੂਰੀ ਦਵਾਈਆਂ ਲੈਣ ਲਈ ਬਾਹਰ ਨਾ ਭੱਜੋ।
  • ਆਪਣੇ ਦਵਾਈਆਂ ਦੇ ਸਟਾਕ ’ਤੇ ਨਜ਼ਰ ਰੱਖੋ ਅਤੇ ਜਦੋਂ ਤੁਸੀਂ ਇੱਕ ਹਫ਼ਤੇ ਦੀ ਦਵਾਈਆਂ ਇੱਕਠੇ ਖ਼ਰੀਦੋ।

ਡਾ. ਜੀਵੀਐੱਸ ਮੂਰਤੀ

(ਡਾਇਰੈਕਟਰ, ਇੰਡੀਅਨ ਇੰਸਟੀਚਿਊਟ ਆਫ ਪਬਲਿਕ ਹੈਲਥ, ਹੈਦਰਾਬਾਦ)

Last Updated : Apr 11, 2020, 12:33 PM IST

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.