ਭੁਵਨੇਸ਼ਵਰ: ਓੜੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਪਿਛਲੇ ਦਿਨੀਂ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਸਿੱਖ ਵਿਅਕਤੀ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਹੀ ਕਮਿਸ਼ਨਰੇਟ ਪੁਲਿਸ ਨੇ ਲਾਪਰਵਾਹੀ ਦੇ ਦੋਸ਼ ਵਿੱਚ ਪੀਸੀਆਰ ਵੈਨ ਇੰਚਾਰਜ ਸੁਭਾਸ਼ ਚੰਦਰ ਨੂੰ ਪੱਕੇ ਤੌਰ 'ਤੇ ਪੁਲਿਸ ਵਿਭਾਗ ਤੋਂ ਹਟਾ ਦਿੱਤਾ ਹੈ।
ਇਸ ਤੋਂ ਪਹਿਲਾਂ ਵੀ ਸੁਭਾਸ਼ ਚੰਦਰ ਨੂੰ ਇੱਕ ਘਟਨਾ ਦੌਰਾਨ ਮੁਅੱਤਲ ਕਰ ਦਿੱਤਾ ਗਿਆ ਸੀ। ਦੱਸਦਈਏ ਕਿ ਮੰਗਲਵਾਰ ਨੂੰ ਝਾਰਪਾਡਾ ਵਿਖੇ ਕਟਕ ਰੋਡ 'ਤੇ ਭਗਵਾਨ ਟਾਵਰ 'ਤੇ ਕਾਰ ਪਾਰਕਿੰਗ 'ਚ ਭੰਨਤੋੜ ਦੌਰਾਨ ਇੱਕ ਵਿਅਕਤੀ ਨਾਲ ਕੁਟਮਾਰ ਕੀਤੀ ਗਈ ਸੀ। ਪੀੜਤ ਦੀ ਪਹਿਚਾਣ ਪਰਬਿੰਦਰ ਪਾਲ ਸਿੰਘ ਵਜੋਂ ਹੋਈ ਹੈ ਜਿਸ' ਤੇ ਉਸ ਦੀ ਕੁੜੀ ਸਾਹਮਣੇ ਤਿੰਨ ਵਿਅਕਤੀਆਂ ਨੇ ਕਥਿਤ ਤੌਰ 'ਤੇ ਹਮਲਾ ਕੀਤਾ ਸੀ।
ਇਸ ਘਟਨਾ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਸ਼ੰਕਰ ਰਾਉਤ, ਦੀਪਕ ਮੋਹੰਤੀ ਅਤੇ ਦੀਪਕ ਜੇਨਾ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਸੁਧਾਂਸ਼ੂ ਸਾਰੰਗੀ ਨੇ ਸਬੰਧਤ ਅਧਿਕਾਰੀ ਨੂੰ ਉਨ੍ਹਾਂ ਵਿਰੁੱਧ ਤਿੰਨ ਦਿਨਾਂ ਦੇ ਅੰਦਰ ਚਾਰਜਸ਼ੀਟ ਪੇਸ਼ ਕਰਨ ਲਈ ਕਿਹਾ ਹੈ।