ਚੇਨੱਈ: ਸ਼ਹਿਰ ਦੇ ਹਵਾਈ ਅੱਡੇ ’ਤੇ ਸ਼ੁੱਕਰਵਾਰ ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਸੀ ਦੁਬਈ ਤੋਂ ਆ ਰਹੇ ਇਕ ਸਖਸ਼ ਅਤੇ ਉਸਦੇ ਨਾਲ ਦੇ ਪੈਸੰਜਰ ਕੋਲੋ 35.5 ਲੱਖ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ ਗਿਆ। ਇਸ ਸਖਸ਼ ਨੂੰ ਸੋਨੇ ਦੀ ਤਸਕਰੀ ਦੇ ਆਰੋਪ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚੇਨੱਈ ਅੰਤਰ-ਰਾਸ਼ਟਰੀ ਹਵਾਈ ਅੱਡੇ ’ਚ ਸੀਮਾ ਕਰ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੁਬਈ ਤੋਂ ਸੋਨੇ ਦੀ ਤਸਕਰੀ ਹੋਣ ਦੀ ਸੰਭਾਵਨਾ ਹੈ। ਚੇਨੱਈ ਦੇ ਰਹਿਣ ਵਾਲੇ 37 ਸਾਲਾਂ ਸੈਯਦ ਅਬੂਥਾਹਿਰ ਅਤੇ ਰਾਮਨਾਥਪੁਰਮ ਦੇ ਰਹਿਣ ਵਾਲੇ 54 ਸਾਲਾਂ ਜਹੁਬਰਾਲੀ ਅਬਦੁਲ ਕਾਦਰ ਦੇ ਵੀਰਵਾਰ ਨੂੰ ਇੰਡੀਗੋ ਦੀ ਫਲਾਇਟ ਰਾਹੀਂ ਦੁਬਈ ਤੋਂ ਆਉਣ ਤੋਂ ਬਾਅਦ ਉਨ੍ਹਾਂ ਦੋਹਾਂ ਨੂੰ ਹਵਾਈ ਅੱਡੇ ’ਤੇ ਰੋਕਿਆ ਗਿਆ।
ਜਦੋਂ ਉਨ੍ਹਾਂ ਤੋਂ ਪੁਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਗੋਲਡ ਪੇਸਟ ਦੇ ਤਿੰਨ ਬੰਡਲ ਉਨ੍ਹਾਂ ਆਪਣੇ ਕੋਲ ਛੁਪਾਏ ਹੋਏ ਸਨ, ਜਿਨ੍ਹਾਂ ਦਾ ਕੁਲ ਵਜ਼ਨ 854 ਗ੍ਰਾਮ ਸੀ। 24 ਕੈਰਟ ਦੀ ਸ਼ੁੱਧਤਾ ਦੇ ਕੁੱਲ 706 ਗ੍ਰਾਮ ਸੋਨੇ ਦੀ ਬਰਾਮਦਗੀ ਦੇ ਨਾਲ ਸੀਮਾ ਕਰ ਕਾਨੂੰਨ ਤਹਿਤ ਉਨ੍ਹਾਂ ਤੋਂ ਸੋਨਾ ਜ਼ਬਤ ਕਰ ਲਿਆ ਗਿਆ ਹੈ, ਸੋਨੇ ਦੀ ਕੁੱਲ ਕੀਮਤ 35.5 ਲੱਖ ਨਿਰਧਾਰਤ ਕੀਤੀ ਗਈ ਹੈ।
ਕਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਕਿਉਂਕਿ ਉਸ ਖ਼ਿਲਾਫ਼ ਪਹਿਲਾਂ ਵੀ ਸ਼ਿਕਾਇਤ ਦਰਜ ਹੈ।