ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਉੱਤਰ ਪੂਰਬੀ ਦਿੱਲੀ ਹਿੰਸਾ ਦੌਰਾਨ ਇੱਕ ਵਿਅਕਤੀ ਦੀ ਹੱਤਿਆ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦੋਸ਼ੀ 'ਤੇ ਇੱਕ ਲੱਖ ਰੁਪਏ ਦਾ ਇਨਾਮ ਸੀ। ਪੁਲਿਸ ਪਿਛਲੇ 6 ਮਹੀਨਿਆਂ ਤੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ।
ਪੁਲਿਸ ਨੇ ਮੁਲਜ਼ਮ ਦੀ ਪਛਾਣ ਮੁਸਤਕੀਮ ਸੈਫੀ ਵਜੋਂ ਕੀਤੀ ਹੈ। ਉਸ ਨੂੰ 24 ਫਰਵਰੀ ਨੂੰ ਮੁਸਤਫਾਬਾਦ ਖੇਤਰ ਦੇ ਸ਼ਿਵ ਵਿਹਾਰ ਪਬਲਿਕ ਸਕੂਲ ਨੇੜੇ ਕਾਨੂੰਨ ਦੇ ਵਿਦਿਆਰਥੀ ਰਾਹੁਲ ਸੋਲੰਕੀ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਸਤਕੀਮ ਦੀ ਰਿਹਾਇਸ਼ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਉਸ ਦੀ ਪਛਾਣ ਇੱਕ ਵੀਡੀਓ ਦੇ ਜ਼ਰੀਏ ਕੀਤੀ ਗਈ ਸੀ।
ਪੁਲਿਸ ਜਾਂਚ ਦੌਰਾਨ ਇਸ ਮਾਮਲੇ ਦੇ 7 ਮੁਲਜ਼ਮ ਆਰਿਫ, ਅਨੀਸ, ਸਿਰਾਜ-ਉਦ-ਦੀਨ, ਸਲਮਾਨ, ਸੋਨੂੰ ਸੈਫੀ ਅਤੇ ਇਰਸ਼ਾਦ ਨੂੰ ਐਸਆਈਟੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤੇ ਸੀ। ਉਨ੍ਹਾਂ 'ਤੇ ਦੰਗਿਆਂ ਸਮੇਤ ਕਤਲ ਦੇ ਦੋਸ਼ ਲਗਾਏ ਗਏ ਸਨ।
ਪੁਲਿਸ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਮੁਲਜ਼ਮ ਮੁਸਤਕੀਮ ਸੈਫੀ ਸ਼ੁਰੂ ਤੋਂ ਹੀ ਫਾਰੂਕੀਆ ਮਸਜਿਦ ਨੇੜੇ ਸੀਏਏ ਅਤੇ ਐਨਆਰਸੀ ਦੇ ਵਿਰੋਧ ਵਿੱਚ ਹਿੱਸਾ ਲੈ ਰਿਹਾ ਸੀ। ਪੁਲਿਸ ਨੇ ਦੋਸ਼ੀ ਮੁਸਤਕੀਮ ਸੈਫੀ ਨੂੰ ਗ੍ਰਿਫਤਾਰ ਕਰ ਲਿਆ ਹੈ।