ETV Bharat / state

ਸਿੱਖ ਸ਼ਰਧਾਲੂ ਜਥੇ ਨਾਲ ਪਾਕਿਸਤਾਨ ਰਵਾਨਾ ਹੋਈ ਸੁੰਦਰ ਪਾਲਕੀ ਸਾਹਿਬ - GURU PURAB 2024

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਨਿਰੋਲ ਸੇਵਾ ਸੰਸਥਾ ਵਲੋਂ ਸ਼ਾਨਦਾਰ ਪਾਲਕੀ ਸਾਹਿਬ ਤਿਆਰ ਕਰਵਾ ਕੇ ਪਾਕਿਸਤਾਨ ਭੇਜੀ ਗਈ।

A beautiful palaki sahib with golden work left for Pakistan with Sahib Sikh Jathe
ਸਿੱਖ ਸ਼ਰਧਾਲੂ ਜਥੇ ਨਾਲ ਪਾਕਿਸਤਾਨ ਰਵਾਨਾ ਹੋਈ ਸੁੰਦਰ ਪਾਲਕੀ ਸਾਹਿਬ (ਅੰਮ੍ਰਿਤਸਰ ਪੱਤਰਕਾਰ (ਈਟੀਵੀ ਭਾਰਤ))
author img

By ETV Bharat Punjabi Team

Published : Nov 15, 2024, 5:01 PM IST

ਅੰਮ੍ਰਿਤਸਰ: ਜਿੱਥੇ ਇੱਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਪ੍ਰਕਾਸ਼ ਦਿਹਾੜਾ ਸੰਗਤਾਂ ਵੱਲੋਂ ਬੜੇ ਹੀ ਸਤਿਕਾਰ ਤੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਵੀ ਭਾਰਤ ਤੋਂ ਗਿਆ ਹੈ। ਉੱਥੇ ਦੂਜੇ ਪਾਸੇ ਨਰੋਲ ਸੇਵਾ ਸੰਸਥਾ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਅਤੇ ਪਾਲਕੀ ਸਾਹਿਬ ਦੀ ਸੇਵਾ ਪਾਕਿਸਤਾਨ ਭੇਜਣ ਦੇ ਵਿੱਚ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਬੜੇ ਭਾਗਾਂ ਵਾਲੇ ਹਾਂ ਜੋ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਜੋ ਕਿ ਅੰਤਰਰਾਸ਼ਟਰੀ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋਏ।

ਉਥੇ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਘਾ ਸੀਮਾ ਤੱਕ ਲੈ ਕੇ ਜਾਣ ਵਾਲੇ ਸੇਵਾ ਸੋਸਾਇਟੀ ਵੱਲੋਂ ਵੀ ਸੁੰਦਰ ਸੇਵਾ ਨਿਭਾਈ ਗਈ ਅਤੇ ਪੂਰੀ ਵਿਧੀ ਵਿਧਾਨ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਕਿਸਤਾਨ ਲਈ ਰਵਾਨਾ ਕੀਤੇ ਗਏ।

ਸਿੱਖ ਸ਼ਰਧਾਲੂ ਜਥੇ ਨਾਲ ਪਾਕਿਸਤਾਨ ਰਵਾਨਾ ਹੋਈ ਸੁੰਦਰ ਪਾਲਕੀ ਸਾਹਿਬ (ਅੰਮ੍ਰਿਤਸਰ ਪੱਤਰਕਾਰ (ਈਟੀਵੀ ਭਾਰਤ))

ਗੁਰੂ ਸਾਹਿਬ ਦਾ ਕੀਤਾ ਧੰਨਵਾਦ

ਉਥੇ ਹੀ ਸੇਵਾਦਾਰਾਂ ਨੇ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਇਹ ਕਾਰਜ ਨੇਪਰੇ ਚੜ੍ਹ ਸਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੇਵਾ ਵਿਚ ਉਨ੍ਹਾਂ ਦੀ ਧਰਮਪਤਨੀ ਨੇ ਉਚੇਚਾ ਯੋਗਦਾਨ ਦਿੱਤਾ ਹੈ ਅਤੇ ਸਾਰੇ ਪਰਿਵਾਰ ਨੇ ਪੂਰੀ ਸ਼ਰਧਾ ਨਾਲ ਇਸ ਕਾਰਜ ਵਿਚ ਹਿੱਸਾ ਪਾਇਆ ਹੈ। ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਪਾਲਕੀ ਸਾਹਿਬ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਗੁਰੂ ਧਾਮਾ ਲਈ ਭੇਜੇ ਗਏ ਹਨ।

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਨਗਰ ਕੀਰਤਨ, ਜੰਡਿਆਲਾ ਗੁਰੂ 'ਚ ਨਜ਼ਰ ਆਇਆ ਅਲੌਕਿਕ ਦ੍ਰਿਸ਼

ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਬ ਮੌਕੇ ਇਤਿਹਾਸਿਕ ਗੁਰਦੁਆਰਾ ਗਊ ਘਾਟ ਦਾ ਜਾਣੋ ਇਤਿਹਾਸ

ETV Bharat Logo

Copyright © 2025 Ushodaya Enterprises Pvt. Ltd., All Rights Reserved.