ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਦੀ ਬੈਠਕ ਸੱਦੀ ਹੈ। ਦੱਸਣਯੋਗ ਹੈ ਕਿ ਵੀਰਵਾਰ ਨੂੰ ਪਾਰਟੀ ਨੇਤਾ ਸ਼ੁੰਭੇਂਦੂ ਅਧਿਕਾਰੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਤੋਂ ਪਹਿਲਾਂ ਅੱਜ ਸਵੇਰੇ ਸੂਤਰਾਂ ਤੋਂ ਇਹ ਖ਼ਬਰ ਮਿਲੀ ਸੀ ਕਿ ਸੂਬੇ ਦੀ ਸੀਐਮ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਦੀ ਐਮਰਜੈਂਸੀ ਬੈਠਕ ਸੱਦੀ ਹੈ, ਪਰ ਕੁੱਝ ਸਮੇਂ ਬਾਅਦ ਇਸ ਬੈਠਕ ਨੂੰ ਆਮ ਬੈਠਕ ਕਰਾਰ ਦਿੱਤਾ ਗਿਆ। ਤ੍ਰਿਣਮੂਲ ਕਾਂਗਰਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਾਰੇ ਪਾਰਟੀ ਨੇਤਾ ਸ਼ੁੱਕਰਵਾਰ ਨੂੰ ਮਿਲਦੇ ਹਨ। ਅੱਜ ਕੋਈ ਐਮਰਜੈਂਸੀ ਬੈਠਕ ਨਹੀਂ ਸੱਦੀ ਗਈ ਹੈ।
-
West Bengal: Trinamool Congress chief Mamata Banerjee has called an emergency party meeting today
— ANI (@ANI) December 18, 2020 " class="align-text-top noRightClick twitterSection" data="
Yesterday, TMC's Suvendu Adhikari resigned from the party.
(file photo) pic.twitter.com/Z031xeNiF9
">West Bengal: Trinamool Congress chief Mamata Banerjee has called an emergency party meeting today
— ANI (@ANI) December 18, 2020
Yesterday, TMC's Suvendu Adhikari resigned from the party.
(file photo) pic.twitter.com/Z031xeNiF9West Bengal: Trinamool Congress chief Mamata Banerjee has called an emergency party meeting today
— ANI (@ANI) December 18, 2020
Yesterday, TMC's Suvendu Adhikari resigned from the party.
(file photo) pic.twitter.com/Z031xeNiF9
ਵੀਰਵਾਰ ਨੂੰ ਦਿੱਗਜ ਨੇਤਾ ਸ਼ੁੰਭੇਂਦੂ ਅਧਿਕਾਰੀ ਨੇ ਵੀਰਵਾਰ ਨੂੰ ਤ੍ਰਿਣਮੂਲ ਕਾਂਗਰਸ ਨਾਲ ਸਾਰੇ ਸਬੰਧ ਤੋੜਨ ਮਗਰੋਂ ਅਸਤੀਫਾ ਦੇ ਦਿੱਤਾ ਸੀ। ਸ਼ੁੰਭੇਂਦੂ ਅਧਿਕਾਰੀ ਨੇ ਇਨ੍ਹਾਂ ਅਟਕਲਾਂ ਵਿਚਾਲੇ ਪਾਰਟੀ ਨੂੰ ਛੱਡਿਆ ਹੈ ਕਿ ਉਹ ਸ਼ਨੀਵਾਰ ਨੂੰ ਪੂਰਬੀ ਮਿਦਨਾਪੁਰ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।
-
There is no emergency meeting. Today's meeting is part of regular meetings. Every Friday, the Chairperson meets leaders in batches: Top TMC sources https://t.co/JjpAHVfwtW
— ANI (@ANI) December 18, 2020 " class="align-text-top noRightClick twitterSection" data="
">There is no emergency meeting. Today's meeting is part of regular meetings. Every Friday, the Chairperson meets leaders in batches: Top TMC sources https://t.co/JjpAHVfwtW
— ANI (@ANI) December 18, 2020There is no emergency meeting. Today's meeting is part of regular meetings. Every Friday, the Chairperson meets leaders in batches: Top TMC sources https://t.co/JjpAHVfwtW
— ANI (@ANI) December 18, 2020
ਦੋ ਵਾਰ ਸਾਂਸਦ ਤੇ ਵਿਧਾਇਕ ਰਹਿ ਚੁੱਕੇ ਸ਼ੁੰਭੇਂਦੂ ਅਧਿਕਾਰੀ ਨੇ ਤ੍ਰਿਣਮੂਲ ਕਾਂਗਰਸ ਦੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਪੱਛਮੀ ਬੰਗਾਲ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ। ਜਿਸ ਨਾਲ ਉਨ੍ਹਾਂ ਵੱਲੋਂ ਭਾਜਪਾ ਪਾਰਟੀ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਹੋਰ ਤੇਜ਼ ਹੋ ਗਈਆਂ ਹਨ।
ਸ਼ੁੰਭੇਂਦੂ ਅਧਿਕਾਰੀ ਨੇ ਲਿਖਿਆ, " ਮੈਂ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਵਜੋਂ ਅਸਤੀਫਾ ਦੇ ਰਿਹਾ ਹਾਂ ਅਤੇ ਪਾਰਟੀ ਤੇ ਇਸ ਨਾਲ ਜੁੜੀਆਂ ਸੰਸਥਾਵਾਂ ਦੇ ਸਾਰੇ ਅਹੁਦਿਆਂ ਤੋਂ ਵੀ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਰਿਹਾਂ ਹਾਂ। "
ਪਾਰਟੀ ਨਾਲ ਆਪਣੇ ਦੋ ਦਹਾਕੇ ਪੁਰਾਣੇ ਸਬੰਧਾਂ ਨੂੰ ਖਤਮ ਕਰਦਿਆਂ, ਸੀਨੀਅਰ ਨੇਤਾ ਨੇ ਮਮਤਾ ਬੈਨਰਜੀ ਵੱਲੋਂ ਉਨ੍ਹਾਂ ਨੂੰ ਦਿੱਤੇ ਮੌਕਿਆਂ ਲਈ ਧੰਨਵਾਦ ਕੀਤਾ ਤੇ ਪਾਰਟੀ ਮੈਂਬਰ ਵਜੋਂ ਬਿਤਾਏ ਸਮੇਂ ਦੀ ਸ਼ਲਾਘਾ ਕੀਤੀ।ਅਧਿਕਾਰੀ ਨੇ ਪਿਛਲੇ ਮਹੀਨੇ ਬੈਨਰਜੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਤੇ ਕਈ ਹੋਰ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਰਾਜਨੀਤਿਕ ਹਲਾਤਾਂ ਦੀ ਜਾਂਚ ਕਰਦਿਆਂ ਉਨ੍ਹਾਂ ਨੇ ਵਿਧਾਨ ਸਭਾ ਅਤੇ ਤ੍ਰਿਣਮੂਲ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ 'ਚ ਦੇਰੀ ਕੀਤੀ।
ਇਨ੍ਹਾਂ ਨੇਤਾਵਾਂ ਨੇ ਦਿੱਤਾ ਅਸਤੀਫਾ
ਬੁੱਧਵਾਰ ਦੀ ਰਾਤ, ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਕਈ ਨਿਰਾਸ਼ ਨੇਤਾਵਾਂ, ਜਿਨ੍ਹਾਂ ਵਿੱਚ ਈਸਾਸੋਲ ਮਿਉਂਸਪਲ ਬਾਡੀ ਦੇ ਮੁਖੀ ਜਿਤੇਂਦਰ ਤਿਵਾੜੀ ਤੇ ਸੀਨੀਅਰ ਸੰਸਦ ਮੈਂਬਰ ਸੁਨੀਲ ਮੰਡਲ ਸ਼ਾਮਲ ਸਨ, ਨਾਲ ਬੰਦ ਦਰਵਾਜ਼ੇ ਦੀ ਮੀਟਿੰਗ ਕੀਤੀ।
ਪਾਂਡੇਸ਼ਵਰ ਹਲਕੇ ਤੋਂ ਵਿਧਾਇਕ ਤਿਵਾੜੀ ਨੇ ਹਾਲ ਹੀ 'ਚ ਦੋਸ਼ ਲਾਇਆ ਸੀ ਕਿ ਸੂਬਾ ਸਰਕਾਰ ਰਾਜਨੀਤਿਕ ਕਾਰਨਾਂ ਕਰਕੇ ਸਨਅਤੀ ਸ਼ਹਿਰ ਨੂੰ ਕੇਂਦਰੀ ਫੰਡਾਂ ਤੋਂ ਵਾਂਝਾ ਕਰ ਰਹੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਆਸਨਸੋਲ ਮਿਉਂਸਪਲ ਕਾਰਪੋਰੇਸ਼ਨ ਬੋਰਡ ਦੇ ਪ੍ਰਬੰਧਕਾਂ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਟੀਐਮਸੀ ਨੇਤਾ ਦੀਪਾਂਸ਼ੂ ਚੌਧਰੀ ਨੇ ਦਿੱਤਾ ਅਸਤੀਫਾ
ਮੀਟਿੰਗ 'ਚ ਮੌਜੂਦ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਦੀਪਾਂਸ਼ੂ ਚੌਧਰੀ ਨੇ ਵੀ ਦੱਖਣੀ ਬੰਗਾਲ ਸੂਬੇ ਦੇ ਟਰਾਂਸਪੋਰਟ ਕਾਰਪੋਰੇਸ਼ਨ, ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਮਮਤਾ ਬੈਨਰਜੀ ਨੇ ਕਿਹਾ ਕਿ ਮਹਿਜ਼ ਉਹੀ ਲੋਕ ਪਾਰਟੀ ਦੀ ਵਿਚਾਰਧਾਰਾ ਦਾ ਪਾਲਣ ਨਹੀਂ ਕਰਦੇ ,ਜੋ ਟਿਕਟਾਂ ਲੈਣ ਲਈ ਚਿੰਤਤ ਹਨ, ਤੇ ਉਹ ਪਾਰਟੀ ਛੱਡ ਰਹੇ ਹਨ।
ਇਸ ਦੇ ਨਾਲ ਹੀ ਭਾਜਪਾ ਨੇ ਕਿਹਾ ਕਿ ਇਹ ਤ੍ਰਿਣਮੂਲ ਕਾਂਗਰਸ ਦੇ ਪਤਨ ਦੀ ਸ਼ੁਰੂਆਤ ਹੈ।