ਨਵੀਂ ਦਿੱਲੀ: ਬਿਹਾਰ ਦੀ ਰਹਿਣ ਵਾਲੀ ਮਮਤਾ ਦੇਵੀ ਪਿਛਲੇ ਕਈ ਸਾਲਾਂ ਤੋਂ ਦਿੱਲੀ ਦੇ ਤੁਗਲਕਾਬਾਦ ਖੇਤਰ ਵਿੱਚ ਰਹਿ ਰਹੀ ਹੈ। ਮਮਤਾ ਦੇਵੀ ਮਿਥਿਲਾ ਪੇਂਟਿੰਗਸ ਬਣਾਉਂਦੀ ਹੈ। ਉਨ੍ਹਾਂ ਨੂੰ ਪੇਂਟਿੰਗਸ ਲਈ ਰਾਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਹਾਲ ਹੀ ਵਿੱਚ ਕੋਰੋਨਾ ਕਾਲ 'ਚ ਮਮਤਾ ਮਾਸਕ 'ਤੇ ਪੇਂਟਿੰਗ ਬਣਾ ਰਹੀ ਹੈ ਤੇ ਆਨਲਾਈਨ ਵੇਚ ਰਹੀ ਹੈ।
ਮਮਤਾ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਵੱਡਾ ਭਰਾ ਮੰਨਦੀ ਹੈ। ਇਸ ਕਾਰਨ ਉਨ੍ਹਾਂ ਨੇ ਕੋਰੋਨਾ ਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇੱਕ ਵੱਖਰੀ ਕਿਸਮ ਦੀ ਪੇਂਟਿੰਗ ਬਣਾਈ ਹੈ, ਜਿਸ ਵਿੱਚ ਉਨ੍ਹਾਂ ਨੇ ਉਹ ਸਾਰੀਆਂ ਗੱਲਾਂ ਦਿਖਾਈਆਂ ਹਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹੀਆਂ ਹਨ। ਮਮਤਾ ਰੱਖੜੀ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਂਟ ਕਰਨ ਲਈ ਸਰੋਪਾ ਤਿਆਰ ਕਰ ਰਹੀ ਹੈ।
PM ਮੋਦੀ ਨੂੰ ਭੇਂਟ ਕਰਨਾ ਚਾਹੁੰਦੀ ਹੈ ਸਰੋਪਾ
ਮਮਤਾ ਦੇਵੀ ਦੇ ਇਸ ਕੰਮ 'ਚ ਉਨ੍ਹਾਂ ਦਾ ਪਰਿਵਾਰ ਮਦਦ ਕਰਦਾ ਹੈ ਨਾਲ ਹੀ ਮਮਤਾ ਲੋਕਾਂ ਨੂੰ ਵੀ ਆਤਮ ਨਿਰਭਰ ਬਣਾ ਰਹੀ ਹੈ। ਉਨ੍ਹਾਂ ਨੇ ਕਈ ਮਹਿਲਾਵਾਂ ਤੇ ਬੱਚਿਆਂ ਨੂੰ ਪੇਂਟਿੰਗ ਕਰਨਾ ਵੀ ਸਿਖਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਭੇਂਟ ਕਰਨ ਲਈ ਜਿਹੜੇ ਸਰੋਪੇ 'ਤੇ ਕੰਮ ਕਰ ਰਹੀ ਉਸ ਨੂੰ ਮੇਕ ਇਨ ਇੰਡੀਆ ਦਾ ਨਾਂਅ ਦਿੱਤਾ ਗਿਆ ਹੈ। ਮੀਡੀਆ ਰਾਹੀਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਭਰਾ ਵਰਗੇ ਹਨ, ਜੇ ਇਹ ਸਰੋਪਾ ਉਨ੍ਹਾਂ ਤੱਕ ਪਹੁੰਚ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਚੰਗੀ ਕਿਸਮਤ ਵਾਲੀ ਸਮਝਣਗੀ।