ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਗ੍ਰਹਿ ਮੰਤਰੀ ਨੇ ਸੂਬਾ ਸਰਕਾਰ ਨਾਲ ਬਿਨਾਂ ਕਿਸੀ ਵਿਚਾਰ ਵਟਾਂਦਰੇ ਦੇ ਬੀਐਸਐਫ ਅਤੇ ਐਸਐਸਬੀ ਵਰਗੀਆਂ ਕੇਂਦਰੀ ਬਲਾਂ ਦੀਆਂ ਟੀਮਾਂ ਸੂਬੇ 'ਚ ਭੇਜ ਦਿੱਤੀਆਂ ਹਨ।
ਉਨ੍ਹਾਂ ਨੇ ਪੱਤਰ ਵਿੱਚ ਲਿਖਿਆ, "ਗ੍ਰਹਿ ਮੰਤਰੀ ਨੇ ਮੇਰੇ ਸੂਬੇ ਵਿੱਚ ਅੰਤਰ-ਮੰਤਰਾਲੇ ਦੀਆਂ ਕੇਂਦਰੀ ਟੀਮਾਂ ਦੇ ਦੌਰੇ ਬਾਰੇ ਦੁਪਹਿਰ 1 ਵਜੇ ਮੇਰੇ ਨਾਲ ਗੱਲਬਾਤ ਕੀਤੀ। ਬਦਕਿਸਮਤੀ ਨਾਲ, ਸਾਡੀ ਗੱਲਬਾਤ ਤੋਂ ਬਹੁਤ ਪਹਿਲਾਂ, ਟੀਮਾਂ ਸਵੇਰੇ 10: 10 ਵਜੇ ਕੋਲਕਾਤਾ ਪਹੁੰਚ ਚੁੱਕੀਆਂ ਸਨ।"
ਉਨ੍ਹਾਂ ਪੱਤਰ ਵਿੱਚ ਕਿਹਾ ਕਿ ਕੇਂਦਰੀ ਟੀਮਾਂ ਨੇ ਰਾਜ ਸਰਕਾਰ ਨੂੰ ਪੂਰੀ ਤਰ੍ਹਾਂ ਹਨੇਰੇ ਵਿੱਚ ਰੱਖਿਆ ਅਤੇ ਰਸਦ ਮਦਦ ਲਈ ਬੀਐਸਐਫ ਅਤੇ ਐਸਐਸਬੀ ਵਰਗੀਆਂ ਕੇਂਦਰੀ ਬਲਾਂ ਨਾਲ ਸਪੰਰਕ ਕੀਤਾ। ਉਨ੍ਹਾਂ ਸੂਬਾ ਸਰਕਾਰ ਨਾਲ ਬਿਨ੍ਹਾਂ ਕੋਈ ਸਲਾਹ ਕੀਤੇ ਪਹਿਲਾ ਹੀ ਉਨ੍ਹਾਂ ਨੂੰ ਮੈਦਾਨ 'ਚ ਉਤਾਰ ਦਿੱਤਾ।