ETV Bharat / bharat

ਮਾਨਸੂਨ 'ਚ ਮਲੇਰੀਆ ਦਾ ਖ਼ਤਰਾ, ਜਾਣੋ ਕੀ ਹਨ ਲੱਛਣ ਅਤੇ ਇਲਾਜ - ਵਿਸ਼ਵ ਸਿਹਤ ਸੰਗਠਨ

ਮੀਂਹ ਦਾ ਮੌਸਮ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਮੌਸਮ 'ਚ ਕਈ ਥਾਵਾਂ 'ਤੇ ਪਾਣੀ ਭਰ ਜਾਂਦਾ ਹੈ। ਚੀਕੜ ਅਤੇ ਗੰਦਗੀ ਨਾਲ ਪੈਦਾ ਹੋਣ ਵਾਲੇ ਮੱਛਰ ਅਤੇ ਬੈਕਟੀਰੀਆ ਕਈ ਬਿਮਾਰੀਆਂ ਫੈਲਾਉਂਦੇ ਹਨ।

ਫ਼ੋਟੋ
ਫ਼ੋਟੋ
author img

By

Published : Jun 24, 2020, 2:02 PM IST

ਹੈਦਰਾਬਾਦ: ਕੋਰੋਨਾ ਮਹਾਂਮਾਰੀ ਦੌਰਾਨ ਮੀਂਹ ਦੇ ਮੌਸਮ 'ਚ ਮਲੇਰੀਆ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਮਰੇਲੀਆ ਮੀਂਹ 'ਚ ਹੋਣ ਵਾਲੀ ਗੰਭੀਰ ਬਿਮਾਰੀ ਹੈ ਜੋ ਇੱਕਠੇ ਹੋਏ ਪਾਣੀ 'ਚ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਹ ਇੱਕ ਲਾਗ ਵਾਲੀ ਬਿਮਾਰੀ ਹੈ।

ਮਲੇਰੀਆ ਦੇ ਕਾਰਨ ਅਤੇ ਇਲਾਜ

  • ਮਲੇਰੀਆ ਮਾਦਾ ਐਨੋਫਿਲਿਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਮੱਛਰ ਦੇ ਕੱਟਣ ਨਾਲ ਪਲਾਸਮੋਡੀਅਮ ਨਾਮਕ ਪੈਰਾਸਾਈਟ ਸਾਡੇ ਖ਼ੂਨ 'ਚ ਰਲ ਲਾਲ ਸੈਲਾਂ ਨੂੰ ਖ਼ਤਮ ਕਰਨ ਲੱਗਦਾ ਹੈ।
    ਮਲੇਰੀਆ ਪ੍ਰਭਾਵਿਤ ਖੇਤਰ ਦਾ ਰਾਜਾਂ ਅਨੁਸਾਰ ਵਿਸ਼ਲੇਸ਼ਨ

  • ਇਹ ਇੱਕ ਗੰਭੀਰ ਬੁਖ਼ਾਰ ਦੀ ਬਿਮਾਰੀ ਹੈ ਅਤੇ ਤੇਜ਼ ਬੁਖ਼ਾਰ, ਸਿਰ ਦਰਦ ਅਤੇ ਠੰਡ ਲੱਗਣਾ ਇਸ ਦੇ ਲੱਛਣ ਹਨ।
    ਬੀਤੇ ਚਾਰ ਸਾਲਾਂ 'ਚ ਮਲੇਰੀਆ ਦੇ ਮਾਮਲੇ ਅਤੇ ਮੌਤਾਂ ਦਾ ਅੰਕੜਾ

  • ਜਦੋਂ ਜਲਵਾਯੂ ਦੀ ਸਥਿਤੀ ਮੱਛਰਾਂ ਦੇ ਪੱਖ 'ਚ ਹੁੰਦੀ ਹੈ ਤਾਂ ਮੱਛਰਾਂ ਤੋਂ ਹੋਣ ਵਾਲੀ ਇਹ ਬਿਮਾਰੀ ਫੈਲਦੀ ਹੈ। ਇਸ ਸਮੇਂ ਮਨੁੱਖ 'ਚ ਬਿਮਾਰੀਆਂ ਨਾਲ ਲ਼ੜਨ ਦੀ ਸਮਰੱਥਾ ਘੱਟ ਜਾਂਦੀ ਹੈ ਜਿਸ ਨਾਲ ਇਸ ਦੇ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ।
  • ਵਿਸ਼ਵ ਸਿਹਤ ਸੰਗਠਨ ਅਨੁਸਾਰ ਕੀਟਨਾਸ਼ਕਾਂ ਦਾ ਛਿੜਕਾਓ, ਘਰ ਦੇ ਆਲੇ ਦੁਆਲੇ ਸਫ਼ਾਈ ਅਤੇ ਮੱਛਰਦਾਨੀ ਦੀ ਵਰਤੋਂ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।
  • ਜੇਕਰ ਮਲੇਰੀਆ ਦਾ ਟੈਸਟ ਕੀਤਾ ਜਾਂਦਾ ਹੈ ਤਾਂ ਇਸ ਦਾ ਸਭ ਤੋਂ ਵਧੀਆ ਇਲਾਜ ਏਸੀਟੀ( ਆਟਰੇਮਿਸਿਨਿਨਿ-ਅਧਾਰਿਤ ਸੰਯੋਜਨ) ਹੈ।

ਭਾਰਤ 'ਚ ਮਲੇਰੀਆ

ਭਾਰਤ 'ਚ ਮਲੇਰੀਆ ਨੂੰ ਲੈ ਕੇ ਲੋਕ ਵਧੇਰੇ ਸੁਚੇਤ ਹਨ। ਭਾਰਤ ਚ 2016 ਦੇ ਮੁਕਾਬਲੇ 2019 'ਚ ਮਲੇਰੀਆ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਘੱਟ ਵੇਖਣ ਨੂੰ ਮਿਲਿਆ ਹੈ।

ਮਲੇਰੀਆ ਰੋਕਣ ਲਈ ਸਰਕਾਰੀ ਕਾਰਜਕਰਮ
ਮਲੇਰੀਆ ਰੋਕਣ ਲਈ ਸਰਕਾਰੀ ਕਾਰਜਕਰਮ

ਆਰਥਿਕ ਬੋਝ ਅਤੇ ਮਲੇਰੀਆ

  • ਭਾਰਤ 'ਚ ਮਲੇਰੀਆ ਦਾ ਕੁੱਲ ਆਰਥਿਕ ਬੋਝ 1940 ਮੀਲੀਅਨ ਯੂਐੱਸ ਡਾਲਰ ਦਾ ਹੈ। ਇਸ ਬਿਮਾਰੀ ਦਾ ਇਲਾਜ ਮਹਿੰਗਾ ਹੈ ਅਤੇ ਇਹ ਲੋਕਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਦੀ ਹੈ। ਇਹ ਗਰਭਵਤੀ ਮਾਵਾਂ ਅਤੇ ਪੰਜ ਸਾਲ ਤੋਂ ਘੱਟ ਦੀ ਉਮਰ ਦੇ ਬੱਚਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ।

ਮਲੇਰੀਆ ਰੋਕਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮ

  • ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਵੱਲੋਂ 11 ਫਰਵਰੀ 2016 ਨੂੰ ਮਲੇਰੀਆ ਦੇ ਖ਼ਾਤਮੇ ਲਈ ਕੌਮੀ ਰੂਪਰੇਖਾ ਦੀ ਸ਼ੁਰੂਆਤ ਕੀਤੀ ਗਈ।
  • ਭਾਰਤ ਨੇ 2027 ਤੱਕ ਮਲੇਰੀਆ ਨੂੰ ਖ਼ਤਮ ਕਰਨ ਦਾ ਟੀਚਾ ਮਿੱਥਿਆ ਹੈ। ਇਸ 'ਚ ਵਿਸ਼ਵ ਸਿਹਤ ਸੰਗਠਨ ਅਤੇ ਦੁਨੀਆ ਦੀ ਕਈ ਤਕਨੀਕੀ ਰਣਨਿਤੀ ਅਧੀਨ ਏਸ਼ੀਆ ਮਹਾਦੀਪ ਲਈ ਮਲੇਰੀਆ ਰੋਕੂ ਰੋਡਮੈਪ ਤਿਆਰ ਕੀਤਾ ਜਾਵੇਗਾ।
  • ਮਲੇਰੀਆ ਦੇ ਖ਼ਾਤਮੇ ਲਈ 2017 ਤੋਂ 2022 ਤੱਕ ਲਈ ਐੱਨਐੱਫਐੱਮੀ ਦੇ ਨਾਲ ਮਿਲ ਸਟੈਟਜਿਕ ਪਲਾਨ ਬਣਾਇਆ ਗਿਆ ਹੈ ਜਿਸ 'ਚ ਸਾਰੇ ਖੇਤਰਾਂ ਦਾ ਨਾਲ-ਨਾਲ ਜ਼ਿਲ੍ਹਾ ਅਧਾਰਿਤ ਯੋਜਨਾ, ਯੋਜਨਾ ਨੂੰ ਲਾਗੂ ਕਰਨ ਅਤੇ ਉਸ 'ਤੇ ਨਿਗਰਾਨੀ ਰੱਖਣ 'ਤੇ ਵਧੇਰੇ ਧਿਆਨ ਦਿੱਤਾ ਗਿਆ ਹੈ।
  • ਰਿਪੋਰਟਾਂ ਅਨੁਸਾਰ 2016 ਦੇ ਮੁਕਾਬਲੇ 2019 'ਚ ਮਲੇਰੀਆ ਦੇ ਮਾਮਲਿਆਂ ਅਤੇ ਮੌਤਾਂ 'ਚ ਕਮੀ ਵੇਖਣ ਨੂੰ ਮਿਲੀ ਹੈ।

ਮਲੇਰੀਆ ਦੇ ਲੱਛਣ

  • ਬੁਖ਼ਾਰ ਤੇ ਠੰਡ ਲੱਘਣਾ
  • ਸਿਰ ਦਰਦ
  • ਉਨਟੀ ਹੋਣਾ
  • ਸਧਾਰਨ ਕਮਜ਼ੋਰੀ
  • ਸ਼ਰੀਰ 'ਚ ਦਰਦ

ਮਲੇਰੀਆ ਤੋਂ ਬਚਣ ਦੇ ਉਪਾਅ

  • ਮੱਛਰ ਮਾਰਨ ਵਾਲੇ ਯੰਤਰਾਂ ਦੀ ਵਰਤੋਂ ਕਰੋ।
  • ਸੌਣ ਵੇਲੇ ਬਿਸਤਰ 'ਤੇ ਮੱਛਰਦਾਨੀ ਦੀ ਵਰਤੋਂ ਕਰੋ।
  • ਅਜਿਹੇ ਕੱਪੜੇ ਪਾਓ ਜੋ ਤੁਹਾਡੇ ਪੈਰ ਅਤੇ ਹੱਥਾਂ ਨੂੰ ਪੂਰੀ ਤਰ੍ਹਾਂ ਢੱਕਦੇ ਹੋਣ।
  • ਸ਼ਾਮ ਸਮੇਂ ਖਿੜਕੀਆਂ ਨੂੰ ਬੰਦ ਰੱਖਿਆ ਜਾਵੇ।

ਮਲੇਰੀਆ ਤੋਂ ਬਚਣ ਲਈ ਵਰਤੀ ਜਾਣ ਵਾਲੀ ਸਾਵਧਾਨੀਆਂ

ਮਲੇਰੀਆ ਦੇ ਪ੍ਰਕੋਪ ਵਾਲੇ ਖੇਤਰਾਂ 'ਚ ਜਾਣ ਤੋਂ ਬਚੋ।

ਛੋਟੇ ਬੱਚਿਆਂ ਵੱਲ ਖ਼ਾਸ ਧਿਆਨ ਦਿੱਤਾ ਜਾਵੇ।

ਮਲੇਰੀਆ ਦੇ ਲੱਛਣ ਦਿਖਦੇ ਹੀ ਜਲਦ ਤੋਂ ਜਲਦ ਡਾਕਟਰੀ ਇਲਾਜ ਕਰਵਾਓ।

ETV Bharat Logo

Copyright © 2025 Ushodaya Enterprises Pvt. Ltd., All Rights Reserved.